29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਹੜ੍ਹ ਪੀੜਤ ਲੋਕ ਜਦੋਂ ਤੱਕ ਮੁੜ ਸੁੱਖ ਚੈਨ ਨਾਲ ਵਸ ਨਹੀਂ ਜਾਂਦੇ, ਤਦ ਤੱਕ ਭਲਾਈ ਕੇਂਦਰ ਵਲੋਂ ਰਾਹਤ ਸਮੱਗਰੀ ਤੇ ਮੈਡੀਕਲ ਸੇਵਾਵਾਂ ਜਾਰੀ ਰਹਿਣਗੀਆਂ-ਭਾਈ ਗੁਰਇਕਬਾਲ ਸਿੰਘ <br/>

Ad Position 21
No active advertisement
ਅਜੀਤ ਡੈਸਕ 04-09-2025
ਅੰਮਿ੍ਤਸਰ, 3 ਸਤੰਬਰ (ਜਸਵੰਤ ਸਿੰਘ ਜੱਸ)-ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਵਲੋਂ ਭਾਈ ਗੁਰਇਕਬਾਲ ਸਿੰਘ ਦੀ ਅਗਵਾਈ ਵਿਚ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਚਲਾਏ ਜਾ ਰਹੇ ਸੇਵਾ ਕਾਰਜ ਅੱਜ ਪੰਜਵੇਂ ਦਿਨ ਵੀ ਲਗਾਤਾਰ ਜਾਰੀ ਰਹੇ | ਹੜ੍ਹਾਂ ਕਾਰਨ ਪ੍ਰਭਾਵਿਤ ਇਲਾਕਿਆਂ ਵਿਚ ਮੁਸ਼ਕਿਲ ਹਾਲਾਤਾਂ ਦਾ ਸਾਹਮਣਾ ਕਰ ਰਹੇ ਪਰਿਵਾਰਾਂ ਲਈ ਟਰੱਸਟ ਵਲੋਂ ਰਾਸ਼ਨ, ਦਵਾਈਆਂ ਅਤੇ ਮੈਡੀਕਲ ਟੀਮਾਂ ਭੇਜੀਆਂ ਜਾ ਰਹੀਆਂ ਹਨ | ਅੱਜ ਰਾਹਤ ਸਮੱਗਰੀ ਦੇ ਟਰੱਕ ਅਤੇ ਟੀਮ ਹੜ੍ਹ ਪ੍ਰਭਾਵਿਤ ਇਲਕਿਆਂ ਲਈ ਰਵਾਨਾ ਕਰਦਿਆਂ ਭਾਈ ਗੁਰਇਕਬਾਲ ਸਿੰਘ ਨੇ ਕਿਹਾ ਕਿ ਬਹੁਤ ਸਾਰੇ ਪਿੰਡਾਂ ਵਿਚ ਲੋਕਾਂ ਦੇ ਘਰਾਂ ਵਿਚ ਪਾਣੀ ਭਰਿਆ ਹੋਇਆ ਹੈ, ਜਿਸ ਕਰਕੇ ਉਹ ਬੁਨਿਆਦੀ ਜ਼ਰੂਰਤਾਂ ਤੋਂ ਵੀ ਵਾਂਝੇ ਹੋ ਰਹੇ ਹਨ | ਇਨ੍ਹਾਂ ਹਾਲਾਤਾਂ ਵਿਚ ਰਾਸ਼ਨ ਦੇ ਪੈਕੇਟ, ਪੀਣ ਵਾਲਾ ਸਾਫ਼ ਪਾਣੀ, ਦਵਾਈਆਂ ਅਤੇ ਤੁਰੰਤ ਲੋੜੀਂਦਾ ਸਾਮਾਨ ਪਹੁੰਚਾਇਆ ਜਾ ਰਿਹਾ ਹੈੈ | ਉਨ੍ਹਾਂ ਕਿਹਾ ਕਿ ਜਦੋਂ ਤੱਕ ਹੜ੍ਹ ਪੀੜ੍ਹਤ ਲੋਕ ਮੁੜ ਆਪਣੇ ਘਰਾਂ ਵਿਚ ਸੁਖ-ਚੈਨ ਨਾਲ ਨਹੀਂ ਵੱਸ ਜਾਂਦੇ, ਤਦੋਂ ਤੱਕ ਭਲਾਈ ਕੇਂਦਰ ਵਲੋਂ ਸਹਾਇਤਾ ਸੇਵਾਵਾਂ ਜਾਰੀ ਰਹਿਣਗੀਆਂ | ਇਸ ਮੌਕੇ ਭਾਈ ਮਨਦੀਪ ਸਿੰਘ ਭੋਲੂ, ਭਾਈ ਜਸਵਿੰਦਰ ਸਿੰਘ, ਸਰਬਜੀਤ ਸਿੰਘ, ਗੋਲਡੀ ਜੀ, ਭਾਈ ਸੁਖਵਿੰਦਰ ਸਿੰਘ, ਡਾ. ਸੁਰਜੀਤ ਸਿੰਘ, ਪਰਮਜੀਤ ਸਿੰਘ ਢੱਲ, ਸਰਵਨ ਸਿੰਘ, ਪ੍ਰੀਤ ਬੰਟੀ ਵੀਰਜੀ, ਸੁਖਵਿੰਦਰ ਸਿੰਘ ਮੈਨੇਜਰ, ਕੇ. ਪੀ. ਸਿੰਘ ਮੈਨੇਜਰ, ਬਲਜੀਤ ਸਿੰਘ ਸਮੇਤ ਹੋਰ ਪ੍ਰਬੰਧਕ ਤੇ ਸੰਗਤਾਂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਰਾਹ ਮੰਗਣ ਤੋਂ ਹੋਈ ਲੜਾਈ : ਕਾਰ ਚਾਲਕ ਨੌਜਵਾਨਾਂ ਨੇ ਚਲਾਈ ਗੋਲੀ <br/> ਅਗਲੀ ਖ਼ਬਰ ਰਾਜ ਸਭਾ ਮੈਂਬਰ ਸੰਤ ਸੀਚੇਵਾਲ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ 50 ਲੱਖ ਦੀ ਗਰਾਂਟ ਦਾ ਐਲਾਨ
Ad Position 24