ਬਾਬਾ ਬਕਾਲਾ ਸਾਹਿਬ, 2 ਨਵੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਬੇਟੀ ਸਰਗੁਨਪ੍ਰੀਤ ਕੌਰ ਸਪੁੱਤਰੀ ਸ: ਜੁਗਰਾਜ ਸਿੰਘ ਅਤੇ ਬੀਬਾ ਰਾਜਿੰਦਰ ਕੌਰ ਵਾਸੀ ਬਾਬਾ ਬਕਾਲਾ ਸਾਹਿਬ ਨੇ ਅੱਜ ਅੰਮਿ੍ਤਸਰ ਵਿਚ ਹੋਈ ਕਰਾਟੇ ਚੈਂਪੀਅਨਸ਼ਿਪ ਵਿਚ ਪਹਿਲਾ ਸਥਾਨ ਪਰਾਪਤ ਕਰਦਿਆਂ ਗੋਲਡ ਮੈਡਲ ਜਿੱਤ ਕੇ ਆਪਣਾ, ਮਾਪਿਆਂ, ਆਪਣੇ ਸਕੂਲ ਅਤੇ ਨਗਰ ਬਾਬਾ ਬਕਾਲਾ ਸਾਹਿਬ ਦਾ ਨਾਂ ਰੌਸ਼ਨ ਕੀਤਾ ਹੈ | ਸਰਗੁਨਪ੍ਰੀਤ ਕੌਰ ਅਕਾਲ ਅਕੈਡਮੀ, ਰਾਮਪੁਰ ਨਰੋਤਮਪੁਰ ਦੀ 8ਵੀਂ ਕਲਾਸ ਦੀ ਵਿਦਿਆਰਥਣ ਹੈ | ਸਰਗੁਨਪ੍ਰੀਤ ਕੌਰ ਨੇ ਅੱਜ ਇਹ ਗੋਲਡ ਮੈਡਲ ਜਿੱਤਣ ਪਿੱਛੋਂ ਆਪਣੇ ਮਾਪਿਆਂ ਸਮੇਤ ਇਤਿਹਾਸਕ ਗੁਰਦੁਆਰਾ ਸਾਹਿਬ ਪਾਤਿਸ਼ਾਹੀ ਨੌਵੀਂ ਵਿਖੇ ਨਤਮਸਤਕ ਹੋਣ ਕੇ ਗੁਰੂ ਘਰ ਦਾ ਸ਼ੁਕਰਾਨਾ ਕੀਤਾ ਹੈ |