28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਖ਼ਾਲਸਾ ਕਾਲਜ ਵਿਖੇ ਲਗਾਈ ‘ਰੱਖੜੀ ਪ੍ਰਦਰਸ਼ਨੀ’ ਦਾ ਡਾ: ਜੌੜਾ ਵਲੋਂ ਰਸਮੀ ਉਦਘਾਟਨ

ਅੰਮ੍ਰਿਤਸਰ, 27 ਅਗਸਤ (ਜਸਵੰਤ ਸਿੰਘ ਜੱਸ )-ਖ਼ਾਲਸਾ ਕਾਲਜ ਦੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਵਲੋਂ ਵਿਦਿਆਰਥੀਆਂ ਨੂੰ ਆਪਣੀ ਰਚਨਾਤਮਿਕਤਾ, ਡਿਜ਼ਾਈਨਿੰਗ ਕੌਸ਼ਲ ਅਤੇ ਪ੍ਰਤਿਭਾ ਨੂੰ ਪ੍ਰਦਰਸ਼ਿਤ ਕਰਨ ਲਈ ਇਕ ਢੁਕਵਾਂ ਮੰਚ ਪ੍ਰਦਾਨ ਕਰਨ ਹਿਤ ਲਗਾਈ ਗਈ ‘ਰੱਖੜੀ ਪ੍ਰਦਰਸ਼ਨੀ-ਕਮ-ਸੇਲ’ ਦਾ ਰਸਮੀਂ ਉਦਘਾਟਨ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਡਾਇਰੈਕਟਰ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ ਵਲੋਂ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 28-08-2026
ਅੰਮ੍ਰਿਤਸਰ, 27 ਅਗਸਤ (ਜਸਵੰਤ ਸਿੰਘ ਜੱਸ )-ਖ਼ਾਲਸਾ ਕਾਲਜ ਦੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਵਲੋਂ ਵਿਦਿਆਰਥੀਆਂ ਨੂੰ ਆਪਣੀ ਰਚਨਾਤਮਿਕਤਾ, ਡਿਜ਼ਾਈਨਿੰਗ ਕੌਸ਼ਲ ਅਤੇ ਪ੍ਰਤਿਭਾ ਨੂੰ ਪ੍ਰਦਰਸ਼ਿਤ ਕਰਨ ਲਈ ਇਕ ਢੁਕਵਾਂ ਮੰਚ ਪ੍ਰਦਾਨ ਕਰਨ ਹਿਤ ਲਗਾਈ ਗਈ ‘ਰੱਖੜੀ ਪ੍ਰਦਰਸ਼ਨੀ-ਕਮ-ਸੇਲ’ ਦਾ ਰਸਮੀਂ ਉਦਘਾਟਨ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਡਾਇਰੈਕਟਰ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ ਵਲੋਂ ਕੀਤਾ ਗਿਆ। ਇਸ ਪ੍ਰਦਰਸ਼ਨੀ ਵਿਚ ਖ਼ਾਲਸਾ ਯੂਨੀਵਰਸਿਟੀ ਦੇ ਉੱਪ ਕੁਲਪਤੀ ਡਾ. ਮਹਿਲ ਸਿੰਘ ਅਤੇ ਕਾਲਜ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਨੇ ਵੀ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ । ਪ੍ਰਿੰ: ਡਾ. ਰੰਧਾਵਾ ਨੇ ਵਿਭਾਗ ਮੁਖੀ ਪ੍ਰੋ. ਜਸਮੀਤ ਕੌਰ, ਸਟਾਫ਼ ਅਤੇ ਵਿਦਿਆਰਥੀਆਂ ਦੁਆਰਾ ਕੀਤੇ ਗਏ ਯਤਨਾਂ, ਰਚਨਾਤਮਿਕਤਾ ਅਤੇ ਮਿਹਨਤ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਨੂੰ ਫੈਸ਼ਨ ਡਿਜ਼ਾਈਨਿੰਗ ਦੇ ਖੇਤਰ ’ਚ ਉੱਨਤ ਗਿਆਨ ਹਾਸਿਲ ਕਰਕੇ ਆਪਣੇ ਭਵਿੱਖ ਦੇ ਪੇਸ਼ੇਵਰ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਯਤਨਸ਼ੀਲ ਰਹਿਣਾ ਚਾਹੀਦਾ ਹੈ। ਪ੍ਰਿੰ: ਰੰਧਾਵਾ ਨੇ ਕਿਹਾ ਕਿ ਇਸ ਪ੍ਰਦਰਸ਼ਨੀ ਦੌਰਾਨ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਵਲੋਂ ਤਿਆਰ ਕੀਤੀਆਂ ਗਈਆਂ ਹੱਥ ਨਾਲ ਬਣੀਆਂ ਸੁੰਦਰ ਰੱਖੜੀਆਂ, ਗਿਫਟ ਹੈਂਪਰ, ਰੱਖੜੀ ਹੈਂਪਰ ਅਤੇ ਹੋਰ ਉਤਪਾਦ ਪ੍ਰਦਰਸ਼ਿਤ ਕੀਤੇ ਗਏ ਤੇ ਇਸ ਮੌਕੇ ਵਿਦਿਆਰਥੀਆਂ ਨੂੰ ਉਤਪਾਦ ਡਿਜ਼ਾਈਨਿੰਗ, ਪ੍ਰਸਤੁਤੀਕਰਨ, ਮਾਰਕੀਟਿੰਗ ਅਤੇ ਵਿਕਰੀ ਦਾ ਵਿਹਾਰਕ ਤਜ਼ਰਬਾ ਵੀ ਪ੍ਰਦਾਨ ਕੀਤਾ ਗਿਆ। ਮੁੱਖ ਮਹਿਮਾਨ ਡਾ. ਨਿਰਮਲ ਜੌੜਾ ਨੇ ਕਿਹਾ ਕਿ ਇਸ ਪ੍ਰਦਰਸ਼ਨੀ ਨੇ ਵਿਦਿਆਰਥੀਆਂ ਦੀ ਆਪਣੀਆਂ ਰਚਨਾਤਮਿਕ ਸੋਚਾਂ ਨੂੰ ਆਕਰਸ਼ਕ ਅਤੇ ਮਾਰਕੀਟ ’ਚ ਵਿਕਣਯੋਗ ਉਤਪਾਦਾਂ ’ਚ ਤਬਦੀਲ ਕਰਨ ਦੀ ਸਮਰੱਥਾ ਨੂੰ ਉਜਾਗਰ ਕੀਤਾ ਹੈ, ਜੋ ਸ਼ਲਾਘਾਯੋਗ ਹੈ । ਪ੍ਰੋ. ਜਸਮੀਤ ਕੌਰ ਨੇ ਆਏ ਮਹਿਮਾਨਾਂ, ਕਾਲਜ ਪ੍ਰਬੰਧਕਾਂ, ਸਟਾਫ ਮੈਂਬਰਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਡਾ. ਦਲਜੀਤ ਸਿੰਘ, ਡਾ. ਹਰਵਿੰਦਰ ਕੌਰ, ਡਾ. ਸਵਰਾਜ ਕੌਰ ਤੋਂ ਇਲਾਵਾ ਹੋਰ ਸਟਾਫ਼ ਮੈਂਬਰ ਤੇ ਵਿਦਿਆਰਥੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕਰਮਚਾਰੀ ਭਵਿੱਖ ਨਿਧੀ ਸੰਗਠਨ ਵਲੋਂ ਨਿਧੀ ਆਪ ਕੇ ਨਿਕਟ 2.0 ਤਹਿਤ ਪ੍ਰੋਗਰਾਮ ਕਰਵਾਏ ਅਗਲੀ ਖ਼ਬਰ ਸੁਖਬੀਰ ਸਿੰਘ ਬਾਦਲ ਅਤੇ ਬੀਬਾ ਹਰਸਿਮਰਤ ਕੌਰ ਬਾਦਲ ਗੁਰਦੁਆਰਾ ਨੌਵੀਂ ਪਾਤਸ਼ਾਹੀ ਵਿਖੇ ਹੋਏ ਨਤਮਸਤਕ
Ad Position 24