ਅੰਮਿ੍ਤਸਰ, 26 ਸਤੰਬਰ (ਹਰਮਿੰਦਰ ਸਿੰਘ)-ਸ਼ਹਿਰ ਦੇ ਭੀੜਭਾੜ ਵਾਲੇ ਸੰਘਣੇ ਇਲਾਕੇ ਕਟੜਾ ਪਰਜਾ ਵਿਖੇ ਸਥਿਤ ਥੋਕ ਕੱਪੜਾ ਵਿਕਰੇਤਾ ਦੀ ਦੂਸਰੀ ਮੰਜ਼ਿਲ ਸਥਿਤ ਦੁਕਾਨ 'ਤੇ ਬਿਜਲੀ ਦਾ ਸ਼ਾਰਟ ਸਰਕਟ ਹੋਣ ਨਾਲ ਅੱਗ ਲੱਗ ਗਈ | ਇਸ ਸੰਬੰਧੀ ਉਕਤ ਦੁਕਾਨ ਸਹਿਗਲ ਵੂਲਨ ਐਂਡ ਸਿਲਕ ਮਿਲ ਦੇ ਮਾਲਕ ਸੁਦੇਸ਼ ਸਹਿਗਲ ਨੇ ਦੱਸਿਆ ਕਿ ਦੁਪਹਿਰ ਤੋਂ ਬਾਅਦ ਕਰੀਬ 4 ਵਜੇ ਉਸ ਦੀ ਉਪਰ ਵਾਲੀ ਮੰਜ਼ਿਲ 'ਚ ਬਿਜਲੀ ਦਾ ਸ਼ਾਰਟ ਸਰਕਟ ਹੋਣ ਨਾਲ ਅਚਾਨਕ ਅੱਗ ਲੱਗ ਗਈ | ਜਿਸ ਦੀ ਇਤਲਾਹ ਉਨ੍ਹਾਂ ਵਲੋਂ ਤੁਰੰਤ ਫਾਇਰ ਬਿ੍ਗੇਡ ਵਿਭਾਗ ਨੂੰ ਦਿੱਤੀ ਗਈ | ਜਿਸ ਤੋਂ ਕਰੀਬ ਅੱਧੇ ਘੰਟੇ ਬਾਅਦ ਫਾਇਰ ਬਿ੍ਗੇਡ ਦੀਆਂ ਟੀਮਾਂ ਮੌਕੇ 'ਤੇ ਪਹੁੰਚੀਆਂ | ਉਸ ਨੇ ਦੱਸਿਆ ਅੱਗ ਇੰਨੀ ਭਿਆਨਕ ਸੀ ਜਿਸ 'ਤੇ ਕਾਬੂ ਪਾਉਣ ਲਈ ਫਾਇਰ ਬਿ੍ਗੇਡ ਨੂੰ ਇਕ ਘੰਟੇ ਤੋਂ ਵਧੇਰੇ ਸਮਾਂ ਲੱਗਾ | ਅੱਗ ਬੁਝਾਉਣ ਲਈ ਫਾਇਰ ਬਿ੍ਗੇਡ ਦੀਆਂ ਤਿੰਨ ਗੱਡੀਆਂ ਲੱਗੀਆਂ | ਇਸ ਅੱਗ ਦੀ ਲਪੇਟ 'ਚ ਆ ਕੇ ਲੱਖਾਂ ਰੁਪਏ ਦਾ ਕੱਪੜਾ ਸੜ ਕੇ ਸੁਆਹ ਹੋ ਗਿਆ |