20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ 'ਚ 'ਆਪ' ਨੂੰ ਮਿਲੀ ਹੂੰਝਾ ਫੇਰ ਜਿੱਤ • 24 'ਚੋਂ ਅਕਾਲੀ ਦਲ ਨੂੰ ਮਿਲੀਆਂ ਕੇਵਲ 3 ਅਤੇ ਕਾਂਗਰਸ ਇਕ 'ਤੇ ਹੀ ਸਿਮਟੀ

Ad Position 21
No active advertisement
ਅਜੀਤ ਡੈਸਕ 19-12-2025
ਅੰਮਿ੍ਤਸਰ, 18 ਦਸੰਬਰ (ਰੇਸ਼ਮ ਸਿੰਘ)-ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ 'ਚ ਸਤਾਧਾਰੀ ਧਿਰ ਨੇ ਬਾਜ਼ੀ ਮਾਰੀ ਹੈ ਅਤੇ ਹੂੰਝਾ ਫੇਰ ਜਿੱਤ ਹਾਸਲ ਕਰਦਿਆਂ 24 ਹਲਕਿਆਂ 'ਚੋਂ 21 'ਤੇ ਜਿੱਤ ਪ੍ਰਾਪਤ ਕੀਤੀ ਹੈ | ਇਨ੍ਹਾਂ ਚੋਣਾਂ 'ਚ ਅਕਾਲੀ ਦਲ ਨੂੰ ਤਿੰਨ ਸੀਟਾਂ ਮਿਲੀਆਂ ਹਨ ਜਦੋਂ ਕਿ ਕਾਂਗਰਸ ਕੇਵਲ ਇਕ ਸੀਟ ਹੀ ਹਾਸਲ ਹੋਈ ਹੈ | ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਦੇ ਤਿੰਨ ਉਮੀਦਵਾਰ ਬਿਨਾਂ ਮੁਕਾਬਲਾ ਵੀ ਜੇਤੂ ਰਹੇ ਹਨ | ਅਧਿਕਾਰਿਤ ਤੌਰ 'ਤੇ ਅੱਜ ਮਿਲੇ ਜ਼ਿਲ੍ਹਾ ਪ੍ਰੀਸ਼ਦ ਦੇ ਚੋਣ ਨਤੀਜਿਆਂ ਮੁਤਾਬਕ ਜ਼ੋਨ ਨੰਬਰ 1 ਅਜਨਾਲਾ ਤੋਂ ਆਮ ਆਦਮੀ ਪਾਰਟੀ ਦੀ ਸ੍ਰੀਮਤੀ ਪਿ੍ਯੰਕਾ 1062 ਵੋਟਾਂ, ਨੰਬਰ 2 ਚਮਿਆਰੀ ਤੋਂ ਮਨਦੀਪ ਕੌਰ 1876, ਜੋਨ ਨੰਬਰ 3 ਜਸਰਾਊਰ ਤੋਂ ਲਖਵਿੰਦਰ ਸਿੰਘ (ਬਿਨਾਂ ਮੁਕਾਬਲਾ), 4 ਨੰਬਰ ਲੋਪੋਕੇ ਤੋਂ ਰਾਜਵਿੰਦਰ ਕੌਰ 1322, ਨੰਬਰ 5 ਚੋਗਾਵਾਂ ਤੋਂ ਰੇਸ਼ਮ ਸਿੰਘ 3778, ਨੰਬਰ 6 ਵਿਛੋਆ ਤੋਂ ਬਲਜੀਤ ਸਿੰਘ 1884, ਨੰਬਰ 7 ਹਰਸ਼ਾ ਛੀਨਾ ਤੋਂ ਮਨਿੰਦਰ ਸਿੰਘ 3576, ਨੰਬਰ 8 ਜਹਾਂਗੀਰ ਤੋਂ ਜਸਬੀਰ ਸਿੰਘ 1872, ਨੰਬਰ 9 ਖਾਸਾ ਤੋਂ ਦਲਜੀਤ ਕੌਰ (ਅਕਾਲੀ ਦਲ) 1710, ਨੰਬਰ 10 ਵਰਪਾਲ ਕਲਾਂ ਤੋਂ ਮਨਜੀਤ ਸਿੰਘ (ਅਕਾਲੀ ਦਲ) 696, ਨੰਬਰ 11 ਬੰਡਾਲਾ ਤੋਂ ਆਪ ਦੇ ਸਤਨਾਮ ਸਿੰਘ 975, ਨੰਬਰ 12 ਜੰਡਿਆਲਾ ਗੁਰੂ ਤੋਂ ਰਮਨਦੀਪ ਕੌਰ 2124 , ਨੰਬਰ 13 ਮਜੀਠਾ ਤੋਂ ਜਸਵੰਤ ਸਿੰਘ 984, ਨੰਬਰ 14 ਭੰਗਾਲੀ ਕਲਾਂ ਤੋਂ ਜਗਰੂਪ ਕੌਰ (ਅਕਾਲੀ ਦਲ) 411, ਨੰਬਰ 15 ਕਥੂਨੰਗਲ ਤੋਂ ਹੁਸਨਪ੍ਰੀਤ ਸਿੰਘ 1873, ਨੰਬਰ 16 ਤਰਸਿੱਕਾ ਤੋਂ ਬਲਜੀਤ ਕੌਰ 805, ਨੰਬਰ 17 ਟਾਂਗਰਾ ਤੋਂ ਅਮਰਜੀਤ ਕੌਰ ਜੋਸਨ 2287, ਨੰਬਰ 18 ਵਡਾਲਾ ਕਲਾਂ ਤੋਂ ਕੰਵਲਪ੍ਰੀਤ ਕੌਰ (ਕਾਂਗਰਸ) 169, ਨੰਬਰ 19 ਬਿਆਸ ਤੋਂ ਕਮਲੇਸ਼ ਰਾਣੀ (ਬਿਨਾਂ ਮੁਕਾਬਲਾ), ਨੰਬਰ 20 ਮਹਿਤਾ ਤੋਂ ਜਰਮਨਜੀਤ ਸਿੰਘ 3701, ਨੰਬਰ 21 ਅਟਾਰੀ ਤੋਂ ਮਨਦੀਪ ਕੌਰ (ਬਿਨਾ ਮੁਕਾਬਲਾ), 22 ਰਮਦਾਸ ਤੋਂ ਬਲਜਿੰਦਰ ਕੌਰ 3757, ਨੰਬਰ 23 ਖੁਰਮਨੀਆ ਤੋਂ ਲਛਮਣ ਸਿੰਘ ਅਕਾਲੀ ਦਲ 222 ਤੇ ਨੰਬਰ 24 ਮੁਰਾਮਦਪੁਰਾ ਤੋਂ ਸਰਬਜੀਤ ਸਿੰਘ ਬੱਲ 901 ਵੋਟਾਂ ਦੇ ਫਰਕ ਨਾਲ ਜੇਤੂ ਰਹੇ ਹਨ | ਇਸ ਤਰ੍ਹਾਂ ਇਸ ਸਾਰੇ ਆਮ ਆਦਮੀਂ ਪੱਖੀ ਹੀ ਰਹੇ ਹਨ ਜਿਸ ਤੋਂ ਇਹ ਸਪੱਸ਼ਟ ਹੈ ਕਿ ਜਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਤੇ ਮੀਤ ਚੇਅਰਮੇਨ ਸਮੇਤ ਸਾਰੀਆਂ ਅਹੁਦੇਦਾਰੀਆਂ ਆਮ ਆਦਮੀਂ ਪਾਰਟੀ ਦੇ ਹੱਕ 'ਚ ਜਾਣਾ ਤੈਅ ਹੈ |
Ad Position 22
No active advertisement
ਪਿਛਲੀ ਖ਼ਬਰ ਭਾਈ ਵੀਰ ਸਿੰਘ ਨਿਵਾਸ ਵਿਖੇ ਕਥਾਕਾਰ ਜਸਪਾਲ ਕੌਰ ਦੀ ਪੁਸਤਕ ਲੋਕ ਅਰਪਿਤ ਅਗਲੀ ਖ਼ਬਰ ਕੇ. ਐੱਮ. ਐੱਮ. ਵਲੋਂ ਕੇਂਦਰ ਤੇ ਪੰਜਾਬ ਸਰਕਾਰ ਖਿਲਾਫ਼ ਡਿਪਟੀ ਕਮਿਸ਼ਨਰ ਦਫਤਰ ਸਾਹਮਣੇ ਧਰਨੇ ਸ਼ੁਰੂ •20 ਨੂੰ ਰੇਲਾਂ...
Ad Position 24