ਅੰਮਿ੍ਤਸਰ, 21 ਸਤੰਬਰ (ਗਗਨਦੀਪ ਸ਼ਰਮਾ)-ਰੋਟਰੀ ਕਲੱਬ ਅੰਮਿ੍ਤਸਰ ਮਿਡਟਾਊਨ ਵਲੋਂ ਭਾਈ ਗੁਰਦਾਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਬਹੁ-ਆਯਾਮੀ ਪ੍ਰੋਗਰਾਮ ਕਰਵਾਇਆ ਗਿਆ, ਜਿਸਦਾ ਮੁੱਖ ਕੇਂਦਰ ਸਾਖਰਤਾ, ਰਚਨਾਤਮਕਤਾ ਅਤੇ ਵਾਤਾਵਰਨ ਜਾਗਰੂਕਤਾ ਸੀ | ਇਸ ਦੌਰਾਨ ਸਾਖਰਤਾ ਪਹਿਲ ਦੇ ਤਹਿਤ ਜਿੱਥੇ ਕਲੱਬ ਵਲੋਂ ਬੱਚਿਆਂ ਨੂੰ ਕਾਪੀਆਂ, ਡਰਾਇੰਗ ਸ਼ੀਟਾਂ, ਰੰਗ ਆਦਿ ਵੰਡੇ ਗਏ, ਉੱਥੇ ਡਰਾਇੰਗ ਅਤੇ ਪੇਂਟਿੰਗ ਮੁਕਾਬਲੇ ਵੀ ਕਰਵਾਏ ਗਏ | ਇਸ ਤੋਂ ਇਲਾਵਾ ਕਲੱਬ ਮੈਂਬਰਾਂ ਵਲੋਂ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਨਾਲ ਮਿਲਕੇ ਵਾਤਾਵਰਨ ਜਾਗਰੂਕਤਾ ਮੁਹਿੰਮ ਚਲਾਈ ਗਈ ਅਤੇ ਬੂਟੇ ਲਗਾਕੇ ਕੁਦਰਤ ਪ੍ਰਤੀ ਜ਼ਿੰਮੇਵਾਰੀ ਨਿਭਾਉਣ ਦਾ ਸੁਨੇਹਾ ਦਿੱਤਾ | ਕਲੱਬ ਦੇ ਪ੍ਰਧਾਨ ਡਾ. ਆਰ. ਕੇ. ਬੇਦੀ ਨੇ ਰੋਜ਼ਾਨਾ ਜੀਵਨ ਵਿਚ ਸਿੱਖਿਆ ਅਤੇ ਮੁੱਲਾਂ ਦੀ ਮਹੱਤਤਾ ਬਾਰੇ ਰੌਸ਼ਨੀ ਪਾਈ | ਇਸ ਮੌਕੇ ਅਸਿਸਟੈਂਟ ਗਵਰਨਰ ਰੋਟੇਰੀਅਨ ਰਿਸ਼ੀ ਖੰਨਾ, ਸਕੱਤਰ ਰੋਟੇਰੀਅਨ ਬੀ. ਕੇ. ਗੁਪਤਾ, ਸਕੂਲ ਦੀ ਪਿ੍ੰਸੀਪਲ ਮਿਸਿਜ਼ ਕਿਰਨਜੀਤ ਕੌਰ ਆਦਿ ਵੀ ਮੌਜੂਦ ਸਨ |