17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

ਟੈਕਨੀਕਲ ਸਰਵਿਸਿਜ਼ ਯੂਨੀਅਨ ਦੇ ਬਾਰਡਰ ਜ਼ੋਨ ਅੰਮਿ੍ਤਸਰ ਕਮੇਟੀ ਦੀ ਚੋਣ

Ad Position 21
No active advertisement
ਟੈਕਨੀਕਲ ਸਰਵਿਸਿਜ਼ ਯੂਨੀਅਨ ਦੇ ਬਾਰਡਰ ਜ਼ੋਨ ਅੰਮਿ੍ਤਸਰ ਕਮੇਟੀ ਦੀ ਚੋਣ ਦੌਰਾਨ ਚੁਣੇ ਹੋਏ ਆਗੂ | ਤਸਵੀਰ : ਹਰਜੀਤ ਸਿੰਘ <br/> 27-09-2025
ਅੰਮਿ੍ਤਸਰ, 26 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਟੈਕਨੀਕਲ ਸਰਵਿਸਿਜ਼ ਯੂਨੀਅਨ ਦੀ ਮੀਟਿੰਗ ਸੂਬਾ ਪ੍ਰਧਾਨ ਰਤਨ ਸਿੰਘ ਮਜਾਰੀ ਦੀ ਪ੍ਰਧਾਨਗੀ ਹੇਠ ਕੰਪਨੀ ਬਾਗ ਵਿਖੇ ਹੋਈ | ਇਸ ਮੌਕੇ ਪ੍ਰਧਾਨ ਰਤਨ ਸਿੰਘ ਮਜਾਰੀ ਨੇ ਦੱਸਿਆ ਕਿ ਸਮੂਹਿਕ ਛੁੱਟੀ ਦੇ ਪ੍ਰਭਾਵ ਹੇਠ ਸਾਂਝੇ ਧੜੇ ਵਲੋਂ ਹੁਣ ਤੱਕ ਲਗਭਗ 7 ਸਰਕੂਲਰ ਜਾਰੀ ਹੋ ਚੁੱਕੇ ਹਨ ਅਤੇ ਹੋਰ ਵੀ ਬਹੁਤ ਸਾਰੀਆਂ ਮੈਨੇਜਮੈਂਟ ਵਲੋਂ ਮੰਨੀਆਂ ਮੰਗਾਂ ਦਾ ਮਸਲਾ ਵੀ ਜਲਦੀ ਹੱਲ ਹੋ ਜਾਵੇਗਾ | ਇਸ ਦੌਰਾਨ ਸਟੇਟ ਕਮੇਟੀ ਵਲੋਂ ਬਾਰਡਰ ਜ਼ੋਨ ਅੰਮਿ੍ਤਸਰ ਕਮੇਟੀ ਦੀ ਚੋਣ ਕੀਤੀ ਗਈ, ਜਿਸ 'ਚ ਰਾਜਪਾਲ ਸਿੰਘ ਨੂੰ ਪ੍ਰਧਾਨ, ਕੰਵਲਜੀਤ ਸਿੰਘ ਬੱਲ ਨੂੰ ਸਕੱਤਰ, ਕਰਨਬੀਰ ਸਿੰਘ ਭੁੱਲਰ ਨੂੰ ਮੀਤ ਪ੍ਰਧਾਨ, ਚਾਨਣ ਸਿੰਘ ਬਾਸਰਕੇ ਨੂੰ ਮੀਤ ਸਕੱਤਰ ਅਤੇ ਨਰਿੰਦਰ ਕੁਮਾਰ ਨੂੰ ਵਿੱਤ ਸਕੱਤਰ ਚੁਣਿਆ ਗਿਆ | ਪ੍ਰਧਾਨ ਰਾਜਪਾਲ ਸਿੰਘ ਅਤੇ ਸਕੱਤਰ ਕਵਲਜੀਤ ਸਿੰਘ ਬੱਲ ਨੇ ਕਿਹਾ ਕਿ ਇਹ ਜ਼ਿੰਮੇਵਾਰੀ ਮਿਹਨਤ ਅਤੇ ਤਨਦੇਹੀ ਨਾਲ ਨਿਭਾਵਾਂਗੇ | ਇਸ ਮੌਕੇ ਸਟੇਟ ਕਮੇਟੀ ਆਗੂ ਸਰਬਜੀਤ ਸਿੰਘ ਭਾਣਾ, ਆਗੂ ਲਖਵੰਤ ਸਿੰਘ ਦਿਓਲ, ਜਸਵਿੰਦਰ ਸਿੰਘ, ਬਲਦੇਵ ਸਿੰਘ ਡੋਲਟ, ਕਾਰਜਵਿੰਦਰ ਸਿੰਘ ਬੁੱਟਰ, ਸੁਖਦੇਵ ਸਿੰਘ ਸਿੱਧੂ, ਮੁਖਤਾਰ ਸਿੰਘ ਪੱਟੀ, ਜਸਮੀਤ ਸਿੰਘ, ਬਲਵਿੰਦਰ ਸਿੰਘ ਪ੍ਰਧਾਨ, ਮਾਨਿਕ ਮਲਹੋਤਰਾ, ਸੁਬੇਗ ਸਿੰਘ, ਜਗਜੀਤ ਸਿੰਘ, ਚਰਨਪ੍ਰੀਤ ਸਿੰਘ, ਪਵਨ ਕੁਮਾਰ, ਨਿਸ਼ਾਨ ਮਸੀਹ, ਸੰਜੀਵ ਕੁਮਾਰ ਜੇ. ਈ., ਮਨਜਿੰਦਰ ਸਿੰਘ ਡਵੀਜ਼ਨ ਪ੍ਰਧਾਨ ਭਿੱਖੀਵਿੰਡ, ਸੁਨੀਲ ਕੁਮਾਰ ਸਕੱਤਰ, ਅਮਰੀਕ ਸਿੰਘ ਪ੍ਰਧਾਨ, ਟਿੰਕੂ ਸਿੰਘ ਸਕੱਤਰ, ਸ਼ਿੰਦਾ ਸਿੰਘ ਪ੍ਰਧਾਨ, ਹੀਰਾ ਸਿੰਘ ਸਕੱਤਰ, ਗੁਰਜੀਤ ਸਿੰਘ ਪ੍ਰਧਾਨ, ਯਾਦਵਿੰਦਰ ਸਿੰਘ ਸਕੱਤਰ, ਸ਼ਮਸ਼ੇਰ ਸਿੰਘ ਪ੍ਰਧਾਨ ਪੱਟੀ, ਰਵਿੰਦਰ ਸਿੰਘ ਗਹਿਰੀ ਸਕੱਤਰ ਪੱਟੀ ਆਦਿ ਹਾਜ਼ਰ ਹੋਏ |
Ad Position 22
No active advertisement
ਪਿਛਲੀ ਖ਼ਬਰ ਖ਼ਾਲਸਾ ਕਾਲਜ ਆਫ ਇੰਜੀਨੀਅਰਿੰਗ ਵਿਖੇ ਛੀਨਾ ਵਲੋਂ 2 ਰੋਜ਼ਾ 'ਹੈਕਸਪਾਰਕ 2025' ਪ੍ਰੋਗਰਾਮ ਦਾ ਉਦਘਾਟਨ <br/> ਅਗਲੀ ਖ਼ਬਰ ਕੱਪੜੇ ਵਾਲੀ ਦੁਕਾਨ ਨੂੰ ਲੱਗੀ ਅੱਗ <br/>
Ad Position 24