ਐੱਨ. ਆਰ. ਐੱਮ. ਯੂ. ਅੰਮ੍ਰਿਤਸਰ ਵਰਕਸ਼ਾਪ ਸ਼ਾਖਾ ਨੇ ਉੱਤਰੀ ਰੇਲਵੇ ਦੇ ਪ੍ਰਿੰਸੀਪਲ ਚੀਫ਼ ਪਰਸੋਨਲ ਅਫ਼ਸਰ ਨਾਲ ਕਰਮਚਾਰੀਆਂ ਦੇ ਮੁੱਦੇ ਉਠਾਏ
ਅੰਮ੍ਰਿਤਸਰ, 23 ਅਗਸਤ (ਰਾਜੇਸ਼ ਕੁਮਾਰ ਸ਼ਰਮਾ)-ਸੁਜੀਤ ਕੁਮਾਰ ਮਿਸ਼ਰਾ ਪ੍ਰਿੰਸੀਪਲ ਚੀਫ਼ ਪਰਸੋਨਲ ਅਫ਼ਸਰ ਉੱਤਰੀ ਰੇਲਵੇ ਦੇ ਅੰਮ੍ਰਿਤਸਰ ਵਰਕਸ਼ਾਪ ਦੇ ਦੌਰੇ ਦੌਰਾਨ ਬ੍ਰਾਂਚ ਸਕੱਤਰ ਰਾਜੀਵ ਕੁਮਾਰ ਸ਼ਰਮਾ ਅਤੇ ਬ੍ਰਾਂਚ ਪ੍ਰਧਾਨ ਕੁਲਬੀਰ ਸਿੰਘ ਦੀ ਅਗਵਾਈ ’ਚ ਐੱਨ. ਆਰ.
ਅੰਮ੍ਰਿਤਸਰ, 23 ਅਗਸਤ (ਰਾਜੇਸ਼ ਕੁਮਾਰ ਸ਼ਰਮਾ)-ਸੁਜੀਤ ਕੁਮਾਰ ਮਿਸ਼ਰਾ ਪ੍ਰਿੰਸੀਪਲ ਚੀਫ਼ ਪਰਸੋਨਲ ਅਫ਼ਸਰ ਉੱਤਰੀ ਰੇਲਵੇ ਦੇ ਅੰਮ੍ਰਿਤਸਰ ਵਰਕਸ਼ਾਪ ਦੇ ਦੌਰੇ ਦੌਰਾਨ ਬ੍ਰਾਂਚ ਸਕੱਤਰ ਰਾਜੀਵ ਕੁਮਾਰ ਸ਼ਰਮਾ ਅਤੇ ਬ੍ਰਾਂਚ ਪ੍ਰਧਾਨ ਕੁਲਬੀਰ ਸਿੰਘ ਦੀ ਅਗਵਾਈ ’ਚ ਐੱਨ. ਆਰ. ਐੱਮ. ਯੂ. ਅੰਮ੍ਰਿਤਸਰ ਵਰਕਸ਼ਾਪ ਸ਼ਾਖਾ ਨੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਅਤੇ ਕਰਮਚਾਰੀ ਨਾਲ ਸੰਬੰਧਿਤ ਵੱਖ-ਵੱਖ ਮਹੱਤਵਪੂਰਨ ਮੁੱਦਿਆਂ ਅਤੇ ਮੰਗਾਂ ’ਤੇ ਵਿਸਥਾਰ ਨਾਲ ਚਰਚਾ ਕੀਤੀ ਅਤੇ ਇਕ ਵਿਸਤ੍ਰਿਤ ਏਜੰਡਾ ਪੇਸ਼ ਕੀਤਾ। ਇਸ ਦੌਰਾਨ ਮੁੱਖ ਵਰਕਸ਼ਾਪ ਮੈਨੇਜਰ ਵੀ.ਕੇ. ਚੱਢਾ ਵੀ ਮੌਜੂਦ ਸਨ। ਮੀਟਿੰਗ ਦੌਰਾਨ ਕਰਮਚਾਰੀਆਂ ਦੇ ਐੱਚ. ਆਰ. ਐੱਮ. ਐੱਸ., ਛੁੱਟੀ ਅਤੇ ਈ-ਆਫਿਸ, ਤਬਾਦਲੇ ਦੇ ਮਾਮਲਿਆਂ ’ਚ ਕਰਮਚਾਰੀਆਂ ਨੂੰ ਦਰਪੇਸ਼ ਮੁਸ਼ਕਿਲਾਂ, ਆਰ. ਈ. ਐੱਸ. ਐੱਸ. ’ਚ ਤਨਖਾਹ ਸਲਿੱਪਾਂ ਦੀ ਉਪਲਬਧਤਾ ’ਚ ਦੇਰੀ, ਸੇਵਾਮੁਕਤ ਕਰਮਚਾਰੀਆਂ ਨੂੰ ਦਰਪੇਸ਼ ਮੈਡੀਕਲ ਅਤੇ ਪਾਸ ਨਾਲ ਸੰਬੰਧਿਤ ਸਮੱਸਿਆਵਾਂ ਅਤੇ ਅੰਮ੍ਰਿਤਸਰ ਵਰਕਸ਼ਾਪ ਤੋਂ ਬਾਹਰ ਤਬਾਦਲਿਆਂ ਕਾਰਨ ਕਰਮਚਾਰੀਆਂ ਦੀਆਂ ਤਰੱਕੀਆਂ ’ ਚ ਸੰਭਾਵਿਤ ਦੇਰੀ ਨਾਲ ਸੰਬੰਧਿਤ ਮੁੱਦਿਆਂ ’ਤੇ ਵਿਸਥਾਰ ਨਾਲ ਚਰਚਾ ਕੀਤੀ ਗਈ। ਅੰਮ੍ਰਿਤਸਰ ਵਰਕਸ਼ਾਪ ਅਤੇ ਰੇਲਵੇ ਕਾਲੋਨੀਆਂ ਨਾਲ ਸੰਬੰਧਿਤ ਮੁੱਦੇ ਵੀ ਪ੍ਰਮੁੱਖਤਾ ਨਾਲ ਉਠਾਏ ਗਏ । ਰੇਲਵੇ ਕਾਲੋਨੀਆਂ ਦੀਆਂ ਮਾੜੀਆਂ ਸਿਵਲ ਹਾਲਤਾਂ, ਡਰੇਨੇਜ ਅਤੇ ਸੀਵਰੇਜ ਪ੍ਰਣਾਲੀਆਂ, ਟੁੱਟੀਆਂ ਸੜਕਾਂ, ਸਫਾਈ, ਸੁਰੱਖਿਆ, ਚਾਰਦੀਵਾਰੀ ਅਤੇ ਘੱਟ ਵੋਲਟੇਜ ਸਮੱਸਿਆਵਾਂ ਦੇ ਤੁਰੰਤ ਹੱਲ ਦੀ ਮੰਗ ਕੀਤੀ ਗਈ । ਇਸ ਦੌਰਾਨ ਪੀ. ਸੀ. ਪੀ. ਓ. ਨੇ ਯੂਨੀਅਨ ਦੁਆਰਾ ਉਠਾਏ ਗਏ ਮੁੱਦਿਆਂ ਨੂੰ ਗੰਭੀਰਤਾ ਨਾਲ ਸੁਣਿਆ ਅਤੇ ਢੁਕਵੀਂ ਕਾਰਵਾਈ ਦਾ ਭਰੋਸਾ ਦਿੱਤਾ। ਇਸ ਮੌਕੇ ਜਨਕ ਰਾਜ, ਤੇਜਿੰਦਰ ਸਿੰਘ, ਭਗਵੰਤ ਸਿੰਘ, ਜਤਿੰਦਰ ਸਿੰਘ, ਜੀਵਿਕਾ ਸ਼ਰਮਾ, ਡੀ.ਐੱਸ. ਭੰਡਾਰੀ, ਅਸ਼ਵਨੀ ਕੁਮਾਰ, ਮਨੀਸ਼ ਮੈਨੀ ਅਤੇ ਨਰੇਸ਼ ਕੁਮਾਰ ਮੌਜੂਦ ਸਨ।