22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

-ਫੀਫਾ ਵਿਸ਼ਵ ਕੱਪ ਫਾਈਨਲ ਝੜਪ ਮਾਮਲਾ- ਅਰਜਨਟੀਨਾ ਦੇ ਖਿਡਾਰੀ ਪੈਰੇਡਸ ’ਤੇ 10 ਮੈਚਾਂ ਲਈ ਲੱਗੀ ਪਾਬੰਦੀ

ਜੇਨੇਵਾ, 21 ਅਗਸਤ (ਏਜੰਸੀ)-ਫੀਫਾ ਨੇ ਸਪੇਨ ਦੀ ਵਿਸ਼ਵ ਕੱਪ ਫਾਈਨਲ ਹਾਰ ਤੋਂ ਬਾਅਦ ਖਿਡਾਰੀਆਂ ’ਤੇ ਹਮਲਾ ਕਰਨ ਦੇ ਦੋਸ਼ ’ਚ ਅਰਜਨਟੀਨਾ ਦੇ ਤਿੰਨ ਖਿਡਾਰੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਹੈ, ਜਿਨ੍ਹਾਂ ’ਚ ਮਿਡਫੀਲਡਰ ਲੀਐਂਡਰੋ ਪੈਰੇਡਸ ਵੀ ਸ਼ਾਮਲ ਹੈ, ਜਿਸਨੂੰ 10 ਮੈਚਾਂ ਲਈ ਮੁਅੱਤਲ ਕਰ ਦਿੱਤਾ ਗਿਆ ਹੈ। ਪੈਰੇਡਸ ਨੇ ਸਪੇਨ ਦੇ ਏਰਿਕ ਗਾਰਸੀਆ ਨੂੰ ਗਲਾ ਫੜ ਲਿਆ ਤੇ ਗੈਵੀ ਨੂੰ ਜ਼ਮੀਨ ’ਤੇ ਧੱਕਾ ਦਿੱਤਾ ਸੀ।

Ad Position 21
No active advertisement
ਅਜੀਤ ਡੈਸਕ 22-08-2026

ਜੇਨੇਵਾ, 21 ਅਗਸਤ (ਏਜੰਸੀ)-ਫੀਫਾ ਨੇ ਸਪੇਨ ਦੀ ਵਿਸ਼ਵ ਕੱਪ ਫਾਈਨਲ ਹਾਰ ਤੋਂ ਬਾਅਦ ਖਿਡਾਰੀਆਂ ’ਤੇ ਹਮਲਾ ਕਰਨ ਦੇ ਦੋਸ਼ ’ਚ ਅਰਜਨਟੀਨਾ ਦੇ ਤਿੰਨ ਖਿਡਾਰੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਹੈ, ਜਿਨ੍ਹਾਂ ’ਚ ਮਿਡਫੀਲਡਰ ਲੀਐਂਡਰੋ ਪੈਰੇਡਸ ਵੀ ਸ਼ਾਮਲ ਹੈ, ਜਿਸਨੂੰ 10 ਮੈਚਾਂ ਲਈ ਮੁਅੱਤਲ ਕਰ ਦਿੱਤਾ ਗਿਆ ਹੈ। ਪੈਰੇਡਸ ਨੇ ਸਪੇਨ ਦੇ ਏਰਿਕ ਗਾਰਸੀਆ ਨੂੰ ਗਲਾ ਫੜ ਲਿਆ ਤੇ ਗੈਵੀ ਨੂੰ ਜ਼ਮੀਨ ’ਤੇ ਧੱਕਾ ਦਿੱਤਾ ਸੀ। 2014 ’ਚ ਉਰੂਗਵੇ ਦੇ ਲੁਈਸ ਸੁਆਰੇਜ਼ ’ਤੇ ਲਗਾਈ ਗਈ ਪਾਬੰਦੀ ਦੇ ਨਾਲ ਇਹ ਪਾਬੰਦੀ ਵਿਸ਼ਵ ਕੱਪ ਇਤਿਹਾਸ ਵਿਚ ਸਭ ਤੋਂ ਸਖ਼ਤ ਹੈ। ਇਸਦੇ ਨਾਲ ਹੀ ਡਿਫੈਂਡਰ ਨਾਹੁਏਲ ਮੋਲੀਨਾ ’ਤੇ 7 ਮੈਚਾਂ ਲਈ ਤੇ ਥਿਆਗੋ ਅਲਮਾਡਾ ’ਤੇ ਇਕ ਮੈਚ ਲਈ ਪਾਬੰਦੀ ਲਗਾਈ ਗਈ ਹੈ। ਪੈਰੇਡਸ ਤੇ ਮੋਲੀਨਾ ’ਤੇ ਹਰੇਕ ਨੂੰ 90,000 ਡਾਲਰ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ, ਜਦੋਂ ਕਿ ਅਲਮਾਡਾ ’ਤੇ 30,000 ਡਾਲਰ ਦਾ ਜੁਰਮਾਨਾ ਲਗਾਇਆ ਗਿਆ ਹੈ। ਪੈਰੇਡਸ ਦੀ ਪਾਬੰਦੀ ਕਾਰਨ ਉਹ ਲਗਭਗ ਇਕ ਸਾਲ ਲਈ ਅਰਜਨਟੀਨਾ ਟੀਮ ਤੋਂ ਬਾਹਰ ਰਹੇਗਾ, ਕਿਉਂਕਿ ਟੀਮ ਦੇ ਜੂਨ 2027 ਤੱਕ 10 ਮੈਚ ਹੋਣੇ ਹਨ। ਅਰਜਨਟੀਨਾ ਦੇ ਅਸਿਸਟੈਂਟ ਕੋਚ ਰੌਬਰਟੋ ਅਯਾਲਾ ’ਤੇ ਤਿੰਨ ਮੈਚਾਂ ਲਈ ਪਾਬੰਦੀ ਲਗਾਈ ਗਈ ਹੈ ਤੇ 30,000 ਡਾਲਰ ਦਾ ਜੁਰਮਾਨਾ ਲਗਾਇਆ ਗਿਆ ਹੈ। ਇਸਦੇ ਨਾਲ ਹੀ ਫੀਫਾ ਨੇ ਵਿਸ਼ਵ ਕੱਪ ਦੌਰਾਨ ਵਾਪਰੀਆਂ ਵੱਖ-ਵੱਖ ਘਟਨਾਵਾਂ ਲਈ ਅਰਜਨਟੀਨਾ ਫੁੱਟਬਾਲ ਐਸੋਸੀਏਸ਼ਨ ਨੂੰ 110,000 ਡਾਲਰ ਦਾ ਜੁਰਮਾਨਾ ਲਗਾਇਆ ਹੈ, ਜਿਸ ਵਿਚ ਫਾਕਲੈਂਡ ਟਾਪੂਆਂ ਨਾਲ ਸਬੰਧਤ ਇਕ ਰਾਜਨੀਤਿਕ ਬੈਨਰ ਤੇ ਇੰਗਲੈਂਡ ਵਿਰੁੱਧ ਸੈਮੀਫਾਈਨਲ ਜਿੱਤ ਤੋਂ ਬਾਅਦ ਪ੍ਰਸ਼ੰਸਕਾਂ ਦੁਆਰਾ ਵਿਤਕਰੇ ਭਰੇ ਨਾਅਰੇ ਸ਼ਾਮਲ ਹਨ। ਐਸੋਸੀਏਸ਼ਨ ਨੂੰ ਨਸਲਵਾਦ ਵਿਰੋਧੀ ਪ੍ਰੋਜੈਕਟਾਂ ’ਤੇ 100,000 ਡਾਲਰ ਖਰਚ ਕਰਨ ਦਾ ਵੀ ਆਦੇਸ਼ ਦਿੱਤਾ ਗਿਆ ਹੈ। ਅਰਜਨਟੀਨਾ ਐਸੋਸੀਏਸ਼ਨ ਨੇ ਸੰਕੇਤ ਦਿੱਤਾ ਹੈ ਕਿ ਉਹ ਇਨ੍ਹਾਂ ਫੈਸਲਿਆਂ ਨੂੰ ਫੀਫਾ ਦੀ ਅਪੀਲ ਕਮੇਟੀ ਤੇ, ਜੇ ਜ਼ਰੂਰੀ ਹੋਇਆ, ਤਾਂ ਖੇਡ ਲਈ ਸਾਲਸੀ ਅਦਾਲਤ ਵਿਚ ਅਪੀਲ ਕਰੇਗੀ। 307 ਲੀਐਂਡਰੋ ਪੈਰੇਡਸ

Ad Position 22
No active advertisement
ਪਿਛਲੀ ਖ਼ਬਰ ਨਗੀਨਾ ਐਵੇਨਿਊ ਮਜੀਠਾ ਰੋਡ ’ਚ ਘਰ ’ਚ ਹੋਈ ਲੱਖਾਂ ਦੀ ਚੋਰੀ ਅਗਲੀ ਖ਼ਬਰ ਬਾਬਾ ਬਲਬੀਰ ਸਿੰਘ 96 ਕਰੋੜੀ ਦਾ ਇੰਗਲੈਂਡ ਪਹੁੰਚਣ ’ਤੇ ਭਰਵਾਂ ਸਵਾਗਤ
Ad Position 24