ਅੰਮਿ੍ਤਸਰ, 4 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)-ਨਾਜਾਇਜ਼ ਸ਼ਰਾਬ ਦੇ ਨਿਰਮਾਣ ਅਤੇ ਇਸਦੇ ਵਪਾਰ ਨੂੰ ਰੋਕਣ ਲਈ ਆਬਕਾਰੀ ਵਿਭਾਗ ਵਲੋਂ ਲਗਾਤਰ ਛਾਪੇਮਾਰੀ ਦਾ ਸਿਲਸਿਲਾ ਜਾਰੀ ਹੈ | ਇਸੇ ਤਹਿਤ ਮਹੇਸ਼ ਗੁਪਤਾ ਸਹਾਇਕ ਕਮਿਸ਼ਨਰ ਆਬਕਾਰੀ ਦੇ ਦਿਸ਼ਾ ਨਿਰਦੇਸ਼ਾਂ 'ਤੇ ਆਬਕਾਰੀ ਇੰਸਪੈਕਟਰ ਰਵਿੰਦਰ ਬਾਜਵਾ (ਅੰਮਿ੍ਤਸਰ-ਪੂਰਬੀ), ਏ.ਐੱਸ.ਆਈ. ਜੋਧ ਸਿੰਘ, ਏ.ਐੱਸ.ਆਈ. ਦਰਬਾਰਾ ਸਿੰਘ ਵਲੋਂ ਮਾਲੋਵਾਲ, ਖਜਾਲਾ, ਸੈਦੋਲੇਹਲ, ਦਸਮੇਸ਼ ਨਗਰ, ਕੋਟ ਖੇੜਾ, ਤਰਸਿੱਕਾ ਅਤੇ ਨਵਾਂ ਪਿੰਡ ਵਿਖੇ ਛਾਪੇਮਾਰੀ ਕੀਤੀ ਗਈ | ਛਾਪੇਮਾਰੀ ਦੌਰਾਨ ਆਬਕਾਰੀ ਵਿਭਾਗ ਦੀ ਟੀਮ ਨੇ ਵਿਪਨਪ੍ਰੀਤ ਸਿੰਘ ਵਾਸੀ ਛਾਪਾ ਰਾਮ ਸਿੰਘ ਅੰਮਿ੍ਤਸਰ ਤੋਂ ਪੋਲੀ ਬੈਗਾਂ ਆਦਿ ਸਟੋਰ ਕੀਤੀ ਗਈ 9 ਬੋਤਲਾਂ (6750 ਮਿ.ਲੀ.) ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ | ਇਸ ਖ਼ਿਲਾਫ਼ ਥਾਣਾ ਜੰਡਿਆਲਾ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ |ਇਸ ਤੋਂ ਇਲਾਵਾ ਟੀਮ ਨੇ ਪਿੰਡ ਅਕਾਲਗੜ੍ਹ ਢੱਪਈਆਂ ਦੇ ਬਾਹਰਵਾਰ ਤੋਂ 150 ਕਿਲੋ ਲਾਹਣ ਬਰਾਮਦ ਕੀਤੀ ਹੈ, ਜਿਸਨੂੰ ਟੀਮ ਦੇ ਮੈਂਬਰਾਂ ਨੇ ਮੌਕੇ 'ਤੇ ਹੀ ਨਸ਼ਟ ਕਰ ਦਿੱਤਾ |