ਅੰਮਿ੍ਤਸਰ, 5 ਦਸੰਬਰ (ਹਰਮਿੰਦਰ ਸਿੰਘ)-ਨਗਰ ਨਿਗਮ ਦੀ ਸੇਵਾਦਾਰ ਇੰਪਲਾਈਜ਼ ਯੂਨੀਅਨ ਵਲੋਂ ਨਿਗਮ ਕਮਿਸ਼ਨਰ ਦਫ਼ਤਰ ਵਿਖੇ ਪੱਤਰ ਸੌਂਪਦੇ ਲਾਈਫ਼ ਸਰਟੀਫਿਕੇਟ ਭਰਨ ਲਈ ਬਜ਼ੁਰਗਾਂ ਨੂੰ ਆ ਰਹੀ ਪ੍ਰੇਸ਼ਾਨੀ ਤੋਂ ਜਾਣੂ ਕਰਵਾਇਆ | ਇਸ ਸੰਬੰਧ ਵਿਚ ਯੂਨੀਅਨ ਦੇ ਪ੍ਰਧਾਨ ਰਾਜੇਸ਼ ਕੁਮਾਰ ਨੇ ਦੱਸਿਆ ਕਿ ਸੇਵਾ ਮੁਕਤ ਮੁਲਾਜ਼ਮਾਂ ਉਨ੍ਹਾਂ ਦੇ ਪਰਿਵਾਰ ਨੂੰ ਪੈਨਸ਼ਰਜ਼ ਦਫ਼ਤਰ ਆ ਕੇ ਲਾਈਫ਼ ਸਰਟੀਫਿਕੇਟ ਭਰਨਾ ਪੈਂਦਾ ਹੈ ਇਹ ਦਫ਼ਤਰ ਉਪਰ ਦੂਸਰੀ ਮੰਜ਼ਿਲ 'ਚ ਹੋਣ ਕਰਕੇ ਬਜ਼ੁਰਗਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ | ਉਸ ਨੇ ਕਿਹਾ ਕਿ ਕਈ ਵਾਰ ਲਿਫ਼ਟ ਤਕਨੀਕੀ ਕਾਰਨਾਂ ਕਰਕੇ ਬੰਦ ਹੋ ਜਾਂਦੀ ਹੈ ਜਿਸ ਕਾਰਨ ਬਜ਼ੁਰਗ ਮੁਲਾਜ਼ਮਾਂ ਨੂੰ ਪੌੜੀਆਂ ਰਾਹੀਂ ਦਫ਼ਤਰ ਪਹੁੰਚਣਾ ਪੈਂਦਾ ਜਿਸ ਕਾਰਨ ਉਨ੍ਹਾਂ ਨੂੰ ਪ੍ਰੇਸ਼ਾਨੀ ਹੁੰਦੀ ਹੈ | ਇਸ ਲਈ ਜਦੋਂ ਤਕ ਲਾਈਫ਼ ਸਰਟੀਫਕੇਟ ਭਰੇ ਜਾ ਰਹੇ ਹਨ ਉਸ ਸਮੇਂ ਤੱਕ ਸਵੇਰ 9 ਵਜੇ ਤੋਂ ਸ਼ਾਮ 5 ਵਜੇ ਤੱਕ ਜ਼ਮੀਨੀ ਮੰਜ਼ਿਲ 'ਤੇ ਕੈਂਪ ਲਗਾ ਕੇ ਫਾਰਮ ਭਰੇ ਜਾਣ |