23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਪਿੰਡ ਨੰਗਲੀ ਵਿਚ ਅਧੂਰੀਆਂ ਸੋਲਰ ਬੱਤੀਆਂ ਖੋਲ੍ਹ ਰਹੀਆਂ ਵਿਕਾਸ ਦੇ ਦਾਅਵਿਆਂ ਦੀ ਪੋਲ

ਵੇਰਕਾ, 23 ਅਗਸਤ (ਲਖਵਿੰਦਰ ਸਿੰਘ)-ਵਿਧਾਨ ਸਭਾ ਹਲਕਾ ਅਟਾਰੀ ਅਧੀਨ ਆਉਂਦੇ ਪਿੰਡ ਨੰਗਲੀ ਵਿਚ ਸੂਰਜੀ ਊਰਜਾ ਨਾਲ ਚੱਲਣ ਵਾਲੀਆਂ ਅਧੂਰੀਆਂ ਬੱਤੀਆਂ ਲੱਗੀਆਂ ਹੋਣ ਕਾਰਨ ਰਾਤ ਵੇਲੇ ਹਨੇਰਾ ਛਾਇਆ ਰਹਿੰਦਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿਛਲੇ ਸਾਲ ਮਈ ਮਹੀਨੇ ਦੇ ਦੂਜੇ ਹਫ਼ਤੇ ਵਿਚ ਆਪ੍ਰੇਸ਼ਨ ਸੰਧੂਰ ਦੌਰਾਨ ਭਾਰਤ ਅਤੇ ਪਾਕਿਸਤਾਨ ਦਰਮਿਆਨ ਪੈਦਾ ਹੋਏ ਤਣਾਅ ਅਤੇ ਰੋਜ਼ਾਨਾ ਬਲੈਕਆਊਟ ਕਾਰਨ ਸੁਰੱਖਿਆ ਦੇ ਮੱਦੇਨਜ਼ਰ ਕਥਿਤ ਤੌਰ ’ਤੇ ਸਰਪੰਚ ਵਲੋਂ ਸੋਲਰ ਲਾਈਟਾਂ ਉਤਰਵਾ ਦਿੱਤੀਆਂ ਗਈਆਂ ਸਨ ।

Ad Position 21
No active advertisement
ਬਿਨਾਂ ਲਾਈਟ ਤੋਂ ਲੱਗੇ ਖੰਭੇ ਦਾ ਦ੍ਰਿਸ਼। ਤਸਵੀਰ : ਲਖਵਿੰਦਰ ਸਿੰਘ 24-08-2026
ਵੇਰਕਾ, 23 ਅਗਸਤ (ਲਖਵਿੰਦਰ ਸਿੰਘ)-ਵਿਧਾਨ ਸਭਾ ਹਲਕਾ ਅਟਾਰੀ ਅਧੀਨ ਆਉਂਦੇ ਪਿੰਡ ਨੰਗਲੀ ਵਿਚ ਸੂਰਜੀ ਊਰਜਾ ਨਾਲ ਚੱਲਣ ਵਾਲੀਆਂ ਅਧੂਰੀਆਂ ਬੱਤੀਆਂ ਲੱਗੀਆਂ ਹੋਣ ਕਾਰਨ ਰਾਤ ਵੇਲੇ ਹਨੇਰਾ ਛਾਇਆ ਰਹਿੰਦਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿਛਲੇ ਸਾਲ ਮਈ ਮਹੀਨੇ ਦੇ ਦੂਜੇ ਹਫ਼ਤੇ ਵਿਚ ਆਪ੍ਰੇਸ਼ਨ ਸੰਧੂਰ ਦੌਰਾਨ ਭਾਰਤ ਅਤੇ ਪਾਕਿਸਤਾਨ ਦਰਮਿਆਨ ਪੈਦਾ ਹੋਏ ਤਣਾਅ ਅਤੇ ਰੋਜ਼ਾਨਾ ਬਲੈਕਆਊਟ ਕਾਰਨ ਸੁਰੱਖਿਆ ਦੇ ਮੱਦੇਨਜ਼ਰ ਕਥਿਤ ਤੌਰ ’ਤੇ ਸਰਪੰਚ ਵਲੋਂ ਸੋਲਰ ਲਾਈਟਾਂ ਉਤਰਵਾ ਦਿੱਤੀਆਂ ਗਈਆਂ ਸਨ । ਹਾਲਾਤ ਸੁਖਾਵੇਂ ਹੋਣ ਤੋਂ ਬਾਅਦ ਵੀ ਪਿੰਡ ਵਿਚ ਅੱਧ ਤੋਂ ਵੱਧ ਬੱਤੀਆਂ ਮੁੜ ਨਹੀਂ ਲਗਾਈਆਂ ਗਈਆਂ, ਜਿਸ ਕਾਰਨ ਗਲੀਆਂ ਵਿਚ ਰਾਤ ਵੇਲੇ ਹਨੇਰਾ ਛਾਇਆ ਰਹਿੰਦਾ ਹੈ। ਦੂਜੇ ਪਾਸੇ, ਪੰਜਾਬ ਸਰਕਾਰ ਦੇ ਮੰਤਰੀ ਅਮਨ ਅਰੋੜਾ ਨੇ 12 ਅਗਸਤ ਨੂੰ ਸੂਬੇ ਦੇ ਪਿੰਡਾਂ ਲਈ 470 ਕਰੋੜ ਰੁਪਏ ਦੀ ਲਾਗਤ ਨਾਲ ਨਵੀਆਂ ਸੋਲਰ ਲਾਈਟਾਂ ਲਗਾਉਣ ਦਾ ਵੱਡਾ ਐਲਾਨ ਕੀਤਾ ਹੈ। ਇਸ ਫ਼ੈਸਲੇ ’ਤੇ ਪਿੰਡ ਨੰਗਲੀ ਦੇ ਲੋਕਾਂ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਲੋਕਾਂ ਦੇ ਟੈਕਸਾਂ ਦੇ ਰੂਪ ਵਿਚ ਇਕੱਠੇ ਕੀਤੇ ਪੈਸੇ ਨਾਲ ਪਹਿਲਾਂ ਲਗਾਈਆਂ ਗਈਆਂ ਬੱਤੀਆਂ ਦਾ ਰੱਖ-ਰਖਾਅ ਕਰਨ ਦੀ ਬਜਾਏ ਨਵਾਂ ਬਜਟ ਪਾਸ ਕਰਨਾ ਜਨਤਕ ਪੈਸੇ ਦੀ ਬਰਬਾਦੀ ਹੈ। ਪਿੰਡ ਵਾਸੀਆਂ ਦੀ ਮੰਗ ਹੈ ਕਿ ਸਰਕਾਰ ਨਵੇਂ ਪ੍ਰੋਜੈਕਟ ਸ਼ੁਰੂ ਕਰਨ ਤੋਂ ਪਹਿਲਾਂ ਪਿੰਡਾਂ ਵਿਚ ਪਹਿਲਾਂ ਤੋਂ ਮੌਜੂਦ ਅਤੇ ਲਾਪਤਾ ਹੋ ਚੁੱਕੀਆਂ ਸੋਲਰ ਲਾਈਟਾਂ ਨੂੰ ਮੁਰੰਮਤ ਕਰਵਾ ਕੇ ਚਾਲੂ ਕਰੇ। ਪਿੰਡ ਵਾਸੀਆਂ ਨੇ ਹਲਕਾ ਵਿਧਾਇਕ ਜਸਵਿੰਦਰ ਸਿੰਘ ਰਮਦਾਸ ਅਤੇ ਪੰਚਾਇਤ ਵਿਭਾਗ ਅੱਗੇ ਗੁਹਾਰ ਲਗਾਈ ਹੈ ਕਿ ਇਸ ਮਾਮਲੇ ਵੱਲ ਤੁਰੰਤ ਧਿਆਨ ਦਿੱਤਾ ਜਾਵੇ। ਇਸ ਸੰਬੰਧੀ ਪੱਖ ਜਾਣਨ ਲਈ ਪਿੰਡ ਦੀ ਮਹਿਲਾ ਸਰਪੰਚ ਦੇ ਪਤੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਵਲੋਂ ਫੋਨ ਨਹੀਂ ਚੁੱਕਿਆ ਗਿਆ।
Ad Position 22
No active advertisement
ਪਿਛਲੀ ਖ਼ਬਰ ਬੰਦ ਅਤੇ ਹੜਤਾਲਾਂ ਕਾਰਨ ਵਪਾਰੀਆਂ ਨੂੰ ਹੋ ਰਿਹਾ ਭਾਰੀ ਆਰਥਿਕ ਨੁਕਸਾਨ ਨਿਰਦੋਸ਼ ਵਪਾਰੀਆਂ ਨੂੰ ‘ਸਾਫ਼ਟ ਟਾਰਗੈਟ’ ਬਣਾਉਣਾ... ਅਗਲੀ ਖ਼ਬਰ ਐੱਨ. ਆਰ. ਐੱਮ. ਯੂ. ਅੰਮ੍ਰਿਤਸਰ ਵਰਕਸ਼ਾਪ ਸ਼ਾਖਾ ਨੇ ਉੱਤਰੀ ਰੇਲਵੇ ਦੇ ਪ੍ਰਿੰਸੀਪਲ ਚੀਫ਼ ਪਰਸੋਨਲ ਅਫ਼ਸਰ ਨਾਲ ਕਰਮਚਾਰੀਆਂ ਦੇ...
Ad Position 24