28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਨਿਤਿਨ ਗਡਕਰੀ ਨੂੰ ਪੱਤਰ ਲਿਖ ਕੇ ਡਾ. ਰਾਜੂ ਨੇ ਜਤਾਇਆ ਇਤਰਾਜ਼

Ad Position 21
No active advertisement
ਅਜੀਤ ਡੈਸਕ 29-12-2025
ਅੰਮਿ੍ਤਸਰ, 28 ਦਸੰਬਰ (ਹਰਮਿੰਦਰ ਸਿੰਘ)-ਭਾਜਪਾ ਦੇ ਸੂਬਾ ਸਕੱਤਰ ਸਾਬਕਾ ਆਈ. ਏ. ਐੱਸ. ਅਧਿਕਾਰੀ ਡਾ: ਜਗਮੋਹਨ ਸਿੰਘ ਰਾਜੂ ਨੇ ਕੇਂਦਰੀ ਮੰਤਰੀ ਨਿਤਿਨ ਗੱਡਕਰੀ ਨੂੰ ਪੱਤਰ ਲਿਖ ਉਨ੍ਹਾਂ ਦਾ ਡਾ. ਨਵਜੋਤ ਕੌਰ ਸਿੱਧੂ ਨੂੰ ਮਿਲ ਕੇ ਉਸ ਨੂੰ ਐੱਨ. ਐੱਚ. ਏ. ਆਈ. ਪ੍ਰੋਜੈਕਟ ਨੂੰ ਸੰਬੰਧੀ ਦਿੱਤੇ ਭਰੋਸੇ 'ਤੇ ਇਤਰਾਜ ਪ੍ਰਗਟ ਕਰਦੇ ਹੋਏ ਨਾਰਾਜਗੀ ਪ੍ਰਗਟ ਕੀਤੀ ਹੈ | ਆਪਣੇ ਪੱਤਰ ਰਾਹੀਂ ਡਾ: ਰਾਜੂ ਨੇ ਕਿਹਾ ਕਿ ਡਾ: ਨਵਜੋਤ ਕੌਰ ਸਿੱਧੂ ਕਾਂਗਰਸ ਪਾਰਟੀ ਤੋਂ ਮੁਅੱਤਲ ਕੀਤੀ ਗਈ ਆਗੂ ਹੈ ਅਤੇ ਉਸ ਵਲੋਂ ਕਥਿਤ ਤੌਰ 'ਤੇ ਹਲਕਾ ਪੂਰਬੀ 'ਤੇ ਆਪਣਾ ਜੋ ਦਾਅਵਾ ਪ੍ਰਗਟ ਕੀਤਾ ਗਿਆ ਹੈ | ਉਹ ਝੂਠਾ ਹੈ | ਡਾ: ਰਾਜੂ ਨੇ ਕਿਹਾ ਕਿ ਉਸ ਵਲੋਂ 2022 'ਚ ਭਾਜਪਾ ਦੀ ਟਿਕਟ ਤੋਂ ਡਾ: ਸਿੱਧੂ ਦੇ ਪਤੀ ਨਵਜੋਤ ਸਿੰਘ ਸਿੱਧੂ ਦੇ ਖ਼ਿਲਾਫ਼ ਚੋਣ ਲੜੀ ਸੀ | ਉਨ੍ਹਾਂ ਕਿਹਾ ਕਿ ਸਿੱਧੂ ਜੋ ਭਾਜਪਾ ਤੋਂ ਭਗੌੜਾ ਹੈ ਅਤੇ ਉਸ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖ਼ਿਲਾਫ਼ ਸਭ ਤੋਂ ਜਿਆਦਾ ਅਪਮਾਨਜਨਕ ਸ਼ਬਦਾਵਲੀ ਵਰਤੀ ਹੈ | ਉਨ੍ਹਾਂ ਮੰਗ ਕੀਤੀ ਕਿ ਨਵਜੋਤ ਕੌਰ ਸਿੱਧੂ ਅਤੇ ਨਵਜੋਤ ਸਿੰਘ ਸਿੱਧੂ ਨੂੰ ਅਹਿਮੀਅਤ ਨਾ ਦਿੱਤੀ ਜਾਵੇ | ਇਸ ਦੇ ਨਾਲ ਭਾਜਪਾ ਵਰਕਰਾਂ ਦਾ ਮਨੋਬਲ ਡਿੱਗੇ |
Ad Position 22
No active advertisement
ਪਿਛਲੀ ਖ਼ਬਰ ਜੈਜ਼ੀ ਬੀ ਨੇ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ ਅਗਲੀ ਖ਼ਬਰ ਗ੍ਰੇਟ ਇੰਡੀਆ ਪ੍ਰੈਜ਼ੀਡੈਂਸੀ ਸਕੂਲ ਵਿਚ ਖੇਡ ਦਿਵਸ ਮਨਾਇਆ <br/>
Ad Position 24