ਅੰਮਿ੍ਤਸਰ, 1 ਨਵੰਬਰ (ਰਾਜੇਸ਼ ਕੁਮਾਰ ਸ਼ਰਮਾ)-ਬੀ. ਬੀ. ਕੇ. ਡੀ. ਏ. ਵੀ. ਕਾਲਜ ਫਾਰ ਵੂਮੈਨ ਅੰਮਿ੍ਤਸਰ ਨੇ ਇੰਟਰਪਨਿਓਰ ਸਕਿੱਲ ਵਾਲੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਲਈ ਭਾਰਤ ਸਰਕਾਰ ਦੇ ਸੂਖਮ, ਛੋਟੇ ਅਤੇ ਦਰਮਿਆਨੇ ਇੰਟਰਪਰਾਈਸਿਸ ਮੰਤਰਾਲੇ ਅਧੀਨ ਰਜਿਸਟਰਡ ਨੈਸ਼ਨਲ ਐਜੂਟਰਸਟ ਆਫ਼ ਇੰਡੀਆ ਦੇ ਸਹਿਯੋਗ ਨਾਲ ਇਕ ਜ਼ੀਰੋ ਪਲਾਸਟਿਕ, ਸਕਿੱਲ ਅਤੇ ਇੰਟਰਪਨਿਓਰਸ਼ਿਪ ਮੇਲਾ ਲਗਾਇਆ ਗਿਆ | ਇਸ ਮੌਕੇ ਇੰਦਰਜੀਤ ਸੰਧੂ ਕਰੀਏਟਿਵ ਡਾਇਰੈਕਟਰ ਅਤੇ ਸੀ. ਈ. ਓ. ਐਸੈਕਸ ਕਲਚਰਲ ਡਾਇਵਰਸਿਟੀ ਪ੍ਰੋਜੈਕਟ, ਐਸੈਕਸ, ਯੂ ਕੇ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਰਹੇ ਅਤੇ ਉਨ੍ਹਾਂ ਨੇ ਸਕਿੱਲ ਅਧਾਰਤ ਪਹਿਲਕਦਮੀਆਂ ਰਾਹੀਂ ਵਾਤਾਵਰਨ ਅਨੁਕੂਲ ਨਵੀਨਤਾ ਅਤੇ ਮਹਿਲਾ ਸਸ਼ਕਤੀਕਰਨ ਨੂੰ ਉਤਸ਼ਾਹਿਤ ਕਰਨ ਪ੍ਰਤੀ ਕਾਲਜ ਦੀ ਵਚਨਬੱਧਤਾ ਦੀ ਪ੍ਰਸ਼ੰਸਾ ਕੀਤੀ | ਸਕਿੱਲ ਫੇਅਰ ਦੌਰਾਨ ਵਿਦਿਆਰਥੀਆਂ 'ਚ ਸਿਰਜਨਾਤਮਕਤਾ ਅਤੇ ਇੰਟਰਪਨਿਓਰਸ਼ਿਪ ਨੂੰ ਉਤਸ਼ਾਹਿਤ ਕਰਨ ਲਈ 64 ਸਟਾਲ ਲਗਾਏ ਸਨ | ਪਿ੍ੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਨੈਸ਼ਨਲ ਐਜੂਟਰੱਸਟ ਆਫ਼ ਇੰਡੀਆ ਦੇ ਸੀਈਓ ਸ਼੍ਰੀ ਸਮਰਥ ਸ਼ਰਮਾ ਦੇ ਯਤਨਾਂ ਦੀ ਸ਼ਲਾਘਾ ਕੀਤੀ | ਇਸ ਮੌਕੇ ਸਥਾਨਕ ਸਲਾਹਕਾਰ ਕਮੇਟੀ ਦੇ ਚੇਅਰਮੈਨ ਸੁਦਰਸ਼ਨ ਕਪੂਰ, ਸਥਾਨਕ ਸਲਾਹਕਾਰ ਕਮੇਟੀ ਦੇ ਮੈਂਬਰ ਵਿਪਿਨ ਭਸੀਨ, ਆਰੀਆ ਸਮਾਜ ਦੇ ਮੈਂਬਰ ਰਾਕੇਸ਼ ਮਹਿਰਾ, ਸੰਦੀਪ ਆਹੂਜਾ, ਸਟਾਫ ਮੈਂਬਰ ਅਤੇ ਵਿਦਿਆਰਥੀ ਮੌਜੂਦ ਰਹੇ |