ਅੰਮਿ੍ਤਸਰ, 24 ਦਸੰਬਰ (ਹਰਮਿੰਦਰ ਸਿੰਘ)-ਪੰਜਾਬ ਸਰਕਾਰ ਵਲੋਂ ਅੰਮਿ੍ਤਸਰ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤੇ ਜਾਣ ਤੋਂ ਪੁਰਾਣੇ ਸ਼ਹਿਰ ਦੀ ਚਾਰਦੀਵਾਰੀ ਅੰਦਰੋਂ ਮੀਟ, ਸ਼ਰਾਬ , ਅੰਡੇ, ਤਮਾਕੂ ਦੀਆਂ ਦੁਕਾਨਾਂ ਨੂੰ ਬਾਹਰ ਕੱਢਣ ਲਈ ਨਗਰ ਨਿਗਮ ਵਲੋਂ ਸ਼ੁਰੂ ਕਾਰਵਾਈ ਨੂੰ ਲੈ ਕੇ ਹਾਲ ਬਾਜ਼ਾਰ ਦੇ ਅੰਦਰਵਾਰ ਮੱਛੀ ਮੰਡੀ ਦੇ ਦੁਕਾਨਦਾਰਾਂ ਦਾ ਇਕ ਵਫਦ ਮੇਅਰ ਜਤਿੰਦਰ ਸਿੰਘ ਭਾਟੀਆ ਨੂੰ ਮਿਲਿਆ | ਇਸ ਦੌਰਾਨ ਅੰਮਿ੍ਤਸਰ ਹੋਲਸੇਲ ਫਿਸ਼ ਐਸੋਸੀਏਸ਼ਨ ਦੇ ਮੈਂਬਰਾਂ ਨੇ ਕਿਹਾ ਕਿ ਉਹ ਲੋਕ 80 ਸਾਲ ਤੋਂ ਮਾਰਕਿਟ 'ਚ ਕੰਮ ਕਰ ਰਹੇ ਹੈ | ਅਜਿਹੇ ਵਿਚ ਉਨ੍ਹਾਂ ਨੂੰ ਉਜਾੜਿਆ ਨਾ ਜਾਵੇ | ਉਨ੍ਹਾਂ ਦੱਸਿਆ ਕਿ ਮੱਛੀ ਮੰਡੀ 'ਚ ਕੇਵਲ ਮੱਛੀ ਅਤੇ ਲੋਹੇ ਦਾ ਵਪਾਰ ਚਲਦਾ ਹੈ ਅਤੇ ਇਥੇ ਕੋਈ ਆਮ ਰਸਤਾ ਵੀ ਨਹੀਂ | ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਨੂੰ ਉਜਾੜਣ ਤੋਂ ਪਹਿਲਾਂ ਇਸ ਦਾ ਬਦਲਵਾਂ ਪ੍ਰਬੰਧ ਕਰਕੇ ਉਨ੍ਹਾਂ ਨੂੰ ਵਸਾਇਆ ਜਾਵੇ | ਉਨ੍ਹਾਂ ਲਈ ਰਾਖਵੇਂ ਮੁੱਲ 'ਤੇ ਨੇੜੇ ਹੀ ਦੁਕਾਨਾਂ ਉਪਲਬਧ ਕਰਵਾਈਆਂ ਜਾਣ, ਜਿਥੇ ਪਾਰਕਿੰਗ ਅਤੇ ਹੋਰ ਲੋੜੀਂਦੀਆਂ ਸਹੂਲਤਾਂ ਹੋਣ | ਇਸ ਦੌਰਾਨ ਮੇਅਰ ਜਤਿੰਦਰ ਸਿੰਘ ਭਾਟੀਆ ਵਲੋਂ ਵਫ਼ਦ ਦੇ ਮੈਂਬਰਾਂ ਨੂੰ ਭਰੋਸਾ ਦਿੱਤਾ ਕਿ ਨਗਰ ਨਿਗਮ ਵਲੋਂ ਜੋ ਵੀ ਹੋ ਸਕਿਆ ਮਦਦ ਕੀਤੀ ਜਾਵੇਗੀ | ਇਸ ਮੌਕੇ 'ਤੇ ਰਾਜਿੰਦਰ ਕੁਮਾਰ, ਮਨੋਜ ਕੰਬੋਜ, ਸਾਹਿਲ ਕੰਬੋਜ, ਅੰਕਿਤ ਅਰੋੜਾ, ਗੁਰਜੀਤ ਸਿੰਘ, ਅਮਰਦੀਪ ਸਿੰਘ, ਯੁਵਰਾਜ ਸਿੰਘ, ਠਾਕੁਰ ਬਲਦੇਵ ਸਿੰਘ , ਵਿਕਰਮਜੀਤ ਸਿੰਘ ਸੁਖਮਨਪ੍ਰੀਤ ਸਿੰਘ, ਅਵਤਾਰ ਸਿੰਘ, ਅਕਸ਼ੈ ਅਰੋੜਾ, ਚੰਦਰ ਅਰੋੜਾ, ਗੁਰਜੀਤ ਸਿੰਘ,ਰਾਜੀਵ ਗੁਲਾਟੀ, ਯਵਰਾਜ ਸਿੰਘ ਆਦਿ ਮੌਜੂਦ ਸਨ |