ਖ਼ਾਲਸਾ ਕਾਲਜ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਨੇ ਫਿਊਚਰ ਟੈੱਕ ਇਨੋਵੇਸ਼ਨ ਲੈਬ ਸਥਾਪਿਤ ਕਰਨ ਸੰਬੰਧੀ ਸਮਝੌਤਾ ਕੀਤਾ ਸਹੀਬੱਧ
ਅਜੀਤ ਡੈਸਕ
05-09-2025
ਡਾ. ਮੰਜੂ ਬਾਲਾ ਨੇ ਕਿਹਾ ਕਿ ਫੋਕਲਿਟ ਨਾਲ ਸਾਂਝੇਦਾਰੀ ਰਾਹੀਂ ਸਿਖਿਆਰਥੀਆਂ ਲਈ ਵਿਹਾਰਕ ਗਿਆਨ, ਉਦਯੋਗ ਦੇ ਸੰਪਰਕ ਅਤੇ ਨਵੀਨਤਾਕਾਰੀ ਸਮੱਸਿਆ-ਹੱਲ ਕਰਨ ਦੀਆਂ ਯੋਗਤਾਵਾਂ ਪ੍ਰਾਪਤ ਕਰਨ ਦੇ ਅਵਸਰ ਪੈਦਾ ਕੀਤੇ ਜਾਣਗੇ | ਇਸ ਸਮਝੌਤੇ ਤਹਿਤ ਵਿਦਿਆਰਥੀਆਂ ਨੂੰ ਉਦਯੋਗ ਲਈ ਤਿਆਰ ਕਰਨ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ, ਆਈ. ਓ. ਟੀ., ਮਸ਼ੀਨ ਲਰਨਿੰਗ 'ਤੇ ਵੱਖ-ਵੱਖ ਵਰਕਸ਼ਾਪਾਂ, ਕਾਨਫਰੰਸਾਂ, ਸੈਮੀਨਾਰਾਂ ਅਤੇ ਹੱਥੀਂ ਸਿਖਲਾਈ ਸੈਸ਼ਨਾਂ ਦਾ ਆਯੋਜਨ ਕੀਤਾ ਜਾਵੇਗਾ | ਇਸ ਮੌਕੇ ਸ੍ਰੀ ਜਸਰੋਟੀਆ ਨੇ ਕਿਹਾ ਕਿ ਇਸ ਸਮਝੌਤੇ ਨਾਲ ਵਿਦਿਆਰਥੀਆਂ ਨੂੰ ਰਾਸ਼ਟਰੀ ਅਤੇ ਵਿਸ਼ਵ ਪੱਧਰ 'ਤੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਲਈ ਅਸਲ-ਸੰਸਾਰ ਦੇ ਅਨੁਭਵ, ਪ੍ਰਮਾਣੀਕਰ 2 ਅਤੇ ਪਲੇਟਫਾਰਮ ਪ੍ਰਦਾਨ ਕੀਤੇ ਜਾਣਗੇ |