ਅੰਮਿ੍ਤਸਰ, 5 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਜ਼ਿਲ਼੍ਹਾ ਸਿੱਖਿਆ ਦਫਤਰ ਅੰਮਿ੍ਤਸਰ (ਐ. ਸਿੱ.) ਵਿਖੇ ਜ਼ਿਲ੍ਹਾ ਸਿੱਖਿਆ ਅਫਸਰ ਕੰਵਲਜੀਤ ਸਿੰਘ ਦੀ ਅਗਵਾਈ ਹੇਠ ਅਧਿਆਪਕ ਦਿਵਸ ਮਨਾਇਆ ਗਿਆ | ਇਸ ਮੌਕੇ ਕੰਵਲਜੀਤ ਸਿੰਘ ਸੰਧੂ ਨੇ ਜ਼ਿਲ੍ਹੇ ਦੇ ਅਧਿਆਪਕਾਂ ਵਲੋਂ ਸਰਹੱਦੀ ਖੇਤਰ 'ਚ ਆਏ ਹੋਏ ਹੜ੍ਹਾਂ ਕਾਰਨ ਦਿਨ ਰਾਤ ਅਧਿਆਪਕ ਵਰਗ ਵਲੋਂ ਨਿਭਾਈ ਜਾ ਰਹੀ ਡਿਊਟੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਧਿਆਪਕ ਇਕ ਅਜਿਹਾ ਪੇਸ਼ਾ ਹੈ ਜਿਸ ਵਲੋਂ ਸੂਬੇ 'ਚ ਆਈ ਹਰ ਆਫਤ ਦਾ ਡਟਵਾਂ ਸਾਹਮਣਾ ਕਰਦਿਆਂ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਈ ਜਾਂਦੀ ਹੈ | ਅੱਜ ਵੀ ਭਾਰਤ ਤੋਂ ਇਲਾਵਾ ਸਮੁੱਚੇ ਵਿਸ਼ਵ ਵਿਚ ਅਧਿਆਪਕ ਦਾ ਪੂਰਾ ਮਾਣ ਸਨਮਾਨ ਕੀਤਾ ਜਾਂਦਾ ਹੈ | ਇਸ ਮੌਕੇ ਉਨ੍ਹਾਂ ਭਾਰਤ ਦੇ ਦੂਸਰੇ ਰਾਸ਼ਟਰਪਤੀ ਡਾ. ਰਾਧਾਕਿ੍ਸ਼ਨ ਸਰਵਪੱਲੀ ਦੇ ਜਨਮ ਦਿਨ ਮੌਕੇ ਮਨਾਏ ਜਾਂਦੇ ਰਾਸ਼ਟਰੀ ਅਧਿਆਪਕ ਦਿਵਸ ਮੌਕੇ ਦੀਆਂ ਸਮੂਹ ਅਧਿਆਪਕ ਜਗਤ ਨੂੰ ਵਧਾਈਆਂ ਦਿੱਤੀਆਂ | ਇਸ ਸਮੇਂ ਹੋਰਨਾਂ ਤੋਂ ਇਲਾਵਾ ਸੁਪਰਡੈਂਟ ਅਨਿਲ ਕੁਮਾਰ, ਅਮਨ ਮਹਿਲਾਂਵਾਲਾ, ਪਿ੍ੰਸ ਜ਼ਿਲ੍ਹਾ ਲੀਗਲ ਸਹਾਇਕ, ਪਰਮਿੰਦਰ ਸਿੰਘ ਸਰਪੰਚ ਜ਼ਿਲ੍ਹਾ ਮੀਡੀਆ ਕੋਆਰਡੀਨੇੇਟਰ, ਕਰਨਦੀਪ ਸਿੰਘ ਜ਼ਿਲ੍ਹਾ ਐੱਮ.ਆਈ.ਐੱਸ. ਕੋਆਰਡੀਨੇਟਰ, ਹਰਪ੍ਰੀਤ ਸਿੰਘ, ਰੁਪਿੰਦਰ ਸਿੰਘ ਏ.ਪੀ.ਸੀ. ਜਨਰਲ, ਨਵਦੀਪ ਕੌੌਰ ਜ਼ਿਲ੍ਹਾ ਸਹਾਇਕ ਕੋਆਰਡੀਨੇਟਰ, ਲਕਸ਼ਮੀ, ਸ਼ਿਵਾਨੀ ਜ਼ਿਲ੍ਹਾ ਜੂਨੀਅਰ ਇੰਜੀਨੀਅਰ, ਜਗਦੀਪ ਕੌਰ ਵੇਰਕਾ, ਪਰਮਿੰਦਰ ਕੌਰ ਜ਼ਿਲ੍ਹਾ ਸਟੈਨੋ, ਮੈਡਮ ਕੰਵਲਜੀਤ ਕੌਰ ਤਰਨਤਾਰਨ, ਮੈਡਮ ਸੰਜਨਾ, ਅਮਰਪ੍ਰੀਤ ਸਿੰਘ, ਰੋਸ਼ਨ ਲਾਲ ਸਮੇਤ ਹੋਰ ਸਕੂਲ ਅਧਿਆਪਕ ਤੇ ਦਫਤਰੀ ਸਟਾਫ ਹਾਜ਼ਰ ਸਨ |