12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਭਾਰਤ ਏਸ਼ੀਆ ਕੱਪ ਦੇ ਫ਼ਾਈਨਲ 'ਚ • ਬੰਗਲਾਦੇਸ਼ ਨੂੰ 41 ਦੌੜਾਂ ਨਾਲ ਹਰਾਇਆ • ਕੁਲਦੀਪ ਯਾਦਵ ਨੇ ਲਈਆਂ 3 ਵਿਕਟਾਂ <br/>

Ad Position 21
No active advertisement
ਅਜੀਤ ਡੈਸਕ 25-09-2025

ਦੁਬਈ, 24 ਸਤੰਬਰ (ਏਜੰਸੀ)-ਇਥੇ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ 'ਚ ਖੇਡੇ ਗਏ ਏਸ਼ੀਆ ਕੱਪ ਦੇ ਸੁਪਰ-4 ਮੈਚ 'ਚ ਭਾਰਤ ਨੇ ਬੰਗਲਾਦੇਸ਼ ਨੂੰ 41 ਦੌੜਾਂ ਨਾਲ ਹਰਾ ਦਿੱਤਾ | ਇਸ ਜਿੱਤ ਦੇ ਨਾਲ ਹੀ ਭਾਰਤੀ ਟੀਮ ਏਸ਼ੀਆ ਕੱਪ ਦੇ ਫਾਈਨਲ 'ਚ ਪਹੁੰਚ ਗਈ ਹੈ | ਬੰਗਲਾਦੇਸ਼ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫ਼ੈਸਲਾ ਲਿਆ | ਮੈਦਾਨ 'ਤੇ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਨੇ 20 ਓਵਰਾਂ 'ਚ 6 ਵਿਕਟਾਂ 'ਤੇ 168 ਦੌੜਾਂ ਬਣਾਈਆਂ | ਅਭਿਸ਼ੇਕ ਸ਼ਰਮਾ ਨੇ 37 ਗੇਂਦਾਂ 'ਤੇ 6 ਚੌਕੇ ਤੇ 5 ਛੱਕਿਆਂ ਦੀ ਮਦਦ ਨਾਲ 75 ਦੌੜਾਂ ਬਣਾਈਆਂ | ਹਾਰਦਿਕ ਪਾਂਡਿਆ ਨੇ ਵੀ ਚੰਗਾ ਸਾਥ ਦਿੰਦਿਆਂ 38 ਦੌੜਾਂ ਦੀ ਪਾਰੀ ਖੇਡੀ | ਸ਼ੁਭਮਨ ਗਿਲ 29 ਦੌੜਾਂ ਬਣਾ ਕੇ ਆਊਟ ਹੋ ਗਏ | ਬੰਗਲਾਦੇਸ਼ ਵਲੋਂ ਰਿਸ਼ਾਦ ਹੋਸੈਨ ਨੇ 2 ਵਿਕਟਾਂ, ਸੈਫੂਦੀਨ, ਮਸਤਾਫਿਜ਼ੁਰ, ਤਨਜ਼ਿਮ ਹਸਨ ਨੇ 1-1 ਵਿਕਟ ਹਾਸਿਲ ਕੀਤੀ | 169 ਦੌੜਾਂ ਦੇ ਮਿਲੇ ਟੀਚੇ ਦਾ ਪਿੱਛਾ ਕਰਨ ਉਤਰੀ ਬੰਗਲਾਦੇਸ਼ ਟੀਮ 19.3 ਓਵਰਾਂ 'ਚ 10 ਵਿਕਟਾਂ 'ਤੇ 127 ਦੌੜਾਂ ਹੀ ਬਣਾ ਸਕੀ | ਟੀਮ ਵਲੋਂ ਸੈਫ਼ ਹਸਨ ਨੇ ਸਭ ਤੋਂ ਵੱਧ 51 ਗੇਂਦਾਂ 'ਤੇ 69 ਦੌੜਾਂ ਦੀ ਪਾਰੀ ਖੇਡੀ | ਪ੍ਰਵੇਜ਼ ਹੋਸੇਨ 21 ਦੌੜਾਂ ਬਣਾ ਕੇ ਆਊਟ ਹੋ ਗਏ | ਇਨ੍ਹਾਂ ਤੋਂ ਇਲਾਵਾ ਹੋਰ ਖਿਡਾਰੀ ਖਾਸ ਪ੍ਰਦਰਸ਼ਨ ਨਹੀਂ ਵਿਖਾ ਸਕੇ | ਭਾਰਤ ਵਲੋਂ ਕੁਲਦੀਪ ਯਾਦਵ ਨੇ 3 ਵਿਕਟਾਂ, ਵਰੁਣ ਚੱਕਰਵਰਤੀ ਤੇ ਜਸਪ੍ਰੀਤ ਬੁਮਰਾਹ ਨੇ 2-2, ਅਕਸਰ ਪਟੇਲ ਤੇ ਤਿਲਕ ਵਰਮਾ ਨੇ 1-1 ਵਿਕਟ ਹਾਸਿਲ ਕੀਤੀ |

Ad Position 22
No active advertisement
ਪਿਛਲੀ ਖ਼ਬਰ ਬਲੋਚਿਸਤਾਨ 'ਚ ਰੇਲਵੇ ਟਰੈਕ 'ਤੇ ਧਮਾਕਾ <br/> ਅਗਲੀ ਖ਼ਬਰ ਆਨਲਾਈਨ ਸੱਟੇਬਾਜ਼ੀ ਮਾਮਲੇ 'ਚ ਅਦਾਕਾਰ ਸੋਨੂ ਸੂਦ ਈ.ਡੀ. ਅੱਗੇ ਪੇਸ਼
Ad Position 24