12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਡੀ.ਏ.ਵੀ. ਕਾਲਜ ਵਿਖੇ ਇਕ-ਰੋਜ਼ਾ ਅੰਤਰਰਾਸ਼ਟਰੀ ਸੈਮੀਨਾਰ

ਅੰਮ੍ਰਿਤਸਰ, 11 ਅਕਤੂਬਰ (ਰਾਜੇਸ਼ ਕੁਮਾਰ ਸ਼ਰਮਾ)-ਡੀ. ਏ.

Ad Position 21
No active advertisement
ਕਾਲਜ ਦੇ ਪ੍ਰਿੰਸੀਪਲ ਡਾ. ਅਮਰਦੀਪ ਗੁਪਤਾ ਅਤੇ ਹੋਰ ਵਿਦਵਾਨ ਆਪਣੇ ਵਿਚਾਰ ਸਾਂਝੇ ਕਰਦੇ ਹੋਏ। ਅਜੀਤ ਤਸਵੀਰਾਂ 12-10-2026
ਅੰਮ੍ਰਿਤਸਰ, 11 ਅਕਤੂਬਰ (ਰਾਜੇਸ਼ ਕੁਮਾਰ ਸ਼ਰਮਾ)-ਡੀ.ਏ.ਵੀ. ਕਾਲਜ, ਅੰਮ੍ਰਿਤਸਰ ਦੇ ਹਿੰਦੀ ਪੋਸਟ-ਗ੍ਰੈਜੂਏਟ ਵਿਭਾਗ ਅਤੇ ਆਈ.ਕਿਊ.ਏ.ਸੀ. ਵਲੋਂ ‘ਨਾਗਰੀ ਲਿਪੀ ਪਰਿਸ਼ਦ’ ਨਵੀਂ ਦਿੱਲੀ ਨਾਲ ਹੋਏ ਸਮਝੌਤੇ ਤਹਿਤ ਅਤੇ ਪ੍ਰਿੰਸੀਪਲ ਡਾ. ਅਮਰਦੀਪ ਗੁਪਤਾ ਦੀ ਅਗਵਾਈ ਵਿੱਚ, ‘ਜ਼ੂਮ’ ਪਲੇਟਫਾਰਮ ’ਤੇ ਇਕ-ਰੋਜ਼ਾ ਅੰਤਰਰਾਸ਼ਟਰੀ ਸੈਮੀਨਾਰ ਸਫਲਤਾਪੂਰਵਕ ਆਯੋਜਿਤ ਕੀਤਾ ਗਿਆ। ਇਸ ਸੈਮੀਨਾਰ ਦਾ ਮੁੱਖ ਵਿਸ਼ਾ ਨਾਗਰੀ ਲਿਪੀ : ਭਾਰਤੀ ਗਿਆਨ ਪਰੰਪਰਾ ਦੀ ਵਾਹਕ ਸੀ। ਇਸ ਸਮਾਗਮ ’ਚ ਅਮਰੀਕਾ, ਮਾਰੀਸ਼ਸ, ਨੀਦਰਲੈਂਡ ਅਤੇ ਤ੍ਰਿਨੀਦਾਦ ਵਰਗੇ ਦੇਸ਼ਾਂ ਦੇ ਨਾਲ-ਨਾਲ ਭਾਰਤ ਦੇ ਵੱਖ-ਵੱਖ ਰਾਜਾਂ ਜਿਵੇਂ ਕਿ ਛੱਤੀਸਗੜ੍ਹ, ਬਿਹਾਰ, ਉੱਤਰਾਖੰਡ, ਦਿੱਲੀ ਅਤੇ ਬਿਜਨੌਰ, ਇੰਦੌਰ ਤੇ ਕਸ਼ਮੀਰ ਵਰਗੇ ਖੇਤਰਾਂ ਦੇ ਵਿਦਵਾਨਾਂ, ਸਿੱਖਿਆ ਸ਼ਾਸਤਰੀਆਂ, ਖੋਜਾਰਥੀਆਂ ਅਤੇ ਵਿਦਿਆਰਥੀਆਂ ਨੇ ਭਾਗ ਲਿਆ। ਪ੍ਰੋਗਰਾਮ ਦੀ ਪ੍ਰਧਾਨਗੀ ਕੇਂਦਰੀ ਯੂਨੀਵਰਸਿਟੀ, ਬਠਿੰਡਾ (ਪੰਜਾਬ) ਦੇ ਚਾਂਸਲਰ ਅਤੇ ਉੱਘੇ ਵਿਦਵਾਨ ਡਾ. ਜਗਬੀਰ ਸਿੰਘ ਨੇ ਕੀਤੀ । ਇਸ ਮੌਕੇ ‘ਨਾਗਰੀ ਲਿਪੀ ਪਰਿਸ਼ਦ’, ਨਵੀਂ ਦਿੱਲੀ ਦੇ ਜਨਰਲ ਸਕੱਤਰ ਡਾ. ਹਰੀ ਸਿੰਘ ਪਾਲ ਵੀ ਮੌਜੂਦ ਸਨ। ਸਮਾਗਮ ਦੇ ਆਯੋਜਕ ਪ੍ਰਿੰਸੀਪਲ ਡਾ. ਅਮਰਦੀਪ ਗੁਪਤਾ ਨੇ ਕਿਹਾ ਕਿ ਨਾਗਰੀ ਲਿਪੀ ਨਾ ਸਿਰਫ਼ ਭਾਰਤ ਦੇ ਸੱਭਿਆਚਾਰਕ ਵਿਰਸੇ ਦਾ ਹਿੱਸਾ ਹੈ, ਸਗੋਂ ਭਾਰਤੀ ਗਿਆਨ ਪਰੰਪਰਾ ਨੂੰ ਵਿਸ਼ਵ ਪੱਧਰ ਨਾਲ ਜੋੜਨ ਵਾਲੀ ਇਕ ਮਜ਼ਬੂਤ ਕੜੀ ਵੀ ਹੈ। ਅਮਰੀਕਾ ਸਥਿਤ ਭਾਰਤੀ ਸੱਭਿਆਚਾਰ ਦੀ ਪ੍ਰਚਾਰਕ ਡਾ. ਮ੍ਰਿਦੁਲ ਕੀਰਤੀ ਨੇ ਮੁੱਖ ਭਾਸ਼ਣ ਦਿੱਤਾ ਅਤੇ ਨਾਗਰੀ ਲਿਪੀ ਦੇ ਵਿਗਿਆਨਕ ਸਰੂਪ ਅਤੇ ਭਾਰਤੀ ਗਿਆਨ ਪਰੰਪਰਾ ’ਚ ਇਸ ਦੇ ਇਤਿਹਾਸਕ ਯੋਗਦਾਨ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ। ਡਾ. ਮ੍ਰਿਦੁਲ ਕੀਰਤੀ ਨੇ ਦੱਸਿਆ ਕਿ ਹਾਲਾਂਕਿ ਹਿੰਦੀ ਭਾਸ਼ਾ ਦਾ ਵਿਕਾਸ ਸੰਸਕ੍ਰਿਤ (ਦੇਵਤਿਆਂ ਦੀ ਭਾਸ਼ਾ) ਤੋਂ ਹੋਇਆ ਹੈ, ਪਰ ਇਸ ਦੀ ਲਿਪੀ ਦੇਵਨਾਗਰੀ ਹੈ। ਮਾਰੀਸ਼ਸ ’ਚ ‘ਨਾਗਰੀ ਲਿਪੀ ਪਰਿਸ਼ਦ’ ਇਕਾਈ ਦੇ ਕਨਵੀਨਰ ਡਾ. ਸੋਮਦੱਤ ਕਾਸ਼ੀਨਾਥ ਨੇ ਨਾਗਰੀ ਲਿਪੀ ਦੇ ਪ੍ਰਚਾਰ ਅਤੇ ਸੰਭਾਲ ’ਚ ‘ਵਿਸ਼ਵ ਹਿੰਦੀ ਸਕੱਤਰੇਤ’ (ਮਾਰੀਸ਼ਸ) ਅਤੇ ‘ਹਿੰਦੀ-ਭਾਸ਼ੀ ਭਾਰਤੀ ਕਮੇਟੀ’ ਵਲੋਂ ਨਿਭਾਈ ਗਈ ਅਹਿਮ ਭੂਮਿਕਾ ਬਾਰੇ ਜਾਣਕਾਰੀ ਦਿੱਤੀ। ਆਪਣੇ ਸੰਬੋਧਨ ’ਚ ਨਾਗਰੀ ਲਿਪੀ ਪ੍ਰੀਸ਼ਦ (ਨਵੀਂ ਦਿੱਲੀ) ਦੇ ਜਨਰਲ ਸਕੱਤਰ ਡਾ. ਹਰੀ ਸਿੰਘ ਪਾਲੀ ਨੇ ਸਪੱਸ਼ਟ ਕੀਤਾ ਕਿ ਨਾਗਰੀ ਲਿਪੀ ਨੂੰ ਉਤਸ਼ਾਹਿਤ ਕਰਨ ਦਾ ਮਕਸਦ ਹੋਰ ਭਾਰਤੀ ਭਾਸ਼ਾਵਾਂ ਨਾਲ ਮੁਕਾਬਲਾ ਕਰਨਾ ਨਹੀਂ, ਸਗੋਂ ਉਨ੍ਹਾਂ ਵਿਚਕਾਰ ਆਪਸੀ ਸੰਵਾਦ ਨੂੰ ਵਧਾਉਣਾ ਹੈ ਅਤੇ ਨਵੀਂ ਪੀੜ੍ਹੀ ਲਈ ਆਪਣੀ ਲਿਪੀ ਅਤੇ ਭਾਸ਼ਾ ਨਾਲ ਜੁੜਨਾ ਬਹੁਤ ਜ਼ਰੂਰੀ ਹੈ। ਸਮਾਗਮ ਦੀ ਪ੍ਰਧਾਨਗੀ ਕਰਦਿਆਂ ਚਾਂਸਲਰ ਪ੍ਰੋਫੈਸਰ ਡਾ. ਜਗਬੀਰ ਸਿੰਘ ਨੇ ਕਿਹਾ ਕਿ ਜਿੱਥੇ ਭਾਸ਼ਾ ਵਿਚਾਰਾਂ ਨੂੰ ਜਨਮ ਦਿੰਦੀ ਹੈ, ਉੱਥੇ ਲਿਪੀ ਉਨ੍ਹਾਂ ਨੂੰ ਸੁਰੱਖਿਅਤ ਰੱਖਦੀ ਹੈ। ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਅੱਜ ਦੇ ਦੌਰ ’ਚ ਨਾਗਰੀ ਲਿਪੀ ਨੂੰ ਆਧੁਨਿਕ ਤਕਨਾਲੋਜੀ ਨਾਲ ਜੋੜਨਾ ਬਹੁਤ ਜ਼ਰੂਰੀ ਹੈ ਅਤੇ ਨਾਗਰੀ ਲਿਪੀ ਦਾ ਡਿਜੀਟਲ ਰੂਪ ਭਾਰਤੀ ਪਰੰਪਰਾਵਾਂ ਨੂੰ ਸਦੀਵੀ ਬਣਾ ਰਿਹਾ ਹੈ। ਪ੍ਰੋਗਰਾਮ ਦੇ ਕਨਵੀਨਰ ਡਾ. ਕਿਰਨ ਖੰਨਾ ਨੇ ਸਮਾਗਮ ਦੀ ਕਾਰਵਾਈ ਦਾ ਸਫਲਤਾਪੂਰਵਕ ਸੰਚਾਲਨ ਕੀਤਾ, ਜਦਕਿ ਸਹਿ-ਕਨਵੀਨਰ ਡਾ. ਜੇ.ਜੇ. ਮੋਹਿੰਦਰੂ (ਆਈ.ਕਿਊ.ਏ.ਸੀ. ਕੋਆਰਡੀਨੇਟਰ) ਨੇ ਸਮੂਹ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਮਹਿਮਾਨਾਂ, ਬੁਲਾਰਿਆਂ ਅਤੇ ਭਾਗੀਦਾਰਾਂ ਦਾ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਅਕਾਸ਼ ਵਿਹਾਰ ਛੇ ਵਾਰਡ ਪੰਡੋਰਾ ਪਿੰਡ ਸੁਲਤਾਨਵਿੰਡ ਦੀ ਪਾਰਕ ਖੰਡਰ ਵਿਚ ਤਬਦੀਲ ਨਸ਼ੇ ਵਾਲੀਆਂ ਸਰਿੰਜਾਂ ਮਿਲਣ ਕਾਰਨ ਇਲਾਕਾ... ਅਗਲੀ ਖ਼ਬਰ ਅੱਖਰ ਸਾਹਿਤ ਅਕਾਦਮੀ ਤੇ ਡਾ. ਕੁਲਵੰਤ ਟਰੱਸਟ ਦਾ ਸਾਲਾਨਾ ਸਮਾਰੋਹ ਕਰਵਾਇਆ ਅਮਰਜੀਤ ਕੌਂਕੇ ਤੇ ਜਸਵੀਰ ਸਿੰਘ ਰਾਣਾ ਨੂੰ ਯ...
Ad Position 24