ਅੰਮਿ੍ਤਸਰ, 6 ਦਸੰਬਰ (ਜਸਵੰਤ ਸਿੰਘ ਜੱਸ)-ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਕਰਵਾਏ ਸਮਾਗਮਾਂ 'ਚ ਵਧ-ਚੜ੍ਹ ਕੇ ਸੇਵਾਵਾਂ ਕਰਨ ਵਾਲੇ ਸੇਵਾਦਾਰਾਂ, ਪ੍ਰੇਮੀਆਂ, ਸਭਾ ਸੁਸਾਇਟੀਆਂ ਨੂੰ ਪ੍ਰਬੰਧਕਾਂ ਵਲੋਂ ਸਿਰੋਪਾਓ ਤੇ ਯਾਦਗਾਰੀ ਚਿੰਨ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਅਜਾਇਬ ਸਿੰਘ ਅਭਿਆਸੀ, ਭਗਵੰਤ ਸਿੰਘ ਧੰਗੇੜਾ ਮੈਨੇਜਰ ਸ੍ਰੀ ਦਰਬਾਰ ਸਾਹਿਬ, ਜਤਿੰਦਰ ਪਾਲ ਸਿੰਘ ਮੈਨੇਜਰ ਗੁਰਦੁਆਰਾ ਸ਼ਹੀਦ ਗੰਜ ਸਾਹਿਬ, ਯੁਵਰਾਜ ਸਿੰਘ ਐਡੀ: ਮੈਨੇਜਰ, ਕੁਲਵੰਤ ਸਿੰਘ ਮੀਤ ਮੈਨੇਜਰ, ਕੁਲਵਿੰਦਰ ਸਿੰਘ ਸੁਪਰਡੈਂਟ, ਜਗਜੀਤ ਸਿੰਘ ਜੱਗੀ ਇੰਚਾਰਜ, ਬਲਦੇਵ ਸਿੰਘ ਧੁੰਨ, ਤਰਵਿੰਦਰ ਸਿੰਘ ਮੋਨੂੰ, ਜਸਵਿੰਦਰ ਆਦਿ ਵਲੋਂ ਪ੍ਰੇਮੀਆਂ ਤੇ ਸੇਵਾਦਾਰਾਂ ਦੀ ਤਨ ਮਨ ਨਾਲ ਕੀਤੀ ਸੇਵਾ ਦੀ ਸ਼ਲਾਘਾ ਕੀਤੀ | ਇਸ ਮੌਕੇ ਸੁਖਮਨੀ ਸਾਹਿਬ ਦੇ ਪਾਠ ਕਰਨ ਵਾਲੇ ਸਵਾਮੀ ਜੀ ਤੇ ਉਨ੍ਹਾਂ ਦੀ ਸਮੁਚੀ ਟੀਮ ਤੋਂ ਇਲਾਵਾ ਸ਼ਬਦ ਚੌਂਕੀ ਦੇ ਕੁਲਵਿੰਦਰ ਸਿੰਘ ਪੰਡੋਰੀ, ਬਲਵਿੰਦਰ ਸਿੰਘ ਰਾਜੋਕੇ, ਸੁਖਵੰਤ ਸਿੰਘ ਬਿੱਟੂ ਬਾਬਾ ਦੀਪ ਸਿੰਘ ਗਤਕਾ ਅਖਾੜਾ, ਸੁਖਦੇਵ ਸਿੰਘ ਵੇਰਕਾ ਜੋੜਾ ਘਰ, ਉਪਕਾਰ ਸਿੰਘ ਰੰਧਾਵਾ, ਰਵਿੰਦਰ ਸਿੰਘ ਮਠਾਰੂ ਤੇ ਹਰਪ੍ਰੀਤ ਸਿੰਘ ਗੁਟਕਾ ਸਾਹਿਬ ਸੇਵਾ ਵਾਲੇ, ਸੁਰਿੰਦਰ ਸਿੰਘ ਜੋੜੇ ਘਰ, ਨਵਤੇਜ ਸਿੰਘ ਕਲਕੱਤਾ, ਸਰੂਪ ਸਿੰਘ ਸਬਦ ਚੌਂਕੀ, ਜਤਿੰਦਰ ਸਿੰਘ, ਉਪਕਾਰ ਸਿੰਘ, ਕਰਮਜੀਤ ਸਿੰਘ ਬਹੋੜੂ ਰਣਜੀਤ ਸਿੰਘ, ਕੁਲਵੰਤ ਤੇ ਮਿੱਤਰਪਾਲ ਸਿੰਘ ਰੰਧਾਵਾ ਆਦਿ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ |