ਅੰਮਿ੍ਤਸਰ, 26 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)-ਸ਼ਹਿਰ 'ਚ ਸਾਫ਼ ਸਫਾਈ ਤੋਂ ਲੈ ਕੇ ਸੜਕਾਂ ਦੀ ਹਾਲਤ ਬਹੁਤ ਹੀ ਜ਼ਿਆਦਾ ਤਰਸਯੋਗ ਬਣੀ ਹੋਈ ਹੈ | ਸ਼ਹਿਰ ਨੂੰ ਭਾਵੇਂ ਸਮਾਰਟ ਸਿਟੀ ਦਾ ਦਰਜ਼ਾ ਹਾਸਿਲ ਹੋਇਆ ਹੈ, ਲੇਕਿਨ ਇਹ ਸਿਰਫ਼ ਕਾਗਜਾਂ ਤੱਕ ਹੀ ਸੀਮਤ ਹੈ | ਮੁੱਢਲੀਆਂ ਸਹੂਲਤਾਂ ਤੋਂ ਸ਼ਹਿਰ ਹਾਲੇ ਵੀ ਕੋਹਾਂ ਦੂਰ ਹੈ | ਅਜਿਹੀ ਮਾੜੀ ਹਾਲਤ ਸ਼ਹਿਰ ਦੇ ਹੁਸੈਨਪੁਰਾ ਚੌਂਕ ਤੋਂ ਜਲੰਧਰ ਜੀ. ਟੀ. ਰੋਡ ਨੂੰ ਜਾਂਦੀ ਸੜਕ ਦੀ ਬਣੀ ਹੋਈ ਹੈ | ਸ਼ਹਿਰ ਦੇ ਸਭ ਤੋਂ ਭੀੜ੍ਹ ਭਾੜ ਵਾਲੇ ਉਕਤ ਇਲਾਕੇ 'ਚ ਪਿਛਲੇ ਲੰਮੇ ਸਮੇਂ ਤੋਂ ਸੜਕ ਦਾ ਬੁਰਾ ਹਾਲ ਹੋਇਆ ਪਿਆ ਹੈ | ਸਾਰਾ ਦਿਨ ਵਾਹਨਾਂ ਦੀ ਆਵਾਜਾਈ ਕਾਰਨ ਸੜਕ 'ਤੇ ਥਾਂ-ਥਾਂ 'ਤੇ ਟੋਏ ਪਏ ਹੋਏ ਹਨ ਅਤੇ ਸੜਕ 'ਤੇ ਬਜ਼ਰੀ ਮੱਕੀ ਦੇ ਦਾਣਿਆਂ ਵਾਂਗੂ ਖਿਲਰੀ ਪਈ ਹੈ, ਜਿਸ ਕਾਰਨ ਉੱਥੋਂ ਲੰਘਦੇ ਖਾਸਕਰ ਦੋ ਪਹੀਆ ਚਾਲਕ ਹਾਦਸੇ ਦਾ ਕਾਰਨ ਬਣ ਰਹੇ ਹਨ | ਖ਼ਸਤਾ ਹਾਲਤ ਸੜਕ 'ਤੇ ਪਏ ਟੋਇਆਂ ਕਾਰਨ ਰਾਹਗੀਰਾਂ ਨੂੰ ਟਰੈਫਿਕ ਜਾਮ ਦੀ ਸਮੱਸਿਆ ਨਾਲ ਵੀ ਜੂਝਣਾ ਪੈ ਰਿਹਾ ਹੈ | ਰਾਤ ਵੇਲੇ ਉਕਤ ਇਲਾਕੇ 'ਚ ਕਦੀ ਵੀ ਕੋਈ ਅਣਸੁਖਾਵੀਂ ਘਟਨਾ ਵਾਪਰ ਸਕਦੀ ਹੈ | ਇਸ ਸੰਬੰਧੀ ਗੱਲਬਾਤ ਕਰਦੇ ਹੋਏ ਰਾਹਗੀਰ ਪੋ੍ਰ. ਸੰਦੀਪ ਸ਼ਰਮਾ, ਮਨੋਜ ਜੈਨ, ਪ੍ਰਣਵ ਸ਼ਰਮਾ ਨੇ ਕਿਹਾ ਕਿ ਪਿਛਲੇ ਕਰੀਬ ਇਕ ਮਹੀਨੇ ਤੋਂ ਉਕਤ ਸੜਕ ਦੀ ਖ਼ਸਤਾ ਹਾਲਤ ਬਣੀ ਹੋਈ ਹੈ, ਜਿਸ ਕਾਰਨ ਉਨ੍ਹਾਂ ਨੂੰ ਇੱਥੋਂ ਲੰਘਣ 'ਚ ਭਾਰੀ ਪੇ੍ਰਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ | ਉਨ੍ਹਾਂ ਕਿਹਾ ਕਿ ਕਈ ਵਾਰ ਤਾਂ ਦੋ ਪਹੀਆ ਵਾਹਨ ਚਾਲਕ ਹਾਦਸੇ ਦਾ ਵੀ ਸ਼ਿਕਾਰ ਹੋਏ ਹਨ, ਲੇਕਿਨ ਫਿਰ ਵੀ ਪ੍ਰਸ਼ਾਸਨ ਕੁੰਭਕਰਨੀ ਨੀਂਦ ਤੋਂ ਜਾਗ ਨਹੀਂ ਰਿਹਾ | ਉਨ੍ਹਾਂ ਮੰਗ ਕਰਦੇ ਹੋਏ ਕਿਹਾ ਕਿ ਉਕਤ ਸੜਕ ਦੀ ਤੁਰੰਤ ਮੁਰੰਮਤ ਕੀਤੀ ਜਾਵੇ ਤਾਂ ਜੋ ਆਉਣ-ਜਾਣ ਵਾਲਿਆਂ ਨੂੰ ਪੇ੍ਰਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ |