09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਖ਼ਾਲਸਾ ਕਾਲਜ ਗਰਲਜ਼ ਸਕੂਲ ਦੀ ਵਿਦਿਆਰਥਣ ਆਸਮੀਨ ਕੌਰ ਨੇ ਹਾਸਿਲ ਕੀਤਾ ਪਹਿਲਾ ਸਥਾਨ

Ad Position 21
No active advertisement
ਅਜੀਤ ਡੈਸਕ 06-12-2025
ਅੰਮਿ੍ਤਸਰ, 5 ਦਸੰਬਰ (ਜਸਵੰਤ ਸਿੰਘ ਜੱਸ)-ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਕਾਰਜਸ਼ੀਲ ਖ਼ਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਆਸਮੀਨ ਕੌਰ ਨੇ '69ਵੀਂ ਰਾਜ ਪੱਧਰੀ ਬਾਕਸਿੰਗ ਚੈਂਪੀਅਨਸ਼ਿਪ' 'ਚ ਮੁੱਕੇਬਾਜ਼ੀ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਪਹਿਲਾ ਸਥਾਨ ਪ੍ਰਾਪਤ ਕਰਕੇ ਸਕੂਲ, ਜ਼ਿਲ੍ਹੇ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ | ਪਿ੍ੰਸੀਪਲ ਪੁਨੀਤ ਕੌਰ ਨਾਗਪਾਲ ਨੇ ਵਿਦਿਆਰਥਣ ਆਸਮੀਨ ਕੌਰ ਦਾ ਆਪਣੇ ਦਫ਼ਤਰ ਵਿਖੇ ਮੂੰਹ ਮਿੱਠਾ ਕਰਵਾਉਣ ਉਪਰੰਤ ਦੱਸਿਆ ਕਿ ਸੁਨਾਮ (ਸੰਗਰੂਰ) ਵਿਖੇ ਕਰਵਾਈ ਗਈ ਇਸ ਚੈਂਪੀਅਨਸ਼ਿਪ 'ਚ 12ਵੀਂ ਕਲਾਸ ਦੀ ਆਸਮੀਨ ਕੌਰ ਨੇ ਪਹਿਲਾ ਸਥਾਨ ਹਾਸਿਲ ਹੈ | ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਇਸ ਵਿਦਿਆਰਥਣ ਨੇ 68ਵੀਂ ਰਾਜ ਪੱਧਰੀ ਬਾਕਸਿੰਗ ਮੁਕਾਬਲੇ 'ਚ ਪਹਿਲਾ, ਖੇਡਾਂ ਵਤਨ ਪੰਜਾਬ 2024 ਸੀਜਨ-3 'ਚ ਸੋਨ ਤਗਮਾ, ਜੂਨੀਅਰ ਸਟੇਟ ਬਾਕਸਿੰਗ ਚੈਂਪੀਅਨਸ਼ਿਪ ਗਰਲਜ਼-2024 ਮਲੇਰਕੋਟਲਾ ਵਿਖੇ ਪਹਿਲਾ ਸਥਾਨ ਅਤੇ 68ਵੀਆਂ ਸਕੂਲ ਨੈਸ਼ਨਲ ਗੇਮ ਦਿੱਲੀ ਵਿਖੇ ਭਾਗੀਦਾਰੀ ਦਾ ਸਰਟੀਫਿਕੇਟ ਪ੍ਰਾਪਤ ਕਰਕੇ ਸਕੂਲ ਦਾ ਮਾਣ ਵਧਾਇਆ ਹੈ | ਉਨ੍ਹਾਂ ਵਿਦਿਆਰਥਣ ਦੇ ਮਾਪਿਆਂ, ਕੋਚ ਬਲਜਿੰਦਰ ਸਿੰਘ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਸਕੂਲ ਲਈ ਇਹ ਮਾਣ ਦੀ ਗੱਲ ਹੈ ਕਿ ਵਿਦਿਆਰਥਣ ਅਗਾਂਹ ਵੀ '69ਵੀਂ ਸਕੂਲ ਨੈਸ਼ਨਲ ਗੇਮਜ਼' 'ਚ ਖੇਡਣ ਲਈ ਜਾ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਭਾਈ ਗੁਰਦਾਸ ਜੀ ਨਗਰ (ਨਿਊ ਅੰਮਿ੍ਤਸਰ ਵਿਖੇ) ਨਵਾਂ ਬਣਦਾ ਜਾ ਰਿਹਾ ਕੂੜੇ ਦਾ ਡੰਪ ਇਲਾਕਾ ਵਾਸੀਆਂ ਕੀਤਾ ਪ੍ਰਸ਼ਾਸਨ ਖ਼ਿ... ਅਗਲੀ ਖ਼ਬਰ ਘਰਿੰਡਾ ਪੁਲਿਸ ਵਲੋਂ 10 ਕਰੋੜ ਦੀ ਹੈਰੋਇਨ ਸਮੇਤ 2 ਨਸ਼ਾ ਤਸਕਰ ਗਿ੍ਫਤਾਰ ਪਾਕਿਸਤਾਨ ਤੋਂ ਡਰੋਨ ਰਾਹੀਂ ਮੰਗਵਾਈ ਸੀ ਹੈਰ...
Ad Position 24