ਮੁਲਾਜ਼ਮਾਂ ਦੀ ਹੜਤਾਲ ਦਾ ਸ਼ਹਿਰ ਦੀ ਸਫ਼ਾਈ ਦਾ ਕੰਮ ਹੋਇਆ ਪ੍ਰਭਾਵਿਤ
ਅੰਮ੍ਰਿਤਸਰ, 27 ਅਗਸਤ (ਹਰਮਿੰਦਰ ਸਿੰਘ)-ਸਰਕਾਰੀ ਮੁਲਾਜ਼ਮਾਂ ਦੀ ਹੜਤਾਲ ਦਾ ਅਸਰ ਸ਼ਹਿਰ ਦੀ ਸਫ਼ਾਈ ਵਿਵਸਥਾ ’ਤੇ ਵੀ ਦੇਖਣ ਨੂੰ ਮਿਲਿਆ। ਸਰਕਾਰੀ ਸਫ਼ਾਈ ਕਰਮਚਾਰੀਆਂ ਵਲੋਂ ਨਾ ਤਾਂ ਸਫ਼ਾਈ ਕੀਤੀ ਅਤੇ ਨਾ ਸੜਕਾਂ ’ਤੇ ਪਿਆ ਕੂੜਾ ਹੀ ਚੁਕਿਆ ਗਿਆ ।
ਅੰਮ੍ਰਿਤਸਰ, 27 ਅਗਸਤ (ਹਰਮਿੰਦਰ ਸਿੰਘ)-ਸਰਕਾਰੀ ਮੁਲਾਜ਼ਮਾਂ ਦੀ ਹੜਤਾਲ ਦਾ ਅਸਰ ਸ਼ਹਿਰ ਦੀ ਸਫ਼ਾਈ ਵਿਵਸਥਾ ’ਤੇ ਵੀ ਦੇਖਣ ਨੂੰ ਮਿਲਿਆ। ਸਰਕਾਰੀ ਸਫ਼ਾਈ ਕਰਮਚਾਰੀਆਂ ਵਲੋਂ ਨਾ ਤਾਂ ਸਫ਼ਾਈ ਕੀਤੀ ਅਤੇ ਨਾ ਸੜਕਾਂ ’ਤੇ ਪਿਆ ਕੂੜਾ ਹੀ ਚੁਕਿਆ ਗਿਆ । ਜਿਸ ਕਾਰਨ ਸੜਕਾਂ ’ਤੇ ਥਾਂ ਥਾਂ ’ਤੇ ਕੂੜੇ ਦੇ ਢੇਰ ਲੱਗੇ ਰਹੇ। ਆਪਣੀਆਂ ਮੰਗਾਂ ਨੂੰ ਲੈ ਕੇ ਇਕ ਦੀ ਸਮੂਹਿਕ ਛੁੱਟੀ ਲੈ ਕੇ ਮੁਲਾਜ਼ਮਾਂ ਵਲੋਂ ਕੀਤੀ ਗਈ ਹੜਤਾਲ ਦਾ ਅਸਰ ਸ਼ਹਿਰ ਦੇ ਵੱਖ ਵੱਖ ਇਲਾਕਿਆਂ ’ਚ ਪਿਆ। ਸੜਕਾਂ, ਗਲੀਆਂ, ਚੌਕਾਂ ਵਿਚ ਕੂੜੇ ਦੀ ਢੇਰ ਲੱਗੇ ਰਹੇ। ਸਿਰਫ ਕੁਝ ਜਗ੍ਹਾ ’ਤੇ ਠੇਕੇ ਦੇ ਆਧਾਰ ’ਤੇ ਸਫ਼ਾਈ ਦਾ ਕੰਮ ਕਰਨ ਵਾਲੇ ਮੁਲਾਜ਼ਮਾਂ ਵਲੋਂ ਕੂੜਾ ਚੁਕਿਆ ਗਿਆ ਪਰ ਸਰਕਾਰੀ ਮੁਲਾਜ਼ਮਾਂ ਵਲੋਂ ਨਗਰ ਨਿਗਮ ਦੀ ਆਟੋ ਵਰਕਸ਼ਾਪ ਤੋਂ ਕੋਈ ਵੀ ਸਫਾਈ ਵਾਹਨ ਬਾਹਰ ਨਹੀਂ ਕੱਢਿਆ ਗਿਆ। ਜਿਸ ਦੇ ਕਾਰਨ ਕੂੜੇ ਦੀ ਚੁਕਾਈ ਪ੍ਰਭਾਵਿਤ ਹੋਈ। ਪੂਰਾ ਦਿਨ ਕੂੜੇ ਦੇ ਢੇਰ ਸੜਕਾਂ ’ਤੇ ਲੱਗੇ ਰਹੇ।