16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-12-2025

ਹਲਕਾ (ਪੂਰਬੀ) ਦੀ ਵਿਧਾਇਕਾ ਨੂੰ ਅੰਮਿ੍ਤਸਰ ਵਿਕਾਸ ਮੰਚ ਤੇ ਹਲਕੇ ਦੇ ਲੋਕਾਂ ਨੇ ਪ੍ਰਤਾਪ ਨਗਰ, ਪ੍ਰਤਾਪ ਐਵੀਨਿਊ ਤੇ ਹੋਰ ਇਲਾਕਿਆਂ ਦੀਆਂ ਸਮੱਸਿਆਵਾਂ ਤੋਂ ਕਰਾਇਆ ਜਾਣੂ

Ad Position 21
No active advertisement
ਅਜੀਤ ਡੈਸਕ 20-12-2025
ਅੰਮਿ੍ਤਸਰ, 19 ਦਸੰਬਰ (ਜਸਵੰਤ ਸਿੰਘ ਜੱਸ)-ਹਲਕਾ ਅੰਮਿ੍ਤਸਰ (ਪੂਰਬੀ) ਦੀ ਵਿਧਾਇਕਾ ਜੀਵਨਜੋਤ ਕੌਰ ਨੇ ਅੰਮਿ੍ਤਸਰ ਵਿਕਾਸ ਮੰਚ ਤੇ ਇਲਾਕਾ ਨਿਵਾਸੀਆਂ ਨੂੰ ਪ੍ਰਤਾਪ ਨਗਰ ਤੇ ਪ੍ਰਤਾਪ ਐਵੀਨਿਊ ਦੀਆਂ ਸਮੱਸਿਆਵਾਂ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ | ਉਹ ਹਲਕੇ ਦੀ ਵਾਰਡ ਨੰਬਰ 33 ਦੇ ਪ੍ਰਤਾਪ ਨਗਰ ਅਤੇ ਪ੍ਰਤਾਪ ਐਵੀਨਿਊ ਕਾਲੋਨੀਆਂ ਦੇ ਵਸਨੀਕਾਂ ਦੀ ਆਪ ਪਾਰਟੀ ਦੇ ਆਗੂੁ ਜਗਜੀਤ ਸਿੰਘ ਜੈਂਕੀ ਦੇ ਗ੍ਰਹਿ ਵਿਖੇ ਹੋਏ ਇਕੱਤਰਤਾ ਵਿਚ ਸ਼ਾਮਿਲ ਹੋਣ ਆਏ ਸਨ | ਇਸ ਮੌਕੇ ਸਥਾਨਿਕ ਸਮੱਸਿਆਵਾਂ ਦੀ ਸੂਚੀ ਪੇਸ਼ ਕਰਦਿਆਂ ਅੰਮਿ੍ਤਸਰ ਵਿਕਾਸ ਮੰਚ ਦੇ ਸਰਪ੍ਰਸਤ ਪਿ੍ੰਸੀਪਲ ਕੁਲਵੰਤ ਸਿੰਘ ਅਣਖੀ ਨੇ ਅਹਿਮ ਮਸਲਾ ਉਜਾਗਰ ਕੀਤਾ ਕਿ ਨਿਊ ਪ੍ਰਤਾਪ ਨਗਰ ਅਤੇ ਪ੍ਰਤਾਪ ਐਵੀਨਿਊ ਮੁੱਖ ਬਾਜ਼ਾਰ ਦੀ ਸੜਕ ਕਾਫ਼ੀ ਜਗ੍ਹਾ ਤੋਂ ਟੁੱਟ ਗਈ ਹੈ, ਜਿਸ ਦੀ ਨਵ ਉਸਾਰੀ ਦੀ ਜ਼ਰੂਰਤ ਹੈ | ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸੜਕ ਦੀ ਟੁੱਟੀ ਤਹਿ ਉਤਾਰ ਕੇ ਫਿਰ ਪ੍ਰੀਮਿਕਸ ਦੀ ਨਵੀਂ ਤਹਿ ਵਿਛਾਈ ਜਾਵੇ | ਹਰਦੀਪ ਸਿੰਘ ਚਾਹਲ ਨੇ ਸੌ ਫੁੱਟੀ ਸੜਕ ਦੇ ਮੋੜ ਤੋਂ ਬਮਰਾਹ ਪੈਟਰੋਲ ਪੰਪ ਤੱਕ ਮੁੱਖ ਜਰਨੈਲੀ ਸੜਕ 'ਤੇ ਵਿਕਦੀ ਰੇਤ ਬੱਜਰੀ ਅਤੇ ਹੋਰ ਇਮਾਰਤੀ ਸਾਮਾਨ ਦੀ ਵਿਕਰੀ ਬੰਦ ਕਰਾਉਣ ਅਤੇ ਇਸ ਵਪਾਰਕ ਕਾਰੋਬਾਰ ਨੂੰ ਜਹਾਜ਼ ਗੜ੍ਹ ਵਿਚ ਤਬਦੀਲ ਕਰਨ ਦੀ ਮੰਗ ਕੀਤੀ | ਪ੍ਰੋ. ਰਾਜਵਿੰਦਰਜੀਤ ਸਿੰਘ ਨੇ ਮੁੱਖ ਜਰਨੈਲੀ ਸੜਕ, ਅੰਤਰਰਾਸ਼ਟਰੀ ਬੱਸ ਅੱਡੇ ਦੇ ਬਾਹਰ ਅਤੇ ਹੋਰ ਸੜਕਾਂ 'ਤੇ ਲੱਗੀਆਂ ਰੇਹੜੀਆਂ ਨੂੰ ਹਟਾ ਕੇ ਵੈਂਡਿੰਗ ਜ਼ੋਨ (ਰੇਹੜੀ ਮਾਰਕੀਟਾਂ) ਸਥਾਪਿਤ ਕਰਕੇ, ਰੇਹੜੀਆਂ ਉਥੇ ਤਬਦੀਲ ਕਰਨ ਦੀ ਮੰਗ ਕੀਤੀ | ਸੁਖਦੇਵ ਸਿੰਘ ਜੌਹਲ ਅਤੇ ਬਲਬੀਰ ਸਿੰਘ ਵਲੋਂ ਸੌ ਫੁੱਟੀ ਸੜਕ ਅਤੇ ਚਮਰੰਗ ਰੋਡ ਚੌਂਕਾ ਦੀਆਂ ਟ੍ਰੈਫਿਕ ਲਾਈਟਾਂ ਦੀ ਮੁਰੰਮਤ ਕਰਕੇ ਚਾਲੂ ਕਰਨ ਦੀ ਮੰਗ ਕੀਤੀ | ਗਿਆਨੀ ਓਾਕਾਰ ਸਿੰਘ, ਮਾਸਟਰ ਦਰਸ਼ਨ ਸਿੰਘ ਤੇ ਹਾਜ਼ਰ ਹੋਰ ਇਲਾਕਾ ਨਿਵਾਸੀਆਂ ਵਲੋਂ ਇਹ ਮੰਗ ਵੀ ਜ਼ੋਰ ਨਾਲ ਉਠਾਈ ਗਈ ਕਿ ਵੇਰਕਾ ਬਾਈਪਾਸ ਤੇ ਡੰਪ ਕੀਤੀਆਂ ਬੀ. ਆਰ. ਟੀ. ਐੱਸ. ਬੱਸਾਂ ਦੀ ਮੁਰੰਮਤ ਕਰਕੇ ਸੜਕਾਂ 'ਤੇ ਚਲਾਇਆ ਜਾਵੇ ਅਤੇ ਗੋਲਡਨ ਗੇਟ ਤੋਂ ਇੰਡੀਆ ਗੇਟ ਅਤੇ ਗੋਲਡਨ ਗੇਟ ਤੋਂ ਵੇਰਕਾ ਤੱਕ ਮੈਟਰੋ ਬੱਸ ਸੇਵਾ ਨੂੰ ਮੁੜ ਬਹਾਲ ਕੀਤਾ ਜਾਵੇ | ਅਰਜਿੰਦਰ ਸਿੰਘ ਸੋਨੂ ਅਤੇ ਅਮਨਦੀਪ ਸਿੰਘ ਵਲੋਂ ਅਲਫ਼ਾ ਵੰਨ ਮਾਲ ਦੇ ਸਾਹਮਣੇ ਪਾਸੇ ਸਰਵਿਸ ਲੇਨ ਦੇ ਫੁੱਟ ਪਾਥ 'ਤੇ ਕੁਝ ਲੋਕਾਂ ਵਲੋਂ ਤੰਬੂ ਲਾ ਕੇ ਨਾਜਾਇਜ਼ ਕਬਜ਼ਾ ਦਾ ਮਾਮਲਾ ਉਠਾਉਂਦਿਆਂ ਇਸ ਨਾਜਾਇਜ਼ ਕਬਜ਼ੇ ਤੋਂ ਫੁੱਟ ਪਾਥ ਨੂੰ ਮੁਕਤ ਕਰਾਉਣ ਦੀ ਮੰਗ ਕੀਤੀ | ਵਿਧਾਇਕਾ ਵਲੋਂ ਸਥਾਨਕ ਸਮੱਸਿਆਵਾਂ ਗੌਰ ਨਾਲ ਸੁਣ ਕੇ ਇਲਾਵਾ ਨਿਵਾਸੀਆਂ ਨੂੰ ਭਰੋਸਾ ਦਿੱਤਾ ਕਿ ਇਹ ਸਾਰੀਆਂ ਸਮੱਸਿਆਵਾਂ ਥੋੜੇ ਸਮੇਂ ਵਿਚ ਹੀ ਦੂਰ ਕੀਤੀਆਂ ਜਾਣਗੀਆਂ |
Ad Position 22
No active advertisement
ਪਿਛਲੀ ਖ਼ਬਰ ਕੇਸ ਸੰਭਾਲ ਪ੍ਰਚਾਰ ਸੰਸਥਾ ਵਲੋਂ ਅਧਿਆਤਮਿਕ ਤੇ ਆਮ ਯੋਗਤਾ 'ਤੇ ਆਧਾਰਿਤ 25ਵੇਂ ਸਾਲਾਨਾ 'ਸਾਗਾ' ਮੁਕਾਬਲੇ ਅੱਜ ਅਗਲੀ ਖ਼ਬਰ ਸ਼ਹਿਰ 'ਚ ਟ੍ਰੈਫਿਕ ਜਾਮ ਲੱਗਣ ਤੋਂ ਰੋਕਣ ਲਈ ਨਾਜਾਇਜ਼ ਕਬਜ਼ਿਆਂ ਖ਼ਿਲਾਫ ਹੋਵੇਗੀ ਕਾਰਵਾਈ : ਏ.ਡੀ.ਸੀ.ਪੀ. ਅਮਨਦੀਪ ਕੌਰ...
Ad Position 24