28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਗ੍ਰੇਟ ਇੰਡੀਆ ਪ੍ਰੈਜ਼ੀਡੈਂਸੀ ਸਕੂਲ ਵਿਚ ਖੇਡ ਦਿਵਸ ਮਨਾਇਆ <br/>

Ad Position 21
No active advertisement
ਅਜੀਤ ਡੈਸਕ 29-12-2025
ਅਟਾਰੀ, 28 ਦਸੰਬਰ (ਗੁਰਦੀਪ ਸਿੰਘ ਅਟਾਰੀ/ਰਾਜਿੰਦਰ ਸਿੰਘ ਰੂਬੀ)-ਗ੍ਰੇਟ ਇੰਡੀਆ ਪ੍ਰੈਜੀਡੈਂਸੀ ਸਕੂਲ ਛਿੱਡਣ, ਅੰਮਿ੍ਤਸਰ ਵਿਖੇ ਖੇਡ ਦਿਵਸ 22 ਅਤੇ 23 ਦਸੰਬਰ ਨੂੰ ਸਕੂਲ ਦੇ ਖੇਡ ਮੈਦਾਨ ਵਿਚ ਮਨਾਇਆ ਗਿਆ | ਇਸ ਸਮਾਗਮ ਵਿਚ ਵਿਦਿਆਰਥੀਆਂ, ਅਧਿਆਪਕਾਂ ਦੀ ਉਤਸ਼ਾਹੀ ਭਾਗੀਦਾਰੀ ਦੇਖਣ ਨੂੰ ਮਿਲੀ | ਪ੍ਰੋਗਰਾਮ ਦੀ ਸ਼ੁਰੂਆਤ ਸ਼ਬਦ ਗਾਇਨ ਨਾਲ ਹੋਈ | ਵੱਖ-ਵੱਖ ਉਮਰ ਸਮੂਹਾਂ ਲਈ ਵੱਖ-ਵੱਖ ਟਰੈਕ ਅਤੇ ਫੀਲਡ ਪ੍ਰੋਗਰਾਮ ਜਿਵੇਂ ਕਿ ਦੌੜ, ਰੀਲੇਅ ਦੌੜ, ਜੰਪਿੰਗ ਪ੍ਰੋਗਰਾਮ ਅਤੇ ਮਜ਼ੇਦਾਰ ਖੇਡਾਂ ਕਰਵਾਈਆਂ ਗਈਆਂ | ਵਿਦਿਆਰਥੀਆਂ ਨੇ ਦਿਨ ਭਰ ਸ਼ਾਨਦਾਰ ਊਰਜਾ, ਤਾਲਮੇਲ ਅਤੇ ਮੁਕਾਬਲੇ ਦੀ ਭਾਵਨਾ ਦਾ ਪ੍ਰਦਰਸ਼ਨ ਕੀਤਾ | ਸਕੂਲ ਦੇ ਡਾਇਰੈਕਟਰ ਕੰਵਲਜੀਤ ਸਿੰਘ ਖੋਖਰ ਅਤੇ ਪਿ੍ੰਸੀਪਲ ਮੈਡਮ ਰਮਨਦੀਪ ਕੌਰ ਨੇ ਭਾਗੀਦਾਰਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਪ੍ਰੋਗਰਾਮ ਦੇ ਸਫ਼ਲ ਆਯੋਜਨ ਲਈ ਪ੍ਰਬੰਧਕ ਟੀਮ ਨੂੰ ਵਧਾਈ ਦਿੱਤੀ | ਇਹ ਸਮਾਗਮ ਖੁਸ਼ੀ ਭਰੇ ਢੰਗ ਨਾਲ ਸਮਾਪਤ ਹੋਇਆ |

Ad Position 22
No active advertisement
ਪਿਛਲੀ ਖ਼ਬਰ ਨਿਤਿਨ ਗਡਕਰੀ ਨੂੰ ਪੱਤਰ ਲਿਖ ਕੇ ਡਾ. ਰਾਜੂ ਨੇ ਜਤਾਇਆ ਇਤਰਾਜ਼ ਅਗਲੀ ਖ਼ਬਰ ਰੰਜਿਸ਼ ਤਹਿਤ ਹਮਲਾ ਕਰਕੇ ਗੰਭੀਰ ਜ਼ਖ਼ਮੀ ਕਰਨ ਦੇ ਲਗਾਏ ਦੋਸ਼
Ad Position 24