ਸਾਹਿਬਜ਼ਾਦਿਆਂ ਦੀ ਮਹਾਨ ਸ਼ਹਾਦਤ ਨੂੰ ਸਮਰਪਿਤ ਸੁੰਦਰ ਦਸਤਾਰ ਸਜਾਉਣ ਦੇ ਮੁਕਾਬਲੇ ਕਰਵਾਏ <br/>
ਅਜੀਤ ਡੈਸਕ
25-12-2025
ਇਸ ਮੌਕੇ ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਗਿਆਨੀ ਰਾਜਦੀਪ ਸਿੰਘ ਵੀ ਵਿਸ਼ੇਸ਼ ਤੌਰ 'ਤੇ ਪੁੱਜੇ ਅਤੇ ਪ੍ਰਧਾਨ ਜਸਦੇਵ ਸਿੰਘ ਪਨੇਸਰ ਦੀ ਅਗਵਾਈ ਵਿਚ ਕਰਵਾਏ ਗਏ ਉਕਤ ਸਮਾਗਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜੋਕੇ ਸਮਿਆਂ ਵਿਚ ਆਪਣੇ ਸ਼ਾਨਮੱਤੇ ਸ਼ਹਾਦਤਾਂ ਭਰੇ ਸਿੱਖ ਇਤਿਹਾਸ ਤੋਂ ਨਵੀਂ ਸਿੱਖ ਪੀੜ੍ਹੀ ਨੂੰ ਜਾਣੂੰ ਕਰਾਉਣਾ ਅਤਿ ਜ਼ਰੂਰੀ ਹੈ | ਉਨ੍ਹਾਂ ਬੱਚਿਆਂ ਨੂੰ ਗੁਰੂ ਸਾਹਿਬਾਨ ਵਲੋਂ ਬਖ਼ਸ਼ਿਆ ਸੁੰਦਰ ਸਿੱਖੀ ਸਰੂਪ ਧਾਰਣ ਕਰਦਿਆਂ ਸਾਹਿਬਜ਼ਾਦਿਆਂ ਦੀਆਂ ਮਹਾਨ ਸ਼ਹਾਦਤਾਂ ਤੋਂ ਪ੍ਰੇਰਨਾ ਲੈ ਕੇ ਸਿੱਖੀ ਕਦਰਾਂ ਕੀਮਤਾਂ ਅਪਨਾਉਣ ਤੇ ਸਿੱਖੀ ਵਿਚ ਪਰਪੱਕ ਰਹਿਣ ਦੀ ਅਪੀਲ ਕੀਤੀ | ਸਮਾਗਮ 'ਚ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਤੇ ਏ.ਆਈ.ਜੀ. ਪੁਲਿਸ ਪਰਮਿੰਦਰ ਸਿੰਘ ਭੰਡਾਲ ਨੇ ਵੀ ਸਮਾਗਮ ਦੇ ਆਯੋਜਨ ਲਈ ਸੁਸਾਇਟੀ ਪ੍ਰਬੰਧਕਾਂ ਦੀ ਮੁਕਤਕੰਠ ਸ਼ਲਾਘਾ ਕੀਤੀ |
ਇਸ ਮੌਕੇ ਵੱਖ-ਵੱਖ ਉਮਰ ਵਰਗ ਤੇ ਬੱਚਿਆਂ ਦੇ ਕਰਵਾਏ ਵੱਖ -ਵੱਖ ਮੁਕਾਬਲਿਆਂ ਦੌਰਾਨ ਜੱਜ ਸਾਹਿਬਾਨ ਦੇ ਫਰਜ਼ ਕੁਲਵੰਤ ਸਿੰੰਘ ਗੁਗਨਾਨੀ ਤੇ ਹੋਰਨਾਂ ਸ਼ਖ਼ਸੀਅਤਾਂ ਨੇ ਨਿਭਾਏ | ਇਸ ਦੌਰਾਨ ਸੁੰਦਰ ਦਸਤਾਰ ਸਜਾਉਣ, ਸੁੰਦਰ ਸਿੱਖੀ ਸਰੂਪ ਤੇ ਧਾਰਮਿਕ ਕਵਿਤਾ ਮੁਕਾਬਲਿਆਂ ਵਿਚੋਂ ਅੱਵਲ ਰਹੇ ਬੱਚਿਆਂ ਤੇ ਨੌਜਵਾਨਾਂ ਨੂੰ ੂ ਸਿੰਘ ਸਾਹਿਬ ਗਿਆਨੀ ਰਾਜਦੀਪ ਸਿੰਘ, ਸ: ਔਜਲਾ, ਸ: ਭੰਡਾਲ, 'ਅਜੀਤ' ਦੇ ਅੰਮਿ੍ਤਸਰ ਜ਼ਿਲੇ ਦੇ ਇੰਚਾਰਜ ਜਸਵੰਤ ਸਿੰਘ ਜੱਸ, ਪ੍ਰਧਾਨ ਪਨੇਸਰ, ਮਹੰਤ ਸੁਖਚੈਨ ਸਿੰਘ, ਮਹੰਤ ਜ਼ੈਲ ਸਿੰੰਘ ਸ਼ਾਸਤਰੀ ਤੇ ਮਹੰਤ ਅਮਰੀਕ ਸਿੰਘ ਸਮੇਤ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਵਲੋਂ ਸੁੰਦਰ ਤਸਵੀਰਾਂ, ਯਾਦਗਾਰੀ ਧਾਰਮਿਕ ਚਿੰਨ੍ਹ ਭੇਟ ਕਰਕੇ ਸਨਮਾਨਤ ਕੀਤਾ ਗਿਆ | ਇਸ ਮੌਕੇ ਜੇਤੂਆਂ ਸਮੇਤ ਹੋਰਨਾਂ ਬੱਚਿਆਂ ਨੂੰ ਯਾਦਗਾਰੀ ਚਿੰਨ, ਨਕਦ ਇਨਾਮ ਤੇ ਸਟੇਸ਼ਨਰੀ ਵੀ ਵੰਡੀ ਗਈ | ਇਸ ਸਮਾਗਮ ਦੌਰਾਨ ਪ੍ਰਧਾਨ ਪਨੇਸਰ ਤੋਂ ਇਲਾਵਾ ਮਨਿੰਦਰ ਸਿੰਘ, ਗੁਰਸ਼ਰਨ ਸਿੰਘ ਵਿਰਦੀ ਹਨੀ, ਠੇਕੇਦਾਰ ਜਗਤਾਰ ਸਿੰਘ ਵਿਰਦੀ, ਸਤਬੀਰ ਸਿੰੰਘ ਭਾਟੀਆ, ਕੌਂਸਲਰ ਅਮੀਰ ਸਿੰਘ ਘੁੱਲੀ, ਠੇਕੇਦਾਰ ਲਾਡਾ, ਸੁਖਦੇਵ ਸਿੰਘ ਚੌੜਾ ਬਾਜਾਰ, ਜੈਇੰਦਰ ਸਿੰਘ, ਡਾ: ਸ਼ੈਲੀ, ਐਸ ਐਸ ਭਾਟੀਆ, ਜਗਜੀਤ ਸਿੰਘ ਲਾਲ, ਸਤਿੰਦਰਪਾਲ ਸਿੰਘ, ਮਨਦੀਪ ਸਿੰਘ ਭੁੱਲਰ, ਗੁਰਦੀਪ ਸਿੰਘ, ਹਰਪ੍ਰੀਤ ਸਿੰਘ, ਪੱਤਰਕਾਰ ਰੇਸ਼ਮ ਸਿੰਘ, ਅੰਕਿਤ ਕੁਮਾਰ, ਗੁਰਚਰਨ ਸਿੰਘ ਸੈਣੀ, ਐਸ ਐਸ ਚੌਹਾਨ ਸਮੇਤ ਹੋਰ ਹਾਜ਼ਰ ਸਨ |