13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਕੂੜਾ ਸਮੱਸਿਆ ਦਾ ਹੱਲ ਦਸੰਬਰ 'ਚ ਪੂਰੀ ਤਰ੍ਹਾਂ ਹੋ ਜਾਵੇਗਾ: ਕਮਿਸ਼ਨਰ ਕਿਹਾ, ਕੰਪਨੀ ਵਲੋਂ ਦਸੰਬਰ ਮਹੀਨੇ 'ਚ 200 ਛੋਟੇ ਟਿੱਪਰ ਅਤੇ 40 ਵੱਡੇ ਟਿੱਪਰ ਲਗਾਏ ਜਾ ਰਹੇ

Ad Position 21
No active advertisement
ਅਜੀਤ ਡੈਸਕ 04-11-2025
ਅੰਮਿ੍ਤਸਰ, 3 ਨਵੰਬਰ (ਹਰਮਿੰਦਰ ਸਿੰਘ)-ਨਗਰ ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਕਿਹਾ ਕਿ ਸ਼ਹਿਰ 'ਚ ਕੂੜਾ ਸਮੱਸਿਆ ਦਾ ਹੱਲ ਦਸੰਬਰ 'ਚ ਪੂਰੀ ਤਰ੍ਹਾਂ ਹੋ ਜਾਵੇਗਾ | ਕੂੜਾ ਚੁੱਕਣ ਵਾਲੀ ਕੰਪਨੀ ਵਲੋਂ ਕੱਲ੍ਹ ਤੋਂ ਨਵੇਂ ਛੋਟੇ ਟਿੱਪਰ ਕੂੜਾ ਚੁੱਕਣ ਲਈ ਲਗਾਏ ਜਾ ਰਹੇ ਹਨ ਜਿਸ ਦੀ ਸ਼ੁਰੂਆਤ ਪੁਰਾਣੇ ਸ਼ਹਿਰ ਦੀ ਚਾਰਦੀਵਾਰੀ ਤੋਂ ਕੀਤੀ ਜਾ ਰਹੀ ਹੈ | ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਮਿਸ਼ਨਰ ਨੇ ਕਿਹਾ ਕਿ ਸ਼ਹਿਰ ਵਿਚ ਸੜਕਾਂ ਦੇ ਕਿਨਾਰੇ ਕੂੜੇ ਦੇ ਢੇਰ ਲੱਗਣ ਦਾ ਮੁੱਖ ਕਾਰਨ ਘਰਾਂ 'ਚੋਂ ਕੂੜੇ ਦੀ ਚੁਕਾਈ ਨਾ ਹੋਣਾ ਹੈ | ਉਨ੍ਹਾਂ ਦੱਸਿਆ ਕਿ ਕੂੜਾ ਚੁੱਕਣ ਵਾਲੀ ਨਵੀ ਕੰਪਨੀ ਵਲੋਂ ਕੱਲ੍ਹ ਤੋਂ ਆਪਣਾ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ ਪਹਿਲੇ ਪੜਾਅ 'ਚ ਕੰਪਨੀ ਵਲੋਂ 10 ਛੋਟੇ ਟਿੱਪਰ ਲਗਾਏ ਜਾ ਰਹੇ ਹਨ ਜੋ ਪੁਰਾਣੇ ਸ਼ਹਿਰ ਦੀ ਚਾਰਦੀਵਾਰੀ 'ਚ ਕੰਮ ਕਰਨਗੇ | ਇਨ੍ਹਾਂ ਵਿਚੋਂ ਕੁਝ ਟਿਪਰ ਵਿਰਾਸਤੀ ਮਾਰਗ 'ਚ ਲਗਾਏ ਜਾਣਗੇ ਅਤੇ ਇੱਥੋਂ ਵਿਹਲੀਆਂ ਹੋਣ ਵਾਲੀਆਂ ਟਰਾਲੀਆਂ ਨੂੰ ਦੂਸਰੀ ਜਗ੍ਹਾ 'ਤੇ ਲਗਾ ਦਿੱਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਨਵੰਬਰ ਮਹੀਨੇ ਵਿਚ ਕੰਪਨੀ ਵਲੋਂ 100 ਛੋਟੇ ਕੂੜੇ ਦੀ ਚੁਕਾਈ 'ਤੇ ਲਗਾਏ ਜਾਣਗੇ ਅਤੇ ਦਸੰਬਰ ਵਿਚ ਇਨ੍ਹਾਂ ਦੀ ਗਿਣਤੀ ਵਧਾ ਕੇ 200 ਕਰ ਦਿੱਤੀ ਜਾਵੇਗੀ | ਇਸ ਤੋਂ ਇਲਾਵਾ40 ਵੱਡੇ ਟਿਪਰ ਵੀ ਕੂੜਾ ਚੁੱਕਣ ਲਈ ਲਗਾਏ ਜਾ ਰਹੇ ਹਨ | ਉਨ੍ਹਾਂ ਦਾਅਵਾ ਕੀਤਾ ਕਿ ਨਵੰਬਰ ਮਹੀਨੇ 'ਚ ਕੂੜੇ ਦੀ ਸਮੱਸਿਆ ਦਾ 60 ਤੋਂ 70 ਫ਼ੀਸਦੀ ਤੱਕ ਹੱਲ ਕਰ ਲਿਆ ਜਾਵੇਗਾ | ਉਨ੍ਹਾਂ ਕਿਹਾ ਕਿ ਇਹ ਵੀ ਦੇਖਣ ਵਿਚ ਆਇਆ ਹੈ ਹੋਟਲਾਂ ਅਤੇ ਦੁਕਾਨਾਂ ਵਾਲਿਆਂ ਵਲੋਂ ਰਾਤ ਨੂੰ ੂ ਆਪਣਾ ਕੂੜਾ ਸੜਕਾਂ 'ਤੇ ਸੁੱਟਿਆ ਜਾਂਦਾ ਹੈ ਜਿਸ ਨੂੰ ਧਿਆਨ 'ਚ ਰੱਖਦੇ ਹੋਏ ਰਾਤ 1:30 ਵਜੇ ਤੋਂ ਸਫ਼ਾਈ ਦੀਆਂ ਟੀਮਾਂ ਕੰਮ ਕਰਨਗੀਆਂ | ਉਨ੍ਹਾਂ ਕਿਹਾ ਕਿ ਭਗਤਾਂ ਵਾਲਾ ਕੂੜਾ ਡੰਪ 'ਤੇ ਕੂੜੇ ਦੀ ਬਾਇਓਰੈਮੀਡੇਸ਼ਨ ਲਈ ਇਕ ਹੋਰ ਨਵੀਂ ਮਸ਼ੀਨ ਲਗਾਈ ਜਾ ਰਹੀ ਹੈ | ਜਿਸ ਨਾਲ ਹੁਣ ਬਾਇਓਰੈਮੀਡੇਸ਼ਨ ਮਸ਼ੀਨਾਂ ਦੀ ਗਿਣਤੀ ਤਿੰਨ ਹੋ ਜਾਵੇਗੀ | ਉਨ੍ਹਾਂ ਦੱਸਿਆ ਕਿ ਭਗਤਾਂ ਵਾਲਾ ਡੰਪ ਤੇ ਹਰ ਰੋਜ਼ 1400 ਮੀਟਰਿਕ ਟਨ ਕੂੜੇ ਦੀ ਬਾਇਓਰੈਮੀਡੇਸ਼ਨ ਹੁੰਦੀ ਹੈ ਜੋ ਵੱਧ ਕੇ ਪ੍ਰਤੀ ਦਿਨ 4000 ਮੀਟਰਿਕ ਟਨ ਹੋ ਜਾਵੇਗੀ ਜਿਸ ਨਾਲ ਭਗਤਾਂ ਵਾਲਾ ਕੂੜਾ ਡੰਪ ਇਕ ਸਾਲ 'ਚ ਕੂੜੇ ਤੋਂ ਮੁਕਤ ਹੋ ਜਾਵੇਗਾ | ਉਨ੍ਹਾਂ ਕਿਹਾ ਇਸ ਦੇ ਨਾਲ ਹੀ ਝਬਾਲ ਰੋਡ ਕੂੜਾ ਡੰਪ ਤੋਂ ਵੀ ਕੂੜਾ ਸਮਾਪਤ ਕਰਨ ਦਾ ਕੰਮ ਸ਼ੁਰੂ ਕੀਤਾ ਜਾਵੇਗਾ | ਇਸ ਮੌਕੇ 'ਤੇ ਉਨ੍ਹਾਂ ਦੇ ਨਾਲ ਵਧੀਕ ਕਮਿਸ਼ਨਰ ਸੁਰਿੰਦਰ ਸਿੰਘ ਸੰਯੁਕਤ ਕਮਿਸ਼ਨਰ ਜੈਇੰਦਰ ਸਿੰਘ ਵੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਤੇ ਸਿੰਡੀਕੇਟ ਭੰਗ ਕਰਨ ਦਾ ਫ਼ੈਸਲਾ ਮੰਦਭਾਗਾ-ਕੋਹਰੀ, ਭੱਟੀ ਅਗਲੀ ਖ਼ਬਰ ਉੱਚੀ-ਉੱਚੀ ਖਰਾੜੇ ਆਉਣਾ ਇਕ ਬਿਮਾਰੀ ਪਰ ਇਲਾਜ ਸੰਭਵ- ਡਾ. ਰੰਧਾਵਾ
Ad Position 24