ਖ਼ਾਲਸਾ ਕਾਲਜ ਆਫ ਇੰਜੀਨੀਅਰਿੰਗ ਵਿਖੇ ਛੀਨਾ ਵਲੋਂ 2 ਰੋਜ਼ਾ 'ਹੈਕਸਪਾਰਕ 2025' ਪ੍ਰੋਗਰਾਮ ਦਾ ਉਦਘਾਟਨ <br/>
ਅਜੀਤ ਡੈਸਕ
27-09-2025
ਇਸ ਮੌਕੇ ਕਮਿਊਡਲ (ਗੂਗਲ) ਦੇ ਸੰਸਥਾਪਕ ਸ੍ਰੀ ਅਰਪਨ ਗਰਗ ਨੇ ਭਾਗੀਦਾਰਾਂ ਨੂੰ ਕੋਡਿੰਗ ਚੁਣੌਤੀਆਂ ਤੋਂ ਪਰੇ੍ਹ ਸੋਚਣ ਅਤੇ ਪ੍ਰਭਾਵਸ਼ਾਲੀ ਹੱਲ ਬਣਾਉਣ ਲਈ ਉਤਸ਼ਾਹਿਤ ਕੀਤਾ | ਇਸ ਮੌਕੇ ਕਾਲਜ ਡਾਇਰੈਕਟਰ ਤੇ ਪਿ੍ੰ: ਡਾ. ਮੰਜੂ ਬਾਲਾ ਨੇ ਸੰਸਥਾਵਾਂ ਦੀ ਨਵੀਨਤਾ ਨੂੰ ਉਤਸ਼ਾਹਿਤ ਕਰਨ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਤੇ ਉਮੀਦ ਜ਼ਾਹਿਰ ਕਰਦਿਆਂ ਕਿਹਾ ਕਿ ਹੈਕਸਪਾਰਕ 2025 ਹਰੇਕ ਭਾਗੀਦਾਰ ਨੂੰ ਨਵੇਂ ਹੁਨਰ, ਸਥਾਈ ਦੋਸਤੀ ਅਤੇ ਨਿਰੰਤਰ ਨਵੀਨਤਾ ਕਰਨ ਦੀ ਪ੍ਰੇਰਣਾ ਦੇ ਨਾਲ ਇਕ ਨੇਤਾ ਵਜੋਂ ਖੋਜ ਕਰਨ, ਪ੍ਰਯੋਗ ਕਰਨ ਅਤੇ ਉਭਰਨ ਦੇ ਯੋਗ ਬਣਾਏਗਾ |
ਇਸ ਪ੍ਰੋਗਰਾਮ ਦੌਰਾਨ ਸ੍ਰੀ ਗਰਗ ਤੋਂ ਇਲਾਵਾ, ਸ੍ਰੀ ਕਰਨ ਗੁਪਤਾ (ਕੇ. ਪੀ. ਐੱਮ. ਜੀ. ਵਿਖੇ ਸੀਨੀਅਰ ਕਲਾਉਡ ਡੇਟਾ ਇੰਜੀਨੀਅਰ), ਸ੍ਰੀ ਪ੍ਰਣਵ ਕੁਮਾਰ (ਨਾਗਰੋ ਵਿਖੇ ਐਸੋਸੀਏਟ ਸਟਾਫ ਇੰਜੀਨੀਅਰ), ਸ੍ਰੀ ਪਿ੍ਯਾਂਸ਼ੀ ਰਾਏ (ਗਿਟਹਬ ਵਿਖੇ ਐਸੋਸੀਏਟ ਸੌਫਟਵੇਅਰ ਡਿਵੈਲਪਰ), ਲਵਲੀਨ ਕੌਰ (ਪ੍ਰੋਬੋ ਵਿਖੇ ਸੀਨੀਅਰ ਐਂਡਰਾਇਡ ਇੰਜੀਨੀਅਰ), ਸ੍ਰੀ ਆਯੂਸ਼ ਕੁਮਾਰ (ਨੋਡਸ਼ਿਫਟ ਵਿਖੇ ਲੀਡ ਡਿਵੈਲਪਰ ਰਿਲੇਸ਼ਨ ਇੰਜੀਨੀਅਰ) ਅਤੇ ਸ੍ਰੀ ਸ਼ੇਸ਼ਾਂਕ ਸ਼੍ਰੀਵਾਸਤਵ (ਸੈਮਸੰਗ ਵਿਖੇ ਇੰਜੀਨੀਅਰ) ਆਦਿ ਨੇ ਜੱਜ ਸਾਹਿਬਾਨ ਵਜੋਂ ਭੂਮਿਕਾ ਵੀ ਨਿਭਾਈ | ਉਨ੍ਹਾਂ ਕਿਹਾ ਕਿ ਹੈਕਸਪਾਰਕ 'ਚ ਦਿੱਲੀ, ਮੱਧ ਪ੍ਰਦੇਸ਼, ਹਰਿਆਣਾ, ਭੋਪਾਲ, ਜੈਪੁਰ, ਸੂਰਤ, ਦੇਹਰਾਦੂਨ ਅਤੇ ਨੈਸ਼ਨਲ ਇੰਸਟੀਚਿਊਟ ਆਫ਼ ਟੈਕਨਾਲੋਜੀ (ਐੱਨ. ਆਈ. ਟੀ.) ਦਿੱਲੀ, ਨੈਸ਼ਨਲ ਇੰਸਟੀਚਿਊਟ ਆਫ਼ ਟੈਕਨਾਲੋਜੀ (ਐੱਨ. ਆਈ. ਟੀ.) ਭੋਪਾਲ, ਗਲਗੋਟੀਆਸ ਯੂਨੀਵਰਸਿਟੀ, ਨੋਇਡਾ (ਯੂਪੀ), ਚੰਡੀਗੜ੍ਹ ਯੂਨੀਵਰਸਿਟੀ, ਗ੍ਰਾਫਿਕ ਏਰਾ ਯੂਨੀਵਰਸਿਟੀ ਦੇਹਰਾਦੂਨ, ਚਿਤਕਾਰਾ ਯੂਨੀਵਰਸਿਟੀ ਅਤੇ ਜੀ. ਐੱਨ. ਡੀ. ਯੂ., ਜੀ. ਐੱਨ. ਏ. ਫਗਵਾੜਾ ਅਤੇ ਆਈ. ਕੇ. ਜੀ. ਪੰਜਾਬ ਟੈਕਨੀਕਲ ਯੂਨੀਵਰਸਿਟੀ, ਕਪੂਰਥਲਾ ਅਤੇ ਕਈ ਹੋਰ ਵੱਕਾਰੀ ਸੰਸਥਾਵਾਂ ਤੋਂ 800 ਤੋਂ ਵਧੇਰੇ ਵਿਦਿਆਰਥੀ ਹਿੱਸਾ ਲਿਆ ਹੈ |