01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਏ. ਡੀ. ਜੀ. ਵਲੋਂ ਐੱਨ. ਸੀ. ਸੀ. ਯੂਨਿਟ ਦਾ ਦੌਰਾ

Ad Position 21
No active advertisement
ਅਜੀਤ ਡੈਸਕ 24-11-2025
ਅੰਮਿ੍ਤਸਰ, 23 ਨਵੰਬਰ (ਗਗਨਦੀਪ ਸ਼ਰਮਾ)-ਪੀ. ਐੱਚ. ਐੱਚ. ਪੀ. ਐਂਡ ਸੀ. (ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ) ਡਾਇਰੈਕਟੋਰੇਟ ਦੇ ਏ. ਡੀ. ਜੀ. ਮੇਜਰ ਜਨਰਲ ਭਾਰਤ ਮਹਤਾਨੀ ਵਲੋਂ 2 ਪੰਜਾਬ ਨੇਵਲ ਐੱਨ. ਸੀ. ਸੀ. ਯੂਨਿਟ ਦਾ ਦੌਰਾ ਕੀਤਾ ਗਿਆ, ਜਿਸ ਦਾ ਮੁੱਖ ਉਦੇਸ਼ ਯੂਨਿਟ ਦੁਆਰਾ ਕੀਤਆਂ ਟਰੇਨਿੰਗ ਅਤੇ ਗਤੀਵਿਧੀਆਂ ਦੀ ਸਮੀਖਿਆ ਕਰਨਾ ਸੀ | ਇਸ ਮੌਕੇ ਉਨ੍ਹਾਂ ਦੇ ਨਾਲ ਐੱਨ. ਸੀ. ਸੀ. ਦੇ ਗਰੁੱਪ ਕਮਾਂਡਰ ਬਿ੍ਗੇਡੀਅਰ ਕੁਲਬੀਰ ਸਿੰਘ ਵੀ ਹਾਜ਼ਰ ਸਨ | ਸਭ ਤੋਂ ਪਹਿਲਾਂ ਯੂਨਿਟ ਦੇ ਕਮਾਂਡਿੰਗ ਅਫਸਰ ਕਮਾਂਡਰ ਐੱਨ. ਨਿਸ਼ਾਂਤ ਵਲੋਂ ਏ. ਡੀ. ਜੀ. ਸ੍ਰੀ ਮਹਤਾਨੀ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਫੇਰ ਸੀ. ਓ. ਵਲੋਂ ਯੂਨਿਟ ਦੇ ਕੰਮ, ਪ੍ਰਾਪਤੀਆਂ ਅਤੇ ਚੱਲ ਰਹੀਆਂ ਪਹਿਲਕਦਮੀਆਂ ਬਾਰੇ ਜਾਣੂੰ ਕਰਵਾਇਆ ਗਿਆ | ਏ. ਡੀ. ਜੀ. ਨੇ ਅੰਮਿ੍ਤਸਰ ਗਰੁੱਪ ਦੇ ਏ. ਓ. ਆਰ. ਵਿਚ ਕਿਸ਼ਤੀ ਚਲਾਉਣ ਦੀ ਟਰੇਨਿੰਗ ਲਈ ਰਣਜੀਤ ਸਾਗਰ ਡੈਮ 'ਚ ਬਦਲਵਾਂ ਸਥਾਨ ਲੱਭਣ ਲਈ ਯੂਨਿਟ ਦੇ ਯਤਨਾਂ, ਜੂਨ 2025 ਵਿਚ ਸਾਲਾਨਾ ਟਰੇਨਿੰਗ ਕੈਂਪ ਲਈ ਪਠਾਨਕੋਟ ਦੇ ਪ੍ਰਤਾਪ ਵਰਲਡ ਸਕੂਲ ਦੀ ਚੋਣ ਕਰਨ ਅਤੇ ਆਰ. ਐੱਸ. ਡੀ. ਧਾਰ ਕਲਾਂ ਵਿਚ ਕਿਸ਼ਤੀ ਚਲਾਉਣ ਦੀ ਵਿਸਤਿ੍ਤ ਟਰੇਨਿੰਗ ਤੇ ਪਠਾਨਕੋਟ ਮਿਲਟਰੀ ਕੈਂਟ ਵਿਚ ਫਾਇਰਿੰਗ ਪ੍ਰੈਕਟਿਸ ਪਹਿਲਕਦਮੀ ਦੀ ਸ਼ਲਾਘਾ ਕੀਤੀ | ਇਸ ਤੋਂ ਬਾਅਦ, ਉਨ੍ਹਾਂ ਨੇ ਰੋਇੰਗ ਸਿਮੂਲੇਟਰ ਅਤੇ ਸ਼ਿਪ ਮਾਡਲਿੰਗ ਕਲਾਸਰੂਮ ਦਾ ਨਿਰੀਖਣ ਕੀਤਾ, ਜਿੱਥੇ ਕੈਡਿਟਾਂ ਨੇ ਜਹਾਜ਼ਾਂ ਦੇ ਸੁੰਦਰ ਤੇ ਬਰੀਕੀ ਵਾਲੇ ਮਾਡਲ ਪ੍ਰਦਰਸ਼ਿਤ ਕੀਤੇ | ਉਪਰੰਤ ਉਨ੍ਹਾਂ ਨੇ ਜਵਾਨਾਂ ਵਿਚ ਅਨੁਸ਼ਾਸਨ, ਲੀਡਰਸ਼ਿਪ ਅਤੇ ਰਾਸ਼ਟਰੀ ਗੌਰਵ ਦੀ ਭਾਵਨਾ ਪੈਦਾ ਕਰਨ ਵਿਚ ਐੱਨ. ਸੀ. ਸੀ. ਦੀ ਮਹੱਤਵਪੂਰਨ ਭੂਮਿਕਾ ' ਤੇ ਜ਼ੋਰ ਦਿੱਤਾ ਅਤੇ ਉਨ੍ਹਾਂ ਨੇ ਕੈਡਿਟਾਂ ਨੂੰ ਐੱਨ. ਸੀ. ਸੀ. ਦੇ ਨਾਅਰੇ 'ਏਕਤਾ ਅਤੇ ਅਨੁਸ਼ਾਸਨ' ਅਪਣਾਉਣ ਲਈ ਪ੍ਰੇਰਿਤ ਕੀਤਾ |
Ad Position 22
No active advertisement
ਪਿਛਲੀ ਖ਼ਬਰ ਗੁ. ਰਾੜਾ ਸਾਹਿਬ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੀਂ ਸ਼ਤਾਬਦੀ 'ਤੇ ਗੁਰਮਤਿ ਸਮਾਗਮ ਅਗਲੀ ਖ਼ਬਰ ਸ਼ਹੀਦੀ ਸ਼ਤਾਬਦੀ ਦੇ ਸੰਬੰਧ 'ਚ ਗੁ: ਪਲਾਹ ਸਾਹਿਬ ਵਿਖੇ ਧਾਰਮਿਕ ਸਮਾਗਮ
Ad Position 24