10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਪਿੰਡ ਹਮਜਾ ਵਿਖੇ ਹਜ਼ਰਤ ਪੀਰ ਬਾਬਾ ਭੌਰ ਸ਼ਾਹ ਦੀ ਮਿੱਠੀ ਯਾਦ ਨੂੰ ਸਮਰਪਿਤ ਕਬੱਡੀ ਟੂਰਨਾਮੈਂਟ ਕਰਾਇਆ <br/>

Ad Position 21
No active advertisement
ਅਜੀਤ ਡੈਸਕ 26-09-2025
ਮਜੀਠਾ, 25 ਸਤੰਬਰ (ਮਨਿੰਦਰ ਸਿੰਘ ਸੋਖੀ)-ਇੱਥੋਂ ਨਾਲ ਲਗਦੇ ਪਿੰਡ ਹਮਜਾ ਵਿਖੇ ਹਜ਼ਰਤ ਪੀਰ ਬਾਬਾ ਭੌਰ ਸ਼ਾਹ ਦੀ ਮਿੱਠੀ ਯਾਦ ਨੂੰ ਸਮਰਪਿਤ ਪਿੰਡ ਵਾਸੀ ਪੇਡ ਪ੍ਰੇਮੀਆਂ ਵਲੋਂ ਐੱਨ.ਆਰ.ਆਈ. ਭਰਾਵਾਂ ਕਰਨੈਲ ਸਿੰਘ, ਦੀਪੂ ਸਪੇਨ, ਸੋਨੂੰ ਸਪੇਨ, ਮੱਤਾ ਇੰਗਲੈਂਡ, ਉਂਕਾਰ ਕੈਨੇਡਾ, ਹਰਮਨ ਹਮਜਾ, ਸੁਖਮਨ ਹਮਜਾ, ਸੁਮਨ ਸ਼ਾਹ ਕਾਦਰੀ ਦੇ ਸਹਿਯੋਗ ਨਾਲ ਓਪਨ ਕਬੱਡੀ ਟੂਰਨਾਮੈਂਟ ਕਰਾਇਆ ਗਿਆ | ਜਿਸ ਵਿਚ ਚਾਰ ਟੀਮਾਂ ਹਮਜਾ, ਵਡਾਲਾ, ਅਬਦਾਲ, ਅਤੇ ਬੁਰਜ ਨੌ ਆਬਾਦ ਦੀਆਂ ਟੀਮਾਂ ਨੇ ਹਿੱਸਾ ਲਿਆ | ਇਨ੍ਹਾਂ ਟੀਮਾਂ ਦੇ ਮੈਚਾਂ ਵਿਚ ਪਿੰਡ ਹਮਜਾ ਅਤੇ ਬੁਰਜ ਨੌ ਆਬਾਦ ਦੀਆਂ ਟੀਮਾਂ ਫਾਈਨਲ ਵਿਚ ਖੇਡੀਆਂ | ਇਸ ਫਸਵੇਂ ਫਾਈਨਲ ਮੈਚ ਵਿਚ ਪਿੰਡ ਹਮਜਾ ਦੀ ਟੀਮ ਨੇ ਬੁਰਜ ਨੌ ਆਬਾਦ ਦੀ ਟੀਮ ਨੂੰ ਹਰਾ ਕੇ ਫਾਈਨਲ ਮੈਚ ਜਿੱਤਿਆ | ਇਸ ਦੌਰਾਨ ਬੱਚਿਆਂ ਅਤੇ ਲੜਕੀਆਂ ਦੇ ਕਬੱਡੀ ਦੇ ਸ਼ੋਅ ਮੈਚ ਵੀ ਕਰਾਏ ਗਏ | ਇਸ ਟੁਰਨਾਮੈਂਟ ਵਿਚ ਪਹਿਲੇ ਸਥਾਨ 'ਤੇ ਰਹੀ ਟੀਮ ਨੂੰ ਪ੍ਰਬੰਧਕਾਂ ਵਲੋਂ 10,000 ਰੁਪਏ ਅਤੇ ਦੂਸਰੇ ਸਥਾਨ 'ਤੇ ਰਹੀ ਟੀਮ ਨੂੰ 8,000 ਰੁਪਏ ਦੇ ਨਕਦ ਇਨਾਮ ਦਿੱਤੇ ਗਏ | ਬਾਕੀ ਟੀਮਾਂ ਨੂੰ ਵੀ ਪ੍ਰਬੰਧਕਾਂ ਵਲੋਂ ਦਿਲ ਖਿੱਚਵੇਂ ਇਨਾਮ ਦਿੱਤੇ ਗਏ | ਟੂਰਨਾਮੈਂਟ ਵਿਚ ਰੈਫਰੀ ਦੀ ਭੂਮਿਕਾ ਸ਼ੇਰਾ ਠੱਠਾ, ਭੱਟੀ ਸਹਿਨੇਵਾਲੀ ਅਤੇ ਰਵੀ ਬੱਲਪੁਰੀਆਂ ਨੇ ਬਾਖੂਬੀ ਨਿਭਾਈ | ਹਜ਼ਰਤ ਪੀਰ ਬਾਬਾ ਪ੍ਰਦੀਪ ਸ਼ਾਹ ਕਾਦਰੀ ਮਜੀਠਾ ਸ਼ਰੀਫ ਵਾਲੇ ਇਸ ਟਰਨਾਮੈਂਟ ਵਿਚ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ | ਜਿਨ੍ਹਾਂ ਨੇ ਜੇਤੂ ਰਹੀ ਟੀਮ ਅਤੇ ਬਾਕੀ ਟੀਮਾਂ ਨੂੰ ਇਨਾਮ ਤਕਸੀਮ ਕੀਤੇ | ਇਸ ਮੌਕੇ ਇਲਾਕੇ ਦੇ ਵੱਡੀ ਗਿਣਤੀ ਵਿਚ ਖੇਡ ਪ੍ਰਸ਼ੰਸਕ

Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸ਼ਹੀਦ ਭਾਈ ਕਰਮ ਸਿੰਘ, ਕੋਟ ਬਾਬਾ ਦੀਪ ਸਿੰਘ ਜੀ ਵਿਖੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਸਜਾਇਆ... ਅਗਲੀ ਖ਼ਬਰ ਮੋਦੀ ਸਰਕਾਰ ਨੇ ਜੀ ਐੱਸ ਟੀ ਦਰਾਂ ਘਟਾ ਕੇ ਦੇਸ਼ ਵਾਸੀਆਂ ਨੂੰ ਦੀਵਾਲੀ ਤੋਹਫ਼ਾ ਦਿੱਤਾ-ਅਵਿਨਾਸ਼ ਰਾਏ ਖੰਨਾ <br/>
Ad Position 24