12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਵਿਹਿਪ ਪ੍ਰਧਾਨ ਐਡਵੋਕੇਟ ਅਲੋਕ ਕੁਮਾਰ ਨੇ ਸਵਰਨਕਾਰਾਂ ਦੀਆਂ ਮੁਸ਼ਕਿਲਾਂ ਨੂੰ ਸੁਣਿਆ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਧਿਆਨ 'ਚ ਲਿਆਉਣ ਦਾ ਦਿੱਤਾ ਭਰੋਸਾ

Ad Position 21
No active advertisement
ਵਿਸ਼ਵ ਹਿੰਦੂ ਪ੍ਰੀਸ਼ਦ ਦੇ ਕੌਮਾਂਤਰੀ ਪ੍ਰਧਾਨ ਐਡਵੋਕੇਟ ਅਲੋਕ ਕੁਮਾਰ ਦਾ ਸਨਮਾਨ ਕਰਦੇ ਹੋਏ ਅਖਿਲ ਭਾਰਤੀਯ ਸਵਰਨਕਾਰ ਸੰਘ (3545) ਦੇ ਕੌਮੀ ਪ੍ਰਧਾਨ ਕਸ਼ਮੀਰ ਸਿੰਘ ਰਾਜਪੂਤ, ਸਵਰਨਕਾਰ ਸੰਘ ਪੰਜਾਬ ਦੇ ਪ੍ਰਧਾਨ ਅਸ਼ਵਨੀ ਕੁਮਾਰ ਨਾਮੇਸ਼ਾਹ, ਜਨਰਲ ਸਕੱਤਰ ਡਿੰਪਲ ਰਾਜਪੂਤ, ਜ਼ਿਲ੍ਹਾ ਪ੍ਰਧਾਨ ਅਸ਼ਵਨੀ ਕਾਲੇ ਸ਼ਾਹ ਤੇ ਹੋਰ | ਅਜੀਤ ਤਸਵੀਰ <br/> 25-09-2025
ਅੰਮਿ੍ਤਸਰ, 24 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)-ਵਿਸ਼ਵ ਹਿੰਦੂ ਪ੍ਰੀਸ਼ਦ ਦੇ ਕੌਮਾਂਤਰੀ ਪ੍ਰਧਾਨ ਐਡਵੋਕੇਟ ਅਲੋਕ ਕੁਮਾਰ ਨੇ ਆਪਣੀ ਅੰਮਿ੍ਤਸਰ ਫੇਰੀ ਦੌਰਾਨ ਅਖਿਲ ਭਾਰਤੀਯ ਸਵਰਨਕਾਰ ਸੰਘ (3545) ਦੇ ਕੌਮੀ ਪ੍ਰਧਾਨ ਕਸ਼ਮੀਰ ਸਿੰਘ ਰਾਜਪੂਤ ਨਾਲ ਵਿਸ਼ੇਸ਼ ਤੌਰ 'ਤੇ ਮੁਲਾਕਾਤ ਕਰਨ ਪਹੁੰਚੇ, ਜਿਨ੍ਹਾਂ ਦਾ ਸਵਰਨਕਾਰ ਸੰਘ ਪੰਜਾਬ ਦੇ ਪ੍ਰਧਾਨ ਅਸ਼ਵਨੀ ਕੁਮਾਰ ਨਾਮੇਸ਼ਾਹ ਅਤੇ ਸੰਘ ਦੇ ਹੋਰਨਾਂ ਮੈਂਬਰਾਂ ਨੇ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ ਅਤੇ ਕਈ ਮੁੱਦਿਆਂ 'ਤੇ ਚਰਚਾ ਕੀਤੀ | ਕਸ਼ਮੀਰ ਸਿੰਘ ਰਾਜਪੂਤ ਨੇ ਸਰਕਾਰ ਨੂੰ ਆਈ. ਪੀ. ਸੀ. ਦੀ ਧਾਰਾ 411 ਅਤੇ 12 ਦੇ ਤਹਿਤ ਸੁਨਿਆਰਿਆਂ ਨੂੰ ਪ੍ਰੇਸ਼ਾਨ ਕਰਨ ਦੇ ਮਾਮਲੇ 'ਚ ਪੁਲਿਸ ਨੂੰ ਤੁਰੰਤ ਰਾਹਤ ਪ੍ਰਦਾਨ ਕਰਨ ਦੀ ਮੰਗ ਕੀਤੀ, ਤਾਂ ਜੋ ਪੁਲਿਸ ਦੁਆਰਾ ਸੁਨਿਆਰਿਆਂ ਦਾ ਮਨਮਾਨੇ ਢੰਗ ਨਾਲ ਸ਼ੋਸ਼ਣ ਬੰਦ ਕੀਤਾ ਜਾ ਸਕੇ | ਉਨ੍ਹਾਂ ਕਿਹਾ ਕਿ ਇਸ ਮੁੱਦੇ 'ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਨ ਲਈ ਉਨ੍ਹਾਂ ਦੀ ਇਕ ਟੀਮ ਜਲਦੀ ਹੀ ਦਿੱਲੀ ਜਾਵੇਗੀ | ਇਸ ਮੌਕੇ ਅਲੋਕ ਕੁਮਾਰ ਨੇ ਵੀ ਇਸ ਮਾਮਲੇ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਧਿਆਨ 'ਚ ਲਿਆਉਣ ਦਾ ਭਰੋੋਸਾ ਦਿੱਤਾ ਤਾਂ ਜੋ ਸਵਰਨਕਾਰਾਂ ਨੂੰ ਕੋਈ ਪੇ੍ਰਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ | ਅਖ਼ੀਰ 'ਚ ਸੰਘ ਵਲੋਂ ਆਲੋਕ ਕੁਮਾਰ ਅਤੇ ਉਨ੍ਹਾਂ ਦੀ ਪੰਜਾਬ ਦੀ ਟੀਮ ਸੁਭਾਸ਼ ਗੁਪਤਾ, ਪ੍ਰਸ਼ਾਂਤ ਜੋਸ਼ੀ ਦਾ ਸਨਮਾਨ ਕੀਤਾ | ਇਸ ਮੌਕੇ ਡਿੰਪਲ ਰਾਜਪੂਤ, ਨਰੇਸ਼ ਕੁਮਾਰ ਜੰਗੀ, ਰਜਿੰਦਰ ਕੁਮਾਰ ਜੱਜ, ਇੰਦਰਜੀਤ ਸਿੰਘ, ਗੋਰਵ ਰਾਜਪੂਤ, ਰਾਜਬੀਰ, ਮਨਦੀਪ ਸਿੰਘ ਮਸੌਨ, ਜਸਵਿੰਦਰ ਸਿੰਘ, ਲਖਵਿੰਦਰ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਤਿਉਹਾਰਾਂ ਦੌਰਾਨ ਲੱਗੇ ਕੂੜੇ ਦੇ ਢੇਰ ਨਿਗਮ ਦੀ ਕਰ ਰਹੇ ਹਨ ਕਿਰਕਰੀ <br/> ਅਗਲੀ ਖ਼ਬਰ ਬਲੋਚਿਸਤਾਨ 'ਚ ਰੇਲਵੇ ਟਰੈਕ 'ਤੇ ਧਮਾਕਾ <br/>
Ad Position 24