21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

ਨਗੀਨਾ ਐਵੇਨਿਊ ਮਜੀਠਾ ਰੋਡ ’ਚ ਘਰ ’ਚ ਹੋਈ ਲੱਖਾਂ ਦੀ ਚੋਰੀ

ਅੰਮ੍ਰਿਤਸਰ, 21 ਅਗਸਤ (ਰੇਸ਼ਮ ਸਿੰਘ)-ਨਗੀਨਾ ਐਵੱਨਿਊ ਮਜੀਠਾ ਰੋਡ ਦੇ ਇਕ ਘਰ ਨੂੰ ਚੋਰਾਂ ਵਲੋਂ ਨਿਸ਼ਾਨਾ ਬਣਾਇਆ ਗਿਆ ਹੈ, ਜਿਸ ਤਹਿਤ ਘਰ ’ਚ ਗਰਿਲ ਤੋੜ ਕੇ ਦਾਖਲ ਹੋਏ ਚੋਰਾਂ ਨੇ ਸੋਨੇ ਦੇ ਗਹਿਣੇ, ਨਕਦੀ ਤੇ ਹੋਰ ਕੀਮਤੀ ਸਾਮਾਨ ਚੁਰਾ ਲਿਆ। ਜਿਨ੍ਹਾਂ ਦੀ ਸੀ.

Ad Position 21
No active advertisement
ਅਜੀਤ ਡੈਸਕ 22-08-2026
ਅੰਮ੍ਰਿਤਸਰ, 21 ਅਗਸਤ (ਰੇਸ਼ਮ ਸਿੰਘ)-ਨਗੀਨਾ ਐਵੱਨਿਊ ਮਜੀਠਾ ਰੋਡ ਦੇ ਇਕ ਘਰ ਨੂੰ ਚੋਰਾਂ ਵਲੋਂ ਨਿਸ਼ਾਨਾ ਬਣਾਇਆ ਗਿਆ ਹੈ, ਜਿਸ ਤਹਿਤ ਘਰ ’ਚ ਗਰਿਲ ਤੋੜ ਕੇ ਦਾਖਲ ਹੋਏ ਚੋਰਾਂ ਨੇ ਸੋਨੇ ਦੇ ਗਹਿਣੇ, ਨਕਦੀ ਤੇ ਹੋਰ ਕੀਮਤੀ ਸਾਮਾਨ ਚੁਰਾ ਲਿਆ। ਜਿਨ੍ਹਾਂ ਦੀ ਸੀ. ਸੀ. ਟੀ. ਵੀ. ਕੈਮਰੇ ’ਚ ਰਿਕਾਰਡ ਹੋ ਗਈ ਜਿਸ ’ ਚ ਚੋਰ ਐਕਟਿਵਾ ਸਕੂਟਰੀ ’ਤੇ ਸਾਮਾਨ ਚੋਰੀ ਕਰਕੇ ਫਰਾਰ ਹੋ ਰਹੇ ਹਨ। ਥਾਣਾ ਸਦਰ ਦੀ ਪੁਲਿਸ ਨੂੰ ਕੀਤੀ ਸ਼ਿਕਾਇਤ ’ਚ ਸ਼ਿਵਮ ਦੁੱਗਲ ਵਾਸੀ ਨਗੀਨਾ ਐਵੇਨਿਊ ਮਜੀਠਾ ਰੋਡ ਨੇ ਦੱਸਿਆ ਕਿ ਉਨ੍ਹਾਂ ਦੀ ਮਾਤਾ ਨੂੰ ਉਹ ਅੰਮ੍ਰਿਤਸਰ ਦੇ ਅਮਨਦੀਪ ਹਸਪਤਾਲ ’ਚ ਚਲ ਰਹੇ ਇਲਾਜ ਲਈ ਡਾਕਟਰ ਕੋਲ ਦਿਖਾਉਣ ਲਈ ਗਏ ਸਨ ਜਦਕਿ ਚੈੱਕ ਕਰਵਾ ਕੇ ਉਹ ਆਪਣੇ ਨਾਨਕੇ ਚਲੇ ਗਏ ਤੇ ਅਗਲੇ ਦਿਨ ਜਦੋਂ ਘਰ ਵਾਪਸ ਆਏ ਤਾਂ ਘਰ ਦਾ ਮੇਨ ਦਰਵਾਜ਼ਾ ਖੋਲਿਆ ਤਾਂ ਘਰ ਦੇ ਅੰਦਰ ਹੀ ਰਸੋਈ ਦੀ ਬਾਰੀ ਟੁੱਟੀ ਹੋਈ ਸੀ ਤੇ ਲੋਹੇ ਦੀ ਗਰਿਲ ਦੇ ਪੇਚ ਖੁੱਲ੍ਹੇ ਹੋਏ ਸਨ। ਜਦੋਂ ਅੰਦਰ ਜਾ ਕੇ ਦੇਖਿਆ ਤਾਂ ਸਾਰੇ ਘਰ ਦੇ ਕਮਰਿਆਂ ’ਚ ਸਾਮਾਨ ਖਿਲਰਿਆ ਪਿਆ ਸੀ। ਚੋਰਾਂ ਨੇ ਕਾਫੀ ਸਾਮਾਨ ਚੋਰੀ ਕਰ ਲਿਆ ਜਿਵੇਂ ਕਿ ਸੋਨੀ ਤੇ ਸੈਮਸੰਗ ਦੀ ਐੱਲ. ਈ. ਡੀ., ਹੋਮ ਥਿਏਟਰ ਸਿਸਟਮ, ਡਿਸਕ ਕੈਮਰਾ, ਸੈਮਸੰਗ ਕਲਾਸਿਕ 4 ਜਨਾਨਾ ਘੜੀਆਂ, 4 ਪਸ਼ਮੀਨਾ ਸ਼ਾਲ, ਸੋਨੇ ਦਾ ਕੜ੍ਹਾ 10 ਗ੍ਰਾਮ, ਸੋਨੇ ਦੀਆਂ ਵਾਲੀਆਂ 8 ਗ੍ਰਾਮ, ਸੋਨੇ ਦੀ ਚੇਨ 10 ਗ੍ਰਾਮ, 2 ਚਾਂਦੀ ਦੇ ਗਲਾਸ, 4 ਸਿੱਕੇ ਚਾਂਦੀ ਦੇ, ਰੈੱਡ ਸੂਟਕੇਸ, ਬਲਿਊ ਬੈਗ ਤੇ 90 ਹਜ਼ਾਰ ਨਕਦੀ ਚੁਰਾ ਲਈ ਗਈ। ਜਦੋਂ ਉਨ੍ਹਾਂ ਗੁਆਂਢ ਦੇ ਸੀ. ਸੀ. ਟੀ. ਵੀ. ਕੈਮਰੇ ਚੈੱਕ ਕੀਤੇ ਤਾਂ ਦਰਮਿਆਨੀ ਰਾਤ ਨੂੰ ਚੋਰ ਦੋ ਵਾਰੀ ਸਾਮਾਨ ਚੋਰੀ ਕਰਕੇ ਲੈ ਗਏ ਤੇ ਐਕਟਿਵਾ ‘ਤੇ ਜਾਂਦੇ ਦਿਖਾਈ ਦਿੱਤੇ। ਪੁਲਿਸ ਵਲੋਂ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਦੁਰਗਿਆਣਾ ਮੰਦਰ ਵਿਖੇ ਉੱਤਰੀ ਰੇਲਵੇ ਦੇ ਪ੍ਰਿੰਸੀਪਲ ਚੀਫ਼ ਪਰਸੋਨਲ ਅਫ਼ਸਰ ਸੁਜੀਤ ਕੁਮਾਰ ਮਿਸ਼ਰਾ ਹੋਏ ਨਤਮਸਤਕ ਅਗਲੀ ਖ਼ਬਰ -ਫੀਫਾ ਵਿਸ਼ਵ ਕੱਪ ਫਾਈਨਲ ਝੜਪ ਮਾਮਲਾ- ਅਰਜਨਟੀਨਾ ਦੇ ਖਿਡਾਰੀ ਪੈਰੇਡਸ ’ਤੇ 10 ਮੈਚਾਂ ਲਈ ਲੱਗੀ ਪਾਬੰਦੀ
Ad Position 24