ਅੰਮਿ੍ਤਸਰ, 24 ਸਤੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਬਲੋਚਿਸਤਾਨ 'ਚ ਇਕ ਵਾਰ ਫਿਰ ਹਥਿਆਰਬੰਦ ਵਿਦ੍ਰੋਹੀਆਂ ਵਲੋਂ ਜਾਫ਼ਰ ਐਕਸਪ੍ਰੈੱਸ ਨੂੰ ਨਿਸ਼ਾਨਾ ਬਣਾਇਆ ਗਿਆ | ਪਾਕਿ ਦੇ ਰੇਲਵੇ ਅਧਿਕਾਰੀਆਂ ਦੇ ਅਨੁਸਾਰ ਮਸਤੁੰਗ ਦੇ ਸਪਿਜ਼ੈਂਡ ਖੇਤਰ 'ਚ ਕੋਇਟਾ ਜਾਣ ਵਾਲੀ ਜਾਫ਼ਰ ਐਕਸਪ੍ਰੈੱਸ ਵਿਚ ਹੋਏ ਬੰਬ ਧਮਾਕੇ ਨਾਲ ਔਰਤਾਂ ਅਤੇ ਬੱਚਿਆਂ ਸਮੇਤ 12 ਲੋਕ ਜ਼ਖਮੀ ਹੋਏ ਹਨ | ਉਨ੍ਹਾਂ ਨੇ ਦੱਸਿਆ ਕਿ ਪਿਸ਼ਾਵਰ ਤੋਂ ਆ ਰਹੀ ਟ੍ਰੇਨ ਦੇ 6 ਡੱਬੇ ਧਮਾਕੇ ਤੋਂ ਬਾਅਦ ਪਟੜੀ ਤੋਂ ਉਤਰ ਗਏ ਅਤੇ ਇਕ ਪਲਟ ਗਿਆ, ਜਿਸ ਨਾਲ ਉਸ ਡੱਬੇ 'ਚ ਸਵਾਰ ਯਾਤਰੀ ਜ਼ਖਮੀ ਹੋ ਗਏ | ਇਹ 10 ਘੰਟਿਆਂ ਦੇ ਅੰਦਰ ਉਸੇ ਖੇਤਰ 'ਚ ਦੂਜਾ ਧਮਾਕਾ ਸੀ |