ਅੰਮਿ੍ਤਸਰ, 24 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਮਨੋਵਿਗਿਆਨ ਵਿਭਾਗ ਦੇ ਵਿਦਿਆਰਥੀਆਂ ਨੇ ਇਕ ਗੈਰ-ਸਰਕਾਰੀ ਸੰਸਥਾ 'ਹੈਲਪ ਅ ਚਾਈਲਡ ਆਫ ਇੰਡੀਆ' ਦੇ ਨਾਲ ਮਿਲ ਕੇ ਰਣਜੀਤ ਐਵੀਨਿਊ ਵਿਖੇ ਬੱਚਿਆਂ ਦੀ ਵੱਖ-ਵੱਖ ਪ੍ਰਕਾਰ ਦੀ ਇੰਟਲੀਜੈਂਸ ਦਾ ਮੁਲਾਂਕਣ ਕੀਤਾ | 'ਚਾਈਲਡ ਐਜੂਕੇਸ਼ਨ ਐਕਸੀਲੈਂਸ ਪ੍ਰੋਜੈਕਟ' ਤਹਿਤ ਡਾ. ਬਲਬਿੰਦਰ ਸਿੰਘ ਦੀ ਅਗਵਾਈ ਹੇਠ ਵਿਦਿਆਰਥੀਆਂ ਨੇ ਬੱਚਿਆਂ ਦੀਆਂ ਵੱਖ-ਵੱਖ ਕਿਸਮ ਦੀਆਂ ਬੁੱਧੀਆਂ, ਜਿਵੇਂ ਕਿ ਸੋਚਣ-ਸਮਝਣ, ਰਚਨਾਤਮਕਤਾ ਅਤੇ ਹੋਰ ਹੁਨਰਾਂ ਦਾ ਪਤਾ ਲਗਾਇਆ |ਇਸ ਦਾ ਮਕਸਦ ਸੀ ਵਿਦਿਆਰਥੀਆਂ ਨੂੰ ਵਿਹਾਰਕ ਸਿੱਖਿਆ ਦੇਣਾ ਅਤੇ ਬੱਚਿਆਂ ਦੀ ਸਿੱਖਿਆ ਨੂੰ ਬਿਹਤਰ ਬਣਾਉਣ ਲਈ ਸੰਸਥਾ ਨੂੰ ਮਦਦ ਕਰਨਾ | ਇਸ ਕੰਮ 'ਚ ਬਿਪਨੀਤ ਕੌਰ, ਏਕਾਂਬਰ ਕੌਰ, ਗੁਰਕਵਲਪ੍ਰੀਤ ਕੌਰ, ਸਤੁਤੀ ਮਦਾਨ, ਦੀਪਸ਼ਿਖਾ ਅਤੇ ਤਾਨਿਆ ਅਰੋੜਾ ਵਰਗੇ ਵਿਦਿਆਰਥੀਆਂ ਨੇ ਹਿੱਸਾ ਲਿਆ |