28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਗੌਰਮਿੰਟ ਪੈਨਸ਼ਨਰਜ਼ ਯੂਨੀਅਨ ਵਲੋਂ ਸੂਬਾ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ

Ad Position 21
No active advertisement
ਅਜੀਤ ਡੈਸਕ 03-11-2025
ਅੰਮਿ੍ਤਸਰ, 2 ਨਵੰਬਰ (ਗਗਨਦੀਪ ਸ਼ਰਮਾ)-ਗੌਰਮਿੰਟ ਪੈਨਸ਼ਨਰਜ਼ ਯੂਨੀਅਨ ਦੀ ਜ਼ਿਲ੍ਹਾ ਪ੍ਰਧਾਨ ਨਰਿੰਦਰਪਾਲ ਚਮਿਆਰੀ ਦੀ ਪ੍ਰਧਾਨਗੀ ਹੇਠ ਹੋਈ ਜ਼ਿਲ੍ਹਾ ਪੱਧਰੀ ਮਹੀਨਾਵਾਰੀ ਮੀਟਿੰਗ ਦੌਰਾਨ ਸੂਬਾ ਸਰਕਾਰ ਦੇ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ | ਸਭ ਤੋਂ ਪਹਿਲਾਂ ਜਨਰਲ ਸਕੱਤਰ ਸਵਿੰਦਰ ਸਿੰਘ ਅਦਲੀਵਾਲ ਨੇ ਮੀਟਿੰਗ ਦਾ ਏਜੰਡਾ ਪੇਸ਼ ਕੀਤਾ | ਉਪਰੰਤ ਮੁੱਖ ਤੌਰ 'ਤੇ ਪੁੱਜੇ ਸੂਬਾ ਚੇਅਰਮੈਨ ਸੁੱਚਾ ਸਿੰਘ ਅਜਨਾਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਮਾਨ ਸਰਕਾਰ ਨੇ ਡੀ. ਏ. ਨਾ ਦੇ ਕੇ ਪੈਨਸ਼ਨਰਾਂ ਦੇ ਨਾਲ ਵੱਡਾ ਧੋਖਾ ਕੀਤਾ ਹੈ, ਜਿਸ ਦਾ ਬਦਲਾ ਤਰਨ-ਤਾਰਨ ਹਲਕੇ 'ਚ ਜ਼ਿਮਨੀ ਚੋਣ ਲੜ ਰਹੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਹਰਾ ਕੇ ਲਿਆ ਜਾਵੇਗਾ | ਇਸੇ ਦੌਰਾਨ ਉਨ੍ਹਾਂ 17 ਦਸੰਬਰ ਨੂੰ ਪੈਨਸ਼ਨਰ ਦਿਵਸ ਮਨਾਉਣ ਬਾਰੇ ਜਾਣਕਾਰੀ ਵੀ ਸਾਂਝੀ ਕੀਤੀ | ਇਸ ਮੌਕੇ ਸਵਿੰਦਰ ਸਿੰਘ ਮੀਰਾਂਕੋਟ, ਜਰਨੈਲ ਸਿੰਘ ਢਿੱਲੋਂ, ਸੇਵਾ ਸਿੰਘ, ਬਲਦੇਵ ਸਿੰਘ, ਸੁਲੱਖਣ ਸਿੰਘ, ਪਿ੍ੰ. ਹਰਪਾਲ ਸਿੰਘ, ਧਿਆਨ ਚੰਦ, ਸੰਤੋਖ ਸਿੰਘ, ਤਰਸੇਮ ਟਪਿਆਲਾ, ਕੁਲਦੀਪ ਸਿੰਘ, ਆਦਰਸ਼ ਕੁਮਾਰ, ਹਰਜੀਤ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸੇਂਟ ਫਰਾਂਸਿਸ ਸਕੂਲ ਦਾ ਸਾਲਾਨਾ ਸਮਾਰੋਹ ਸੰਪੰਨ ਅਗਲੀ ਖ਼ਬਰ ਸੁਲਤਾਨਵਿੰਡ ਵਿਖੇ ਚੱਲੀ ਗੋਲੀ ਦੌਰਾਨ ਨੌਜਵਾਨ ਗੰਭੀਰ ਜ਼ਖ਼ਮੀ
Ad Position 24