20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

ਭਾਈ ਵੀਰ ਸਿੰਘ ਨਿਵਾਸ ਵਿਖੇ ਕਥਾਕਾਰ ਜਸਪਾਲ ਕੌਰ ਦੀ ਪੁਸਤਕ ਲੋਕ ਅਰਪਿਤ

Ad Position 21
No active advertisement
ਅਜੀਤ ਡੈਸਕ 19-12-2025
ਅੰਮਿ੍ਤਸਰ, 18 ਦਸੰਬਰ (ਹਰਮਿੰਦਰ ਸਿੰਘ)-ਏਕਮ ਸਾਹਿਤ ਮੰਚ ਅੰਮਿ੍ਤਸਰ ਵਲੋਂ ਰਾਬਤਾ ਮੁਕਾਲਮਾਂ ਕਾਵਿ ਮੰਚ ਦੇ ਸਹਿਯੋਗ ਨਾਲ ਭਾਈ ਵੀਰ ਸਿੰਘ ਨਿਵਾਸ ਅਸਥਾਨ ਵਿਖੇ ਕਥਾਕਾਰ ਜਸਪਾਲ ਕੌਰ ਦੀ ਕਿਤਾਬ ਲੋਕ ਅਰਪਿਤ ਕੀਤੀ ਗਈ | ਇਸ ਦੇ ਨਾਲ ਹੀ ਕਿਤਾਬ ਦੀਆਂ ਕਹਾਣੀਆਂ ਬਾਰੇ ਵਿਸਥਾਰ ਸਹਿਤ ਵਿਚਾਰ ਚਰਚਾ ਵੀ ਹੋਈ | ਇਸ ਮੌਕੇ 'ਤੇ ਕਹਾਣੀਕਾਰ ਜਤਿੰਦਰ ਹਾਂਸ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਭਾਈ ਵੀਰ ਸਿੰਘ ਨਿਵਾਸ ਅਸਥਾਨ ਦੀ ਡਾਇਰੈਕਟਰ ਪਰਮਿੰਦਰ ਹੁੰਦਲ, ਕਹਾਣੀਕਾਰਾ ਡਾ: ਸਰਘੀ, ਅਰਵਿੰਦਰ ਧਾਲੀਵਾਲ ਤੇ ਵਿਪਨ ਗਿੱਲ ਵਿਸ਼ੇਸ਼ ਮਹਿਮਾਨਾਂ ਦੇ ਤੌਰ 'ਤੇ ਸ਼ਾਮਿਲ ਰਹੇ | ਇਸ ਦੌਰਾਨ ਲੇਖਕ ਸਤਬੀਰ ਸਿੰਘ ਨੇ ਆਏ ਮਹਿਮਾਨਾਂ ਅਤੇ ਲੇਖਕਾਂ ਨੂੰ ਜੀ ਆਇਆਂ ਕਿਹਾ | ਇਸ ਦੌਰਾਨ ਸ਼ੁਭ ਕਿਰਨ ਨੇ ਪੁਸਤਕ 'ਤੇ ਚਰਚਾ ਕਰਦੇ ਹੋਏ ਕਿਹਾ ਕਿ ਪੁਸਤਕ ਦੀਆਂ ਕਹਾਣੀਆਂ ਇੰਨੀਆਂ ਦਿਲਚਸਪ ਹਨ ਕਿ ਪਾਠਕ ਸਾਰੀਆਂ ਕਹਾਣੀਆਂ ਪੜ੍ਹਨ ਤੋਂ ਬਗ਼ੈਰ ਛੱਡ ਹੀ ਨਹੀਂ ਸਕਦਾ | ਮਲਕੀਤ ਰਾਸੀ ਨੇ ਕਿਹਾ ਕਿ ਕਹਾਣੀਆਂ ਵਿਚਲਾ ਕਰੁਣਾਰਸ ਪਾਠਕ 'ਤੇ ਗਹਿਰਾ ਪ੍ਰਭਾਵ ਛੱਡਦਾ ਹੈ | ਕੰਵਲਪ੍ਰੀਤ ਕੌਰ ਨੇ ਇਨ੍ਹਾਂ ਕਹਾਣੀਆਂ ਦੇ ਸਮਾਜਕ ਪੱਖ ਬਾਰੇ ਗੱਲ ਕੀਤੀ | ਮਲਵਿੰਦਰ ਸਿੰਘ ਨੇ ਕਹਾਣੀਆਂ ਦਾ ਸੰਖੇਪ ਸਾਰ ਪੇਸ਼ ਕਰਦਿਆਂ ਕਿਹਾ ਕਿ ਜਸਪਾਲ ਕੌਰ ਦੀਆਂ ਕਹਾਣੀਆਂ ਦੇ ਵਿਸ਼ੇ ਸਮਾਜ ਦੀਆਂ ਅਜੋਕੀਆਂ ਲੋੜਾਂ ਹਨ | ਵਿਪਨ ਗਿੱਲ ਨੇ ਕਹਾਣੀਆਂ ਵਿਚਲੇ ਮਾਨਸਿਕ ਦਵੰਧ ਤੇ ਪਿੱਤਰਸੱਤਾ ਦੇ ਪੱਖ ਨੂੰ ਛੂਹਿਆ | ਅਰਵਿੰਦਰ ਧਾਲੀਵਾਲ ਅਤੇ ਡਾ: ਸਰਘੀ ਨੇ ਸਮਾਜ ਵਲੋਂ ਸਿਰਜਿਤ ਨੈਤਿਕ ਬੇੜੀਆਂ ਦੇ ਔਰਤ ਦੀ ਜ਼ਿੰਦਗੀ 'ਤੇ ਅਸਰ ਬਾਰੇ ਗੱਲ ਕੀਤੀ | ਮੁੱਖ ਮਹਿਮਾਨ ਜਤਿੰਦਰ ਹਾਂਸ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਜਸਪਾਲ ਕੌਰ ਦੀਆਂ ਕਹਾਣੀਆਂ ਵਰਤਮਾਨ ਸਮੇਂ ਦੀ ਅਸਲੀਅਤ ਨੂੰ ਬਿਆਨ ਕਰਦੀਆਂ ਸਾਰਥਕ ਕਥਾਵਾਂ ਹਨ | ਰਣਜੀਤ ਸਿੰਘ ਨੇ ਲੇਖਿਕਾ ਨੰ ਮੁਬਾਰਕਬਾਦ ਦਿੱਤੀ | ਇਸ ਦੌਰਾਨ ਅਨੀਸ਼ਾ ਅੰਗਿਰਾ, ਡਾ: ਮੋਹਨ, ਸਰਬਜੀਤ ਸਿੰਘ ਸੰਧੂ ਵਲੋਂ ਵੀ ਆਪਣੇ ਵਿਚਾਰ ਪੇਸ਼ ਕੀਤੇ | ਲੇਖਿਕਾ ਜਸਪਾਲ ਕੌਰ ਨੇ ਵੀ ਆਪਣੀਆਂ ਕਹਾਣੀਆਂ ਦੀ ਸਿਰਜਣ ਪ੍ਰਕਿਰਿਆ ਬਾਰੇ ਵਿਚਾਰ ਸਾਂਝੇ ਕੀਤੇ | ਅੰਤ 'ਚ ਅਰਤਿੰਦਰ ਸੰਧੂ ਨੇ ਧੰਨਵਾਦ ਕਰਦਿਆਂ ਕਿਤਾਬ ਬਾਰੇ ਹੋਈ ਭਰਪੂਰ ਬਹਿਸ ਬਾਰੇ ਤਸੱਲੀ ਪ੍ਰਗਟ ਕਰਦੇ ਕਿਹਾ ਕਿ ਟੁੱਟ ਰਹੀਆਂ ਪਰੰਪਰਾਵਾਂ ਦੇ ਅਜੋਕੇ ਸਮੇਂ ਵਿਚ ਸਮਾਜ ਨੂੰ ਸਾਰਥਕ ਸੇਧ ਵਾਲੀਆਂ ਕਹਾਣੀਆਂ ਲਿਖਣ ਵਾਸਤੇ ਲੇਖਕਾਂ ਦੇ ਸਿਰ 'ਤੇ ਵੱਡੀ ਜ਼ਿੰਮੇਵਾਰੀ ਆਇਦ ਹੈ | ਇਸ ਮੌਕੇ ਹਰਿੰਦਰ ਸਿੰਘ ਤੁੜ, ਰਾਜਖੁਸ਼ਵੰਤ ਸਿੰਘ ਸੰਧੂ, ਅਜੀਤ ਸਿੰਘ ਨਬੀਪੁਰੀ, ਹਰਜੀਤ ਸਿੰਘ ਸੰਧੂ, ਜਗਤਾਰ ਗਿੱਲ, ਸੁਜਾਤਾ, ਵਿਪਨਦੀਪ, ਹਰਮੀਤ ਆਰਟਿਸਟ, ਜਸਬੀਰ ਕੌਰ ਜੱਸ, ਐੱਸ. ਪ੍ਰਸ਼ੋਤਮ, ਵਾਣੀ ਚੋਪੜਾ, ਬਲਵਿੰਦਰ ਕੌਰ, ਜਸਵਿੰਦਰ ਕੌਰ, ਰਣਜੀਤ ਸਿੰਘ ਜਹਾਂਗੀਰ ਤੇ ਤੇਜਿੰਦਰ ਬਾਵਾ ਸ਼ਾਮਿਲ ਹੋਏ |
Ad Position 22
No active advertisement
ਪਿਛਲੀ ਖ਼ਬਰ ਮਹਾਂ ਸਿੰਘ ਗੇਟ ਸਕੂਲ ਦੇ ਵਿਦਿਆਰਥੀਆਂ ਵਲੋਂ ਵਾਰ ਮੈਮੋਰੀਅਲ ਮਿਊਜੀਅਮ ਦਾ ਦੌਰਾ ਅਗਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ 'ਚ 'ਆਪ' ਨੂੰ ਮਿਲੀ ਹੂੰਝਾ ਫੇਰ ਜਿੱਤ • 24 'ਚੋਂ ਅਕਾਲੀ ਦਲ ਨੂੰ ਮਿਲੀਆਂ ਕੇਵਲ 3...
Ad Position 24