ਅੰਮਿ੍ਤਸਰ, 23 ਨਵੰਬਰ (ਰੇਸ਼ਮ ਸਿੰਘ)-ਵਿਧਾਨ ਸਭਾ ਹਲਕਾ ਪੂਰਬੀ ਵਿਚ ਮੁਹੱਲਾ ਸੁਧਾਰ ਵੈੱਲਫੇਅਰ ਸੁਸਾਇਟੀ ਸੁੰਦਰ ਨਗਰ ਵਲੋਂ ਇਕ ਆਧੁਨਿਕ ਮੈਡੀਕਲ ਕੈਂਪ ਲਗਾਇਆ ਗਿਆ, ਜਿਸ ਵਿਚ ਤਕਰੀਬਨ 300 ਤੋਂ ਵੱਧ ਲੋੜਵੰਦ ਮਰੀਜ਼ਾਂ ਨੇ ਲਾਭ ਉਠਾਇਆ | ਇਸ ਮੈਡੀਕਲ ਕੈਂਪ ਦਾ ਉਦਘਾਟਨ ਕਾਂਗਰਸ ਦੇ ਸੀਨੀ: ਮੈਂਬਰ ਤੇ ਹਲਕਾ ਪੂਰਬੀ ਦੇ ਇੰਚਰਾਜ ਜਸਬੀਰ ਸਿੰਘ ਡਿੰਪਾ ਵਲੋਂ ਕੀਤਾ ਗਿਆ | ਇਸ ਮੈਡੀਕਲ ਕੈਂਪ 'ਚ ਜਨਰਲ ਮੈਡੀਸਿਨ ਤੋਂ ਇਲਾਵਾ ਬੋਨ ਮੈਰੋ ਟੈਸਟ, ਸ਼ੂਗਰ, ਬੀ. ਪੀ. ਅਤੇ ਹੋਰ ਵੀ ਕਈ ਪ੍ਰਕਾਰ ਦੇ ਬਲੱਡ ਗਰੁੱਪ ਦੇ ਟੈਸਟ ਕੀਤੇ ਜਾਣ ਤੋਂ ਬਾਅਦ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਦਵਾਈ ਵੰਡੀ ਗਈ | ਇਸ ਮੌਕੇ ਸ੍ਰੀ ਡਿੰਪਾ ਨੇ ਹਾਜ਼ਰ ਇੱਕਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਇਕ ਬਹੁਤ ਹੀ ਵਧੀਆ ਉਪਰਾਲਾ ਹੈ ਅੱਜ ਦੇ ਮਹਿੰਗਾਈ ਦੇ ਜ਼ਮਾਨੇ ਵਿਚ ਜਦੋਂ ਸਰਕਾਰੀ ਸਿਹਤ ਸੇਵਾਵਾਂ ਲਗਭਗ ਖ਼ਤਮ ਹੋ ਗਈਆਂ ਹਨ, ਅਜਿਹੇ ਵੇਲੇ ਅਜਿਹੇ ਸਮਾਜ ਸੇਵੀ ਰਮਨ ਕੁਮਾਰ ਤੇ ਇਨ੍ਹਾਂ ਦੀ ਟੀਮ ਵਰਗੇ ਜਿਹੜੇ ਚੰਗੇ ਇਨਸਾਨ ਚੰਗੇ ਸ਼ਹਿਰੀ ਤੇ ਸਮਾਜ ਸੇਵੀ ਤੇ ਸਿਵਲ ਸੁਸਾਇਟੀ ਦੇ ਮੈਂਬਰ ਹਨ | ਉਨ੍ਹਾਂ ਵਲੋਂ ਅਜਿਹੇ ਲੋਕ ਭਲਾਈ ਕੈਂਪ ਲਾਏ ਜਾਣਾ ਸਮਾਜ ਨੂੰ ਚੰਗੀ ਸੇਧ ਦਿੰਦੇ ਹਨ ਜਿਸ ਦੀ ਸ਼ਲਾਘਾ ਕਰਨੀ ਬਣਦੀ ਹੈ | ਇਸ ਮੌਕੇ ਅਸ਼ੋਕ ਕੁਮਾਰ, ਸੰਤੋਸ਼ ਕੁਮਾਰ, ਰਮਨ ਕੁਮਾਰ, ਰਾਜੀਵ ਕੁਮਾਰ, ਸੁਦੇਸ਼ ਤੇ ਹਰਮਨ ਤੋਂ ਇਲਾਵਾ ਕੌਂਸਲਰਾਂ ਅੰਮਿ੍ਤਪਾਲ ਸਿੰਘ, ਲਵ ਜੌੜਾ, ਪਵਨ ਕੁਮਾਰ ਲਾਡੀ ਸ਼ਰਮ ਸੰਦੀਪ ਸਿੰਘ ਸੰਨੀ ਹੈਦਰਾਬਾਦ ਆਦਿ ਹੋਰ ਵੀ ਅਨੇਕਾਂ ਕਾਂਗਰਸੀ ਆਗੂ ਹਾਜ਼ਰ ਹੋਏ |