22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਨਾਬਾਲਗ ਲੜਕੀ ਨਾਲ ਜਬਰ-ਜਨਾਹ, ਮਾਮਲਾ ਦਰਜ

Ad Position 21
No active advertisement
ਅਜੀਤ ਡੈਸਕ 08-12-2025
ਅੰਮਿ੍ਤਸਰ, 7 ਦਸੰਬਰ (ਗਗਨਦੀਪ ਸ਼ਰਮਾ)-ਥਾਣਾ ਇਸਲਾਮਾਬਾਦ ਦੀ ਕੋਟ ਖਾਲਸਾ ਪੁਲਿਸ ਚੌਂਕੀ 'ਚ ਨਾਬਾਲਗ ਲੜਕੀ ਦੇ ਨਾਲ ਜਬਰ-ਜਨਾਹ ਦੇ ਦੋਸ਼ 'ਚ ਇਕ ਨੌਜਵਾਨ ਦੇ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ | ਇੰਦਰਪੁਰੀ, ਕੋਟ ਖਾਲਸਾ ਦੀ ਰਹਿਣ ਵਾਲੀ 16 ਸਾਲਾ ਪੀੜਤਾ ਨੇ ਦੋਸ਼ ਲਗਾਇਆ ਕਿ ਮੁਹੱਲੇ 'ਚ ਪੇਂਟ ਦਾ ਕੰਮ ਕਰਦਾ ਨੌਜਵਾਨ ਉਸਨੂੰ ਪਿਛਲੇ ਕਰੀਬ 2 ਮਹੀਨਿਆਂ ਤੋਂ ਤੰਗ-ਪ੍ਰੇਸ਼ਾਨ ਕਰਦਾ ਆ ਰਿਹਾ ਹੈ | ਬੀਤੀ 3 ਦਸੰਬਰ ਨੂੰ ਉਹ ਸਵੇਰ ਸਮੇਂ ਸਕੂਲ ਜਾ ਰਹੀ ਸੀ, ਕਿ ਕਥਿਤ ਦੋਸ਼ੀ ਰਸਤੇ 'ਚੋਂ ਉਸਨੂੰ ਵਰਗਲਾ ਕੇ ਕਿਸੇ ਅਣਜਾਣ ਜਗ੍ਹਾ 'ਤੇ ਲੈ ਗਿਆ ਅਤੇ ਉੱਥੇ ਲਿਜਾ ਕੇ ਡਰਾ-ਧਮਕਾ ਕੇ ਉਸ ਨਾਲ ਜਬਰਨ ਸਰੀਰਕ ਸੰਬੰਧ ਬਣਾਏ | ਪੁਲਿਸ ਵਲੋਂ ਸ਼ਿਕਾਇਤਕਰਤਾ ਦੇ ਬਿਆਨ 'ਤੇ ਗੌਰਵ ਸਿੰਘ ਵਾਸੀ ਕੋਟ ਖਾਲਸਾ ਦੇ ਵਿਰੁੱਧ ਪੋਸਕੋ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ |
Ad Position 22
No active advertisement
ਪਿਛਲੀ ਖ਼ਬਰ ਸਰਹੱਦ ਪਾਰੋਂ ਹਥਿਆਰ ਤਸਕਰੀ ਕਰਨ ਵਾਲੇ ਗਰੋਹ ਨਾਲ ਸੰਬੰਧਿਤ ਇਕ ਗਿ੍ਫਤਾਰ, ਪੰਜ ਪਿਸਤੌਲ ਬਰਾਮਦ ਅਗਲੀ ਖ਼ਬਰ ਅੰਮਿ੍ਤਸਰ ਦੇ ਹਵਾਈ ਅੱਡੇ 'ਤੇ ਲਗਾਤਾਰ ਇੰਡੀਗੋ ਦੀਆਂ ਉਡਾਣਾਂ ਰੱਦ
Ad Position 24