ਅੰਮਿ੍ਤਸਰ, 3 ਸਤੰਬਰ (ਰੇਸ਼ਮ ਸਿੰਘ)-ਬੀਤੀ ਦੇਰ ਰਾਤ ਦੋ ਕਾਰਾਂ 'ਚ ਸਵਾਰ ਹੋ ਕੇ ਜਾ ਰਹੇ ਰਾਹਗੀਰਾਂ ਦੀ ਰਾਹ ਮੰਗਣ ਤੋਂ ਹੋਈ ਲੜਾਈ ਉਪਰੰਤ ਇਕ ਕਾਰ ਚਾਲਕ ਨੌਜਵਾਨਾਂ ਨੇ ਦੂਜੀ ਧਿਰ 'ਤੇ ਗੋਲੀ ਚਲਾ ਦਿੱਤੀ ਜੋ ਕਿ ਸਿੱਧੇ ਕਾਰ 'ਚ ਲੱਗੀ ਜਿਸ ਕਾਰਨ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਜਦੋਂ ਕਿ ਕਾਰ ਚਾਲਕ ਨੌਜਵਾਨ ਗੋਲੀ ਚਲਾ ਕੇ ਫਰਾਰ ਹੋ ਗਏ | ਦੂਜੇ ਪਾਸੇ ਪੀੜਤ ਨੌਜਵਾਨ ਜਾਨ ਬਚਾਅ ਕੇ ਨੇੜੇ ਹੀ ਥਾਣੇ 'ਚ ਗਏ ਤਾਂ ਉਥੇ ਪਿੁਲਸ ਨੇ ਉਨ੍ਹਾਂ ਨੂੰ ਆਪਣੀ ਹੱਦਬੰਦੀ ਨਾਂ ਹੋਣ ਦਾ ਹਵਾਲਾ ਦੇ ਕੇ ਦੂਜੇ ਥਾਣੇ ਵਲ੍ਹ ਤੋਰ ਦਿੱਤਾ | ਗੁਰਵਿੰਦਰ ਸਿੰਘ ਵਾਸੀ ਪਿੰਡ ਘੁੱਕੇਵਾਲੀ ਨੇ ਦੱਸਿਆ ਕਿ ਇਹ ਘਟਨਾ ਬੀਤੀ ਅੱਧੀ ਰਾਤ ਦੇ ਵੇਲੇ ਦੀ ਹੈ ਜਦੋਂ ਕਿ ਉਹ ਆਪਣੀ ਕਾਰ ਆਲਟੋ ਨੰਬਰ ਪੀ.ਬੀ. 02 ਬੀ.ਡੀ. 'ਤੇ ਸਵਾਰ ਹੋ ਕੇ ਜਾ ਰਹੇ ਸਨ ਤਾਂ ਰਿਆਲਟੂ ਚੌਕ ਨੇੜੇ ਹਾਰਨ ਮਾਰਿਆ ਤਾਂ ਦੂਜੀ ਧਿਰ ਨੇ ਇਤਰਾਜ਼ ਕੀਤਾ ਕਿ ਹਾਰਨ ਕਿਉਂ ਮਾਰਿਆ ਹੈ ਇਸ ਉਪਰੰਤ ਉਹ ਅੱਗੇ ਆ ਗਏ ਤੇ ਭਗਵਾਨ ਵਾਲਮੀਕ ਰਾਮ ਤੀਰਥ ਰੋਡ ਵੱਲ ਨੂੰ ਮੁੜੇ ਤਾਂ ਪਿਛੇ ਆਏ ਨੌਜਵਾਨਾਂ ਨੇ ਗੋਲੀ ਮਾਰ ਦਿੱਤੀ ਜੋ ਕਿ ਕਾਰ 'ਚ ਲਗੀ | ਇਸ ਉਪਰੰਤ ਉਹ ਥਾਣਾ ਛਾਉਣੀ ਗਈ ਤੇ ਥਾਣਾ ਛਾਉਣੀ ਨੇ ਉਨ੍ਹਾਂ ਦੀ ਸੁਣਵਾਈ ਨਹੀਂ ਕੀਤੀ ਕਿਹਾ ਥਾਣਾ ਗੇਟ ਹਕੀਮਾਂ ਜਾਣ ਲਈ | ਦੂਜੇ ਪਾਸੇ ਜਾਂਚ ਅਧਿਕਾਰੀ ਨੇ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ ਤੇ ਦੂਜੀ ਧਿਰ ਦੀ ਭਾਲ ਕੀਤੀ ਜਾ ਰਹੀ ਹੈ |