20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

ਮਹਾਂ ਸਿੰਘ ਗੇਟ ਸਕੂਲ ਦੇ ਵਿਦਿਆਰਥੀਆਂ ਵਲੋਂ ਵਾਰ ਮੈਮੋਰੀਅਲ ਮਿਊਜੀਅਮ ਦਾ ਦੌਰਾ

Ad Position 21
No active advertisement
ਅਜੀਤ ਡੈਸਕ 19-12-2025
ਅੰਮਿ੍ਤਸਰ, 18 ਦਸੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਪੰਜਾਬ ਸਰਕਾਰ ਦੀਆਂ ਹਦਾਇਤਾਂ ਅਤੇ ਜ਼ਿਲ੍ਹਾ ਸਿੱਖਿਆ ਅਫਸਰ ਰਜੇਸ਼ ਸ਼ਰਮਾ ਦੀ ਗਤੀਸ਼ੀਲ ਰਹਿਨੁਮਾਈ ਹੇਠ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਹਾਂ ਸਿੰਘ ਗੇਟ ਦੇ ਵਿਦਿਆਰਥੀਆਂ ਨੇ ਪਿ੍ੰ: ਜੀ. ਕੇ. ਸ਼ਿੰਗਾਰੀ ਦੀ ਯੋਗ ਅਗਵਾਈ ਹੇਠ ਪੰਜਾਬ ਸਟੇਟ ਵਾਰ ਹੀਰੋਜ ਮੈਮੋਰੀਅਲ ਮਿਊਜ਼ੀਅਮ ਦਾ ਵਿਦਿਅਕ ਦੌਰਾ ਕੀਤਾ | ਇਸ ਦੌਰਾਨ ਛੇਵੀਂ ਜਮਾਤ ਦੇ 106 ਵਿਦਿਆਰਥੀ ਮਿਊਜ਼ੀਅਮ ਦੇਖਿਆਂ ਅਤੇ ਸਿੱਖ ਇਤਿਹਾਸ, 1948, 1965, 1971 ਦੀ ਜੰਗ ਅਤੇ ਕਾਰਗਿਲ ਜੰਗ ਦੇ ਇਤਿਹਾਸ ਬਾਰੇ ਜਾਣਦੇ ਹੋਏ ਇਨ੍ਹਾਂ ਜੰਗਾਂ ਦੇ ਨਾਇਕਾਂ ਦੀਆਂ ਤਸਵੀਰਾਂ ਤੇ ਉਨ੍ਹਾਂ ਦੀਆਂ ਜਿੰਦਗੀਆਂ ਨੂੰ ਨੇੜੇ ਤੋਂ ਦੇਖਿਆਂ ਉਪਰੰਤ ਵਿਦਿਆਰਥੀਆਂ ਨੇ 7ਡੀ ਲੇਜ਼ਰ ਸ਼ੋਅ ਦੇਖਿਆ ਜੋ ਕਿ ਬਹੁਤ ਹੀ ਪ੍ਰਭਾਵਿਤ ਕਰਨ ਵਾਲਾ ਸੀ ਜਿਸ ਵਿਚ ਵੱਖ-ਵੱਖ ਜੰਗਾਂ ਜਿਨ੍ਹਾਂ 'ਚ ਸਾਰਾਗੜ੍ਹੀ ਦੀ ਜੰਗ ਬਾਰੇ ਦਿਖਾਇਆ ਗਿਆ ਸੀ, ਵਿਦਿਆਰਥੀ ਇਹ ਸਭ ਦੇਖ ਕੇ ਬਹੁਤ ਹੀ ਜਿਆਦਾ ਪ੍ਰਭਾਵਿਤ ਹੋਏ | ਇਸ ਦੌਰਾਨ ਵਿਦਿਆਰਥੀਆਂ ਨੂੰ ਖਾਣਾ ਵੀ ਖੁਆਇਆ ਗਿਆ | ਇਸ ਮੌਕੇ ਪਿ੍ੰ: ਜੀ. ਕੇ. ਸ਼ਿੰਗਾਰੀ, ਮੁਖਤਾਰ ਸਿੰਘ ਲੈਕਚਰਾਰ ਮੈਥ, ਅੰਜੂ ਬਾਲਾ, ਰਾਜਬੀਰ, ਸਰੋਜ ਬਾਲਾ, ਕੁਲਦੀਪ ਕੌਰ, ਪਿ੍ਅੰਕਾ, ਮੇਜਰ ਸਿੰਘ, ਮੋਨਿਕਾ ਅਤੇ ਕੁਲਵਿੰਦਰ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗੁਰਸ਼ਰਨ ਸਿੰਘ ਛੀਨਾ ਵਲੋਂ ਰਾਜਾਸਾਂਸੀ 'ਚ ਜਿੱਤੇ ਅਹੁਦੇਦਾਰਾਂ ਨਾਲ ਕੀਤੀ ਵਿਸ਼ੇਸ਼ ਮੀਟਿੰਗ ਅਗਲੀ ਖ਼ਬਰ ਭਾਈ ਵੀਰ ਸਿੰਘ ਨਿਵਾਸ ਵਿਖੇ ਕਥਾਕਾਰ ਜਸਪਾਲ ਕੌਰ ਦੀ ਪੁਸਤਕ ਲੋਕ ਅਰਪਿਤ
Ad Position 24