ਅੰਮਿ੍ਤਸਰ, 22 ਨਵੰਬਰ (ਰਾਜੇਸ਼ ਕੁਮਾਰ ਸ਼ਰਮਾ)-ਬੀ. ਬੀ. ਕੇ. ਡੀ. ਏ. ਵੀ. ਕਾਲਜ ਫਾਰ ਵੂਮੈਨ ਅੰਮਿ੍ਤਸਰ ਦੀ ਆਰੀਆ ਯੁਵਤੀ ਸਭਾ ਨੇ ਆਰੀਆ ਸਮਾਜ ਲੋਹਗੜ੍ਹ ਅੰਮਿ੍ਤਸਰ ਵਿਖੇ ਮਹਾਤਮਾ ਹੰਸਰਾਜ ਦੀ ਯਾਦ ਨੂੰ ਸਮਰਪਿਤ ਵੈਦਿਕ ਹਵਨ ਯੱਗ ਕਰਵਾਇਆ ਗਿਆ | ਇਸ ਮੌਕੇ ਡਾ. ਜੇ.ਪੀ. ਸ਼ੂਰ ਪ੍ਰਧਾਨ ਆਰੀਆ ਪ੍ਰਦੇਸ਼ਿਕ ਪ੍ਰਤੀਨਿਧੀ ਉਪਸਭਾ ਪੰਜਾਬ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਸੁਦਰਸ਼ਨ ਕਪੂਰ ਪ੍ਰਧਾਨ ਸਥਾਨਕ ਕਮੇਟੀ ਮੁੱਖ ਮੇਜ਼ਬਾਨ ਰਹੇ | ਪਿ੍ੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਆਪਣੇ ਸੰਬੋਧਨ ਦੌਰਾਨ ਪਹਿਲਾਂ ਪ੍ਰਮਾਤਮਾ ਦਾ ਧੰਨਵਾਦ ਕਰਦਿਆਂ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ | ਉਨ੍ਹਾਂ ਨੇ ਮਹਾਤਮਾ ਹੰਸਰਾਜ ਦੀ ਸ਼ਖ਼ਸੀਅਤ 'ਤੇ ਚਾਨਣਾ ਪਾਉਂਦਿਆਂ ਉਨ੍ਹਾਂ ਨੂੰ ਇਕ ਮਹਾਨ ਸਮਾਜ ਸੇਵਕ ਅਤੇ ਆਰੀਆ ਸਮਾਜ ਦੇ ਇਕ ਮੋਹਰੀ ਆਗੂ ਵਜੋਂ ਦੱਸਿਆ | ਮੁੱਖ ਮਹਿਮਾਨ ਜੇ.ਪੀ. ਸ਼ੂਰ ਨੇ ਆਪਣੇ ਸੰਬੋਧਨ 'ਚ ਡਾ. ਪੁਸ਼ਪਿੰਦਰ ਵਾਲੀਆ ਨੂੰ ਇਸ ਸ਼ਾਨਦਾਰ ਸਮਾਗਮ ਲਈ ਦਿਲੋਂ ਵਧਾਈ ਦਿੱਤੀ ਅਤੇ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ | ਉਨ੍ਹਾਂ ਕਿਹਾ ਕਿ ਮਹਾਤਮਾ ਹੰਸਰਾਜ ਦੀ ਜੀਵਨੀ ਪੜ੍ਹਨ ਤੋਂ ਪਤਾ ਲੱਗਦਾ ਹੈ ਕਿ ਆਰੀਆ ਸਮਾਜ ਦਾ ਮੁੱਖ ਉਦੇਸ਼ ਦੂਜਿਆਂ ਨੂੰ ਆਰੀਆ ਬਣਾਉਣਾ ਹੈ, ਕਿਉਂਕਿ ਇਹੀ ਦੁਨੀਆ ਦੇ ਕਲਿਆਣ ਦੀ ਕੁੰਜੀ ਹੈ | ਇਸ ਮੌਕੇ ਡਾ. ਪੁਸ਼ਪਿੰਦਰ ਵਾਲੀਆ ਨੇ ਮੁੱਖ ਮਹਿਮਾਨ, ਆਰੀਆ ਸਮਾਜ ਦੇ ਮੈਂਬਰਾਂ ਅਤੇ ਹੋਰ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਡਾ. ਅਨੀਤਾ ਨਰੇਂਦਰ ਮੁਖੀ ਹਿੰਦੀ ਵਿਭਾਗ ਨੇ ਸਟੇਜ ਦਾ ਪ੍ਰਬੰਧਨ ਕੁਸ਼ਲਤਾ ਨਾਲ ਕੀਤਾ | ਇਸ ਮੌਕੇ ਮੈਂਬਰ ਡਾ. ਅਰਵਿੰਦ ਸ਼ਰਮਾ, ਅਸ਼ੋਕ ਕਪੂਰ, ਤੋਂ ਇਲਾਵਾ ਸੰਦੀਪ ਆਹੂਜਾ, ਵਿਜੇ ਕੁਮਾਰ, ਇੰਦਰਪਾਲ ਆਰੀਆ, ਰਵੀ ਮਹਿਰਾ, ਬਲਬੀਰ ਕੌਰ ਬੇਦੀ ਅਤੇ ਡੀ. ਏ. ਵੀ. ਪਬਲਿਕ ਸਕੂਲ ਦੇ ਪਿ੍ੰਸੀਪਲ ਡਾ. ਪੱਲਵੀ ਸੇਠੀ, ਕਾਲਜ ਦੀ ਆਰੀਆ ਯੁਵਤੀ ਸਭਾ ਦੇ ਮੈਂਬਰ, ਅਹੁਦੇਦਾਰ ਅਤੇ ਵਿਦਿਆਰਥੀ ਮੌਜੂਦ ਰਹੇ |