17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

ਸ਼ਹਿਰ 'ਚ 35 ਥਾਵਾਂ 'ਤੇ ਲੱਗ ਰਹੀ ਹੈ ਰਾਮਲੀਲਾ <br/>

Ad Position 21
No active advertisement
ਅਜੀਤ ਡੈਸਕ 27-09-2025
ਅੰਮਿ੍ਤਸਰ, 26 ਸਤੰਬਰ (ਰੇਸ਼ਮ ਸਿੰਘ)-ਸ਼ਹਿਰ ਵਿਚ ਵੱਖ-ਵੱਖ ਖੇਤਰਾਂ 'ਚ ਕੁਲ 35 ਸਥਾਨਾਂ 'ਤੇ ਰਾਮਲੀਲਾ 'ਤੇ 6 ਥਾਵਾਂ 'ਤੇ ਦੁਸਹਿਰਾ ਮਨਾਇਆ ਜਾ ਰਿਹਾ ਹੈ ਜਿਸ ਵਿਚ ਪ੍ਰਮੁਖ ਸ਼ਖ਼ਸੀਅਤਾਂ ਤੋਂ ਇਲਾਵਾ ਹਜਾਰਾਂ ਦੀ ਗਿਣਤੀ ਵਿਚ ਲੋਕਾਂ ਦਾ ਇਕੱਠ ਹੁੰਦਾ ਹੈ | ਇਸ ਲਈ ਸੁਰੱਖਿਆ ਦੇ ਇੰਤਜਾਮ ਕਰਨੇ ਅਤੀ ਜਰੂਰੀ ਹਨ ਤਾਂ ਜੋ ਕੋਈ ਸ਼ਰਾਰਤੀ ਅਨਸਰ ਮੌਕੇ ਦਾ ਫਾਇਦਾ ਨਾ ਉਠਾ ਸਕੇ | ਇਸ ਸੰਬੰਧੀ ਅੱਜ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਵਲੋਂ ਰਾਮ ਲੀਲਾ ਤੇ ਦੁਸਹਿਰਾ ਮੌਕੇ ਸੁਰੱਖਿਆ ਨੂੰ ਮੱਦੇੇਨਜ਼ਰ ਰਾਮ ਲੀਲਾ ਤੇ ਦੁਸਹਿਰਾ ਕਮੇਟੀਆਂ ਨਾਲ ਮੀਟਿੰਗ ਕੀਤੀ ਤੇ ਜਰੂਰੀ ਦਿਸ਼ਾ ਨਿਰਦੇਸ਼ ਵੀ ਦਿੱਤੇ ਇਸ ਤੋਂ ਇਲਾਵਾ ਤਿੰਨਾਂ ਜ਼ੋਨਾਂ 'ਤੇ ਡੀ. ਸੀ. ਪੀਜ਼ ਦੀ ਨਿਗਰਾਨੀ ਹੇਠ ਏ. ਡੀ. ਸੀ. ਪੀਜ਼ ਅਤੇ ਏ. ਸੀ. ਪੀ. ਦੇ ਅਧਿਕਾਰੀਆਂ ਅਤੇ ਕਮਰਚਾਰੀਆਂ ਨੂੰ ਵੱਖ-ਵੱਖ ਥਾਵਾਂ 'ਤੇ ਚੁਸਤ-ਦਰੁਸਤ ਤੇ ਮੁਸਤੈਦੀ ਨਾਲ ਇਸ ਅਹਿਮ ਡਿਊਟੀ ਲਈ ਤਾਇਨਾਤ ਕੀਤਾ ਗਿਆ ਹੈ | ਸੀ. ਪੀ. ਸ: ਭੁੱਲਰ ਨੇ ਦੱਸਿਆ ਕਿ ਸ਼ਹਿਰ ਵਿਚ ਵੱਖ-ਵੱਖ ਏਰੀਆ ਵਿਚ ਰਾਮਲੀਲਾ/ਦੂਸ਼ਹਿਰਾ ਮਨਾਇਆ ਜਾ ਰਿਹਾ ਹੈ ਇਸ ਲਈ ਰਾਮਲੀਲਾ ਤੇ ਦੁਸਹਿਰਾ ਕਮੇਟੀਆਂ ਦੇ ਅਯੋਜਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਲੋਕਾਂ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ, ਆਪਣੀ ਜਿੰਮੇਵਾਰੀ ਸਮਝਦੇ ਹੋਏ ਰਾਮ ਲੀਲਾ ਸਟੇਜ 'ਤੇ ਦੁਸਹਿਰਾ ਗਰਾਊਾਡ ਦੇ ਆਲੇ-ਦੁਆਲੇ ਬਕਾਇਦਾ ਵਧੀਆਂ ਲਾਈਟਾਂ ਤੇ ਰੌਸ਼ਨੀ ਦਾ ਪ੍ਰਬੰਧ ਕਰਨ ਅਤੇ ਸੀ. ਸੀ. ਟੀ. ਵੀ. ਕੈਮਰੇ ਲਗਾਏ ਜਾਣ | ਇਸ ਤੋਂ ਇਲਾਵਾ ਅੱਗ ਬੂਝਾਉ ਯੰਤਰ ਵੀ ਹੋਣੇ ਚਾਹੀਦੇ ਹਨ ਅਤੇ ਲੋਕਾਂ ਦੇ ਆਉਣ-ਜਾਣ ਲਈ ਬਣਾਏ ਰਸਤਿਆਂ 'ਤੇ ਬੈਰੀਗੇਟ ਵਰਤੋਂ 'ਚ ਲਿਆਂਦੇ ਜਾਣ | ਇਹ ਵੀ ਜ਼ਰੂਰੀ ਹੈ ਕਿ ਪ੍ਰੰਬਧਕਾਂ ਵਲੋਂ ਆਪਣੇ ਵਲੰਟੀਅਰਾਂ ਨੂੰ ਡਰੈਸ ਕੋਡ ਵਿਚ ਰੱਖਿਆ ਜਾਵੇ ਤੇ ਵਲੰਟੀਅਰਜ਼ ਸੁਚੇਤ ਹੋ ਕੇ ਚੈਕ ਕਰਨ ਜੇ ਕੋਈ ਸ਼ਰਾਰਤੀ ਅਨਸਰ ਜਾਂ ਕੋਈ ਹੁਲੜਬਾਜ਼ੀ ਕਰਦਾ ਹੈ ਤਾਂ ਉਸਦੀ ਸੂਚਨਾਂ ਤੁਰੰਤ ਡਿਊਟੀ ਪਰ ਤਾਇਨਾਤ ਪੁਲਿਸ ਮੁਲਾਜ਼ਮ ਨੂੰ ਦਿੱਤੀ ਜਾਵੇ | ਇਸ ਤੋਂ ਇਲਾਵਾ ਇਨ੍ਹਾਂ ਸਥਾਨਾਂ 'ਤੇ ਭੀੜ ਹੋਣ ਕਾਰਨ ਖਾਸ ਕਰਕੇ ਬੱਚਿਆਂ, ਔਰਤਾਂ ਅਤੇ ਬਜੁਰਗਾਂ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ | ਪਾਰਕਿੰਗ ਵਾਲੀ ਜਗ੍ਹਾਂ ਪਰ ਹੀ ਵਹੀਕਲਾਂ ਨੂੰ ਲਗਾਇਆ ਜਾਵੇ | ਅਮਨ ਕਾਨੂੰਨ ਦੀ ਸਥਿਤੀ ਅਤੇ ਸ਼ਾਂਤੀ ਬਣਾਈ ਰੱਖਣ ਲਈ ਪੁਲਿਸ ਦਾ ਸਹਿਯੋਗ ਦੇਣ ਅਤੇ ਹੁਲੜਬਾਜ਼ੀ ਵਾਲੇ ਜਾਂ ਸ਼ੱਕੀ ਵਿਅਕਤੀ ਦੀ ਸੂਚਨਾ ਤੁਰੰਤ ਪੁਲਿਸ ਨੂੰ ਦੇਣ | ਇਸ ਮੌਕੇ ਇਸ ਮੀਟਿੰਗ ਵਿਚ ਰਮਿੰਦਰਪਾਲ ਸਿੰਘ ਸੰਧੂ ਡੀ. ਸੀ. ਪੀ. ਇਨਵੈਸਟੀਗੇਸ਼ਨ, ਜਗਜੀਤ ਸਿੰਘ ਵਾਲੀਆ ਡੀ. ਸੀ. ਪੀ. ਸਿਟੀ ਆਦਿ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਹੁਸੈਨਪੁਰਾ ਚੌਂਕ ਤੋਂ ਜਲੰਧਰ ਜੀ. ਟੀ. ਰੋਡ ਨੂੰ ਜਾਂਦੀ ਸੜਕ ਦੀ ਬਣੀ ਮਾੜੀ ਹਾਲਤ ਅਗਲੀ ਖ਼ਬਰ ਕਰਮਚਾਰੀ ਭਵਿੱਖ ਨਿਧੀ ਸੰਗਠਨ ਵਲੋਂ ਨਿੱਧੀ ਆਪ ਕੇ ਨਿਕਟ 2.0 ਪ੍ਰੋਗਰਾਮ 29 ਨੂੰ ਕਰਵਾਏ ਜਾਣਗੇ-ਖੇਤਰੀ ਭਵਿੱਖ ਨਿੱਧੀ ਕਮ...
Ad Position 24