28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਕੰਮ ਤੋਂ ਘਰ ਪਰਤ ਰਹੀ ਔਰਤ ਨੂੰ ਲੁੱਟਣ ਵਾਲੇ ਦੋਵੇਂ ਲੁਟੇਰੇ ਕਾਬੂ ਮੋਬਾਈਲ, ਦਾਤਰ , ਖਿਡਾਉਣਾ ਪਿਸਤੌਲ ਤੇ ਮੋਟਰਸਾਈਕਲ ਬਰਾਮਦ

Ad Position 21
No active advertisement
ਅਜੀਤ ਡੈਸਕ 25-12-2025
ਅੰਮਿ੍ਤਸਰ, 24 ਦਸੰਬਰ (ਰੇਸ਼ਮ ਸਿੰਘ)-ਕੰਮ ਤੋਂ ਪਰਤ ਰਹੀ ਇਕ ਔਰਤ ਨੂੰ ਦਾਤਰ ਵਿਖਾ ਕੇ ਮੋਟਰਸਾਈਕਲ ਸਵਾਰਾਂ ਵਲੋਂ ਕੀਤੀ ਲੁੱਟ ਦੀ ਗੁੱਥੀ ਪੁਲਿਸ ਨੇ ਚੰਦ ਘੰਟਿਆਂ 'ਚ ਸੁਲਝਾ ਲਈ ਹੈ | ਪੁਲਿਸ ਵਲੋਂ 2 ਮੁਲਜ਼ਮਾਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ ਖੋਹਿਆ ਗਿਆ ਮੋਬਾਈਲ ਫੋਨ, ਦਾਤਰ, ਖਿਡਾਉਣਾ ਪਿਸਤੌਲ ਤੇ ਵਾਰਦਾਤ ਲਈ ਵਰਤਿਆ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਗਿਆ ਹੈ | ਇਹ ਪ੍ਰਗਟਾਵਾ ਏ.ਸੀ.ਪੀ. ਪੱਛਮੀ ਸ਼ਿਵਦਰਸ਼ਨ ਸਿੰਘ ਸੰਧੂ ਨੇ ਕਰਦਿਆਂ ਦੱਸਿਆ ਕਿ ਗਿ੍ਫਤਾਰ ਕੀੇਤੇ ਨੌਜਵਾਨਾਂ ਦੀ ਸ਼ਨਾਖਤ ਰਾਜਬੀਰ ਸਿੰਘ ਉਰਫ ਰਾਜਾ ਤੇ ਮੰਗਵਿੰਦਰ ਸਿੰਘ ਉਰਫ ਅਜੇ ਵਾਸੀ ਪਿੰਡ ਖਾਪੜ ਖੇੜੀ ਘਰਿੰਡਾ ਜ਼ਿਲ੍ਹਾ ਅੰਮਿ੍ਤਸਰ ਵਜੋਂ ਹੋਈ ਹੈ | ਉਨ੍ਹਾਂ ਦੱਸਿਆ ਕਿ ਬੀਤੇ ਦਿਨ ਮੋਨਿਕਾ ਵਾਸੀ ਕਰਤਾਰ ਨਗਰ ਛੇਹਰਟਾ ਨੇ ਦੱਸਿਆ ਕਿ ਕਿ ਉਹ ਸੂਟਾਂ ਦੇ ਲੈਸਾਂ ਦੀ ਦੁਕਾਨ 'ਤੇ ਨੌਕਰੀ ਕਰਦੀ ਹੈ ਅਤੇ ਬੀਤੀ ਸ਼ਾਮ ਕਰੀਬ ਸਾਢੇ 7 ਵਜੇ ਉਹ ਆਪਣੇ ਕੰਮ ਤੋਂ ਵਾਪਸ ਆਪਣੇ ਪਿਤਾ ਦੇ ਘਰ ਗਲੀ ਨੰਬਰ 4 ਕਰਤਾਰ ਨਗਰ ਅੰਮਿ੍ਤਸਰ ਆ ਰਹੀ ਸੀ ਕਿ ਆਪਣੇ ਘਰ ਦੇ ਨੇੜੇ ਗਲੀ ਦੇ ਮੋੜ 'ਤੇ ਪੁੱਜੀ ਤਾਂ ਉਸ ਦੇ ਸਾਹਮਣੇ ਤੋਂ ਇੱਕ ਕਾਲੇ ਰੰਗ ਦਾ ਸਪਲੈਂਡਰ ਮੋਟਰਸਾਈਕਲ ਜਿਸ 'ਤੇ 2 ਮੋਨੇ ਨੌਜਵਾਨ ਸਵਾਰ ਹੋ ਕੇ ਆਏ | ਇਨ੍ਹਾਂ 'ਚੋਂ ਮੋਟਰਸਾਈਕਲ ਪਿੱਛੇ ਬੈਠੇ ਨੌਜਵਾਨ ਨੇ ਦਾਤਰ ਨਾਲ ਡਰਾ ਕੇ ਉਸ ਨੂੰ ਗਲੀ 'ਚ ਸੜਕ 'ਤੇ ਸੁੱਟ ਕੇ ਮੇਰੇ ਹੱਥ 'ਚ ਫੜੇ ਹੋਏ ਲਿਫਾਫੇ ਵਿਚੋਂ ਇੱਕ ਮੋਬਾਈਲ ਫੋਨ ਮਾਰਕਾ ਰੈਡਮੀ ਰੰਗ ਨੀਲਾ ਤੇ ਫੋਨ ਦੇ ਕਵਰ 'ਚ ਇਕ ਹਜ਼ਾਰ ਰੁਪਏ ਅਤੇ ਮੇਰੇ ਪਰਸ 'ਚ 3 ਹਜ਼ਾਰ ਰੁਪਏ ਸੀ, ਖੋਹ ਕੇ ਫਰਾਰ ਹੋ ਗਏ | ਏ.ਸੀ.ਪੀ. ਸੰਧੂ ਨੇ ਦੱਸਿਆ ਕਿ ਇਹ ਮਾਮਲਾ ਚੰਦ ਘੰਟਿਆਂ 'ਚ ਹੀ ਪੁਲਿਸ ਵਲੋਂ ਹੱਲ ਕਰਕੇ ਦੋਵਾਂ ਨੂੰ ਕਾਬੂ ਕਰ ਲਿਆ ਗਿਆ, ਜਿਨ੍ਹਾਂ ਪਾਸੋਂ ਹੋਰ ਪੁਛਗਿੱਛ ਕਰਨ ਲਈ ਪੁਲਿਸ ਰਿਮਾਂਡ ਲਿਆ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਟੌਹੜਾ ਇੰਸਟੀਚਿਊਟ ਵਿਖੇ ਇੰਟਰਵਿਊ ਸਬ-ਕਮੇਟੀ ਦੀ ਇਕੱਤਰਤਾ ਹੋਈ ਅਗਲੀ ਖ਼ਬਰ ਸਾਹਿਬਜ਼ਾਦਿਆਂ ਦੀ ਮਹਾਨ ਸ਼ਹਾਦਤ ਨੂੰ ਸਮਰਪਿਤ ਸੁੰਦਰ ਦਸਤਾਰ ਸਜਾਉਣ ਦੇ ਮੁਕਾਬਲੇ ਕਰਵਾਏ <br/>
Ad Position 24