20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਤ੍ਰੈ ਸ਼ਤਾਬਦੀ ਕਾਲਜ ਵਿਖੇ 350 ਸਾਲਾ ਸ਼ਹੀਦੀ ਨੂੰ ਸਮਰਪਿਤ ਅੰਤਰ-ਸਕੂਲੀ ਮੁਕਾਬਲੇ ਕਰਵਾਏ 25 ਸਕੂਲਾਂ ਦੇ 300 ਤੋਂ ਵੱਧ ਵਿਦਿਆਰਥੀਆਂ ਨੇ ਲਿਆ ਹਿੱਸਾ

Ad Position 21
No active advertisement
ਅਜੀਤ ਡੈਸਕ 23-11-2025
ਅੰਮਿ੍ਤਸਰ, 22 ਨਵੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਤ੍ਰੈ ਸ਼ਤਾਬਦੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਭਾਈ ਦਿਆਲਾ ਜੀ, ਭਾਈ ਮਤੀ ਦਾਸ ਜੀ ਅਤੇ ਭਾਈ ਸਤੀ ਦਾਸ ਜੀ ਦੇ 350 ਸਾਲਾ ਸ਼ਹੀਦੀ ਪੁਰਬ ਨੂੰ ਸਮਰਪਿਤ ਅੰਤਰ-ਸਕੂਲੀ ਮੁਕਾਬਲੇ ਕਰਵਾਏ ਗਏ | ਕਾਲਜ ਦੇ ਪਿ੍ੰ: ਡਾ. ਕੁਲਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਦੇ ਇਹ ਮੁਕਾਬਲੇ ਖਾਸ ਤੌਰ 'ਤੇ ਸ਼ਹੀਦਾਂ ਦੀਆਂ ਅਮਰ ਕੁਰਬਾਨੀਆਂ ਨੂੰ ਸਮਰਪਿਤ ਸਨ | ਵਿਦਿਆਰਥੀਆਂ ਲਈ ਭਾਸ਼ਣ ਮੁਕਾਬਲਾ, ਕਵਿਤਾ ਉਚਾਰਨ, ਗੁਰਬਾਣੀ ਗਾਇਨ, ਸਿੱਖੀ ਪਹਿਰਾਵਾ, ਪੋਸਟਰ ਮੇਕਿੰਗ, ਸ਼ੁੱਧ ਬਾਣੀ ਅਤੇ ਬਾਣੀ ਕੰਠ , ਵਾਰ ਗਾਇਨ, ਕਵਿਤਾ ਉਚਾਰਨ, ਸਿੱਖ ਪਹਿਰਾਵਾ, ਕੁਇਜ, ਪੋਸਟਰ ਮੇਕਿੰਗ, ਪੇਂਟਿੰਗ ਆਨ ਦਾ ਸਪੋਟ, ਕਲੇ ਮਾਡਲਿੰਗ, ਸੁੰਦਰ ਲਿਖਾਈ ਅਤੇ ਲੇਖ ਰਚਨਾ ਮੁਕਾਬਲਿਆਂ ਦਾ ਮਕਸਦ ਵਿਦਿਆਰਥੀਆਂ ਨੂੰ ਸਿੱਖ ਇਤਿਹਾਸ, ਸ਼ਹੀਦੀ ਅਤੇ ਤਤਕਾਲੀ ਪਰਿਸਥਿਤੀਆਂ ਬਾਰੇ ਹੋਰ ਗਹਿਰਾਈ ਨਾਲ ਜਾਣੂ ਕਰਵਾਉਣਾ ਸੀ | ਲਗਭਗ 25 ਸਕੂਲਾਂ ਦੇ 300 ਤੋਂ ਵੱਧ ਵਿਦਿਆਰਥੀਆਂ ਨੇ ਇਨ੍ਹਾਂ ਮੁਕਾਬਲਿਆਂ ਵਿਚ ਹਿੱਸਾ ਲਿਆ | ਇਸ ਦੌਰਾਨ ਹਰ ਸੰਸਥਾ ਤੋਂ ਘੱਟੋ-ਘੱਟ ਪੰਜ ਅਧਿਆਪਕ ਵੀ ਵਿਦਿਆਰਥੀਆਂ ਦੇ ਨਾਲ ਸ਼ਾਮਿਲ ਹੋਏ | ਸ਼੍ਰੋਮਣੀ ਕਮੇਟੀ ਵਲੋਂ ਸਵੇਰੇ ਨਾਸ਼ਤੇ ਅਤੇ ਦੁਪਹਿਰ ਨੂੰ ਲੰਗਰ ਦਾ ਪ੍ਰਬੰਧ ਕੀਤਾ ਗਿਆ | ਡਾ. ਕੁਲਵਿੰਦਰ ਸਿੰਘ ਨੇ ਧੰਨਵਾਦ ਪ੍ਰਗਟ ਕਰਦੇ ਹੋਏ ਕਿਹਾ ਕਿ ਹਰ ਸਕੂਲ ਨੇ ਵਿਦਿਆਰਥੀਆਂ ਦੀ ਵਧੀਆ ਤਿਆਰੀ ਕਰਵਾਈ, ਜਿਸ ਨਾਲ ਅੱਜ ਦਾ ਪ੍ਰੋਗਰਾਮ ਬੇਹੱਦ ਸਫਲ ਰਿਹਾ | ਮੁਕਾਬਲਿਆਂ ਦੇ ਨਤੀਜੇ ਤਹਿਤ ਪਹਿਲੇ, ਦੂਜੇ ਅਤੇ ਤੀਜੇ ਸਥਾਨ ਲਈ ਦੋ ਬੱਚਿਆਂ ਨੂੰ ਚੁਣਿਆ ਜਾਵੇਗਾ, ਜਿਸ ਨਾਲ ਨਾਲ ਦੋ ਵਿਦਿਆਰਥੀਆਂ ਨੂੰ ਹੌਸਲਾ-ਅਫ਼ਜ਼ਾਈ ਇਨਾਮ ਦਿੱਤੇ ਜਾਣਗੇ | ਉਨ੍ਹਾਂ ਦੱਸਿਆ ਕਿ ਸਿਰਫ਼ ਸ਼ਤਾਬਦੀ ਸਮਾਪਤ ਹੋਣ ਤੱਕ ਹੀ ਨਹੀਂ, ਸਗੋਂ ਅਗਲੇ ਸਮੇਂ ਵਿਚ ਵੀ ਕਾਲਜ ਵਲੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਨਾਲ ਸੰਬੰਧਿਤ ਪ੍ਰੋਗਰਾਮ ਜਾਰੀ ਰਹਿਣਗੇ | ਭਾਸ਼ਣ, ਕੁਇਜ਼ ਅਤੇ ਧਾਰਮਿਕ ਗਿਆਨ ਨਾਲ ਜੁੜੇ ਹੋਰ ਮੁਕਾਬਲੇ ਨਿਰੰਤਰ ਕਰਵਾਏ ਜਾਣਗੇ, ਤਾਂ ਜੋ ਨੌਜਵਾਨ ਪੀੜ੍ਹੀ ਨੂੰ ਆਪਣੇ ਇਤਿਹਾਸ ਦੀ ਗਹਿਰਾਈ ਨਾਲ ਸਮਝ ਮਿਲੇ | ਡਾ. ਕੁਲਵਿੰਦਰ ਸਿੰਘ ਨੇ ਕਿਹਾ ਕਿ 24 ਨਵੰਬਰ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਸ਼ਤਾਬਦੀ ਸਮਾਗਮ ਵੱਡੇ ਪੱਧਰ 'ਤੇ ਹੋਣ ਜਾ ਰਿਹਾ ਹੈ, ਉਸ ਵਿਚ ਵੀ ਵਿਦਿਆਰਥੀਆਂ ਨੂੰ ਭਾਗ ਲੈਣ ਦਾ ਮੌਕਾ ਮਿਲੇਗਾ | ਇਸ ਮੌਕੇ ਕਾਲਜ ਦਾ ਸਮੂਹ ਸਟਾਫ ਹਾਜ਼ਰ ਸੀ |
Ad Position 22
No active advertisement
ਪਿਛਲੀ ਖ਼ਬਰ ਸੁਲਤਾਨਵਿੰਡ ਪੱਤੀ ਮਲਕੋ ਦੀ ਵਿਖੇ ਕੂੜੇ ਦੇ ਢੇਰ ਨੇ ਲੋਕਾਂ ਦੇ ਨੱਕ 'ਚ ਕੀਤਾ ਦਮ ਅਗਲੀ ਖ਼ਬਰ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਤਾਰੇਵਾਲਾ ਪਿੰਡ ਵਿਚ 51.80 ਲੱਖ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ
Ad Position 24