ਅੰਮਿ੍ਤਸਰ, 23 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਸਪਰਿੰਗ ਫੀਲਡਜ਼ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰੀ ਕਿੱਕ ਬਾਕਸਿੰਗ ਮੁਕਾਬਲੇ 'ਚ ਭਾਗ ਲਿਆ, ਜਿਸ 'ਚ ਅੰਡਰ-14 ਮੁਕਾਬਲੇ ਦੇ ਅੰਤਰਗਤ ਧਰੂਵਮ ਸਭਰਵਾਲ, ਪ੍ਰਭਜੋਤ ਸਿੰਘ ਅਤੇ ਰਵਦੀਪ ਸਿੰਘ ਨੇ ਸਿਲਵਰ ਮੈਡਲ, ਤਨਵਜੋਤ ਸਿੰਘ, ਸੁਬਾਸ਼ ਅਤੇ ਗੁਰਜੀਤ ਸਿੰਘ ਨੇ ਤਾਂਬੇ ਦਾ ਤਗਮਾ ਹਾਸਲ ਕੀਤਾ ਹੈ | ਇਸ ਪ੍ਰਕਾਰ ਹੀ ਅੰਡਰ-17 ਦੇ ਮੁਕਾਬਲੇ ਦੇ ਅੰਤਰਗਤ ਬਿਬੇਕ ਕੁਮਾਰ ਨੇ ਸੋਨੇ ਦਾ ਤਗਮਾ, ਅਭਿਨਵ ਸਿੰਘ ਨੇ ਚਾਂਦੀ, ਮਨਕੀਰਤ ਸਿੰਘ, ਸਾਹਿਬਜੋਤ ਸਿੰਘ ਅਤੇ ਪਿ੍ਤਪਾਲ ਸਿੰਘ ਨੇ ਤਾਂਬੇ ਦਾ ਤਗਮਾ ਹਾਸਲ ਕੀਤਾ | ਅੰਡਰ-19 ਮੁਕਾਬਲੇ ਦੇ ਅੰਤਰਗਤ ਬ੍ਰਹਮਦੀਪ ਸਿੰਘ ਨੇ ਸੋਨਾ, ਅਮਰਿੰਦਰ ਸਿੰਘ ਅਤੇ ਰਜਤ ਨੇ ਚਾਂਦੀ ਦਾ ਮੈਡਲ ਹਾਸਲ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ |ਇਸ ਦੌਰਾਨ ਜਿੱਤ ਕੇ ਆਏ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਕੋਚ ਗੁਰਪ੍ਰੀਤ ਸਿੰਘ ਅਤੇ ਸਿਮਰਨ ਨੂੰ ਪਿ੍ੰ: ਤੇਜਿੰਦਰ ਮਲਹੋਤਰਾ ਨੇ ਮੁਬਾਰਕਬਾਦ ਦਿੰਦੇ ਹੋਏ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆ | ਇਸ ਮੌਕੇ ਮੈਨੇਜਿੰਗ ਡਾਇਰੈਕਟਰ ਅਰਵਿੰਦਰ ਸਿੰਘ ਚਮਕ, ਵਾਇਸ ਪਿ੍ੰ: ਰੁਪਿੰਦਰਜੀਤ ਕੌਰ ਤੋਂ ਇਲਾਵਾ ਸਮੂਹ ਸਟਾਫ ਮੈਂਬਰ ਵੀ ਹਾਜ਼ਰ ਸਨ |
ਸਪਰਿੰਗ ਫੀਲਡਜ਼ ਪਬਲਿਕ ਸਕੂਲ ਵਿਖੇ ਜ਼ਿਲ੍ਹਾ ਪੱਧਰੀ ਕਿੱਕ ਬਾਕਸਿੰਗ ਮੁਕਾਬਲੇ 'ਚ ਮੱਲਾਂ ਮਾਰੀਆਂ <br/>
ਅਜੀਤ ਡੈਸਕ
24-09-2025