28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਰੰਜਿਸ਼ ਤਹਿਤ ਹਮਲਾ ਕਰਕੇ ਗੰਭੀਰ ਜ਼ਖ਼ਮੀ ਕਰਨ ਦੇ ਲਗਾਏ ਦੋਸ਼

Ad Position 21
No active advertisement
ਅਜੀਤ ਡੈਸਕ 29-12-2025

ਚੋਗਾਵਾਂ, 28 ਦਸੰਬਰ (ਗੁਰਵਿੰਦਰ ਸਿੰਘ ਕੁਲਸੀ)-ਪੁਲਿਸ ਚੌਂਕੀ ਕੱਕੜ ਅਧੀਨ ਆਉਂਦੇ ਪਿੰਡ ਨਵਾਂ ਜੀਵਨ ਵਿਖੇ ਰੰਜਿਸ਼ ਨੂੰ ਲੈ ਕੇ ਹੋਈ ਹੋਈ ਤਕਰਾਰ 'ਚ ਗੰਭੀਰ ਜ਼ਖ਼ਮੀ ਕਰਨ ਦੇ ਦੋਸ਼ ਲੱਗੇ ਹਨ | ਇਸ ਸੰਬੰਧੀ ਸਰਕਾਰੀ ਹਸਪਤਾਲ ਲੋਪੋਕੇ ਵਿਖੇ ਜੇਰੇ ਇਲਾਜ ਲੱਕੀ ਪਿੰਡ ਨਵਾਂ ਜੀਵਨ ਨੇ ਦੋਸ਼ ਲਗਾਉਂਦਿਆਂ ਦੱਸਿਆ ਕਿ ਉਨ੍ਹਾਂ ਦੀ ਪਿੰਡ ਦੇ ਹੀ ਕੁਝ ਲੋਕਾਂ ਨਾਲ ਪੁਰਾਣੀ ਰੰਜਿਸ਼ ਚੱਲਦੀ ਆ ਰਹੀ ਹੈ | ਮੈਂ ਆਪਣੇ ਘਰ ਤੋਂ ਬਾਹਰ ਜਾ ਰਿਹਾ ਸੀ | ਇਸੇ ਦੌਰਾਨ ਲੱਖਾ ਸਿੰਘ ਨਾਲ ਹੋਰਨਾਂ ਨੇ ਹਮਲਾ ਕਰਕੇ ਮੈਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ | ਇਸ ਸੰਬੰਧੀ ਪੁਲਿਸ ਚੌਂਕੀ ਕੱਕੜ ਤੇ ਪੁਲਿਸ ਥਾਣਾ ਲੋਪੋਕੇ ਵਿਖੇ ਲਿਖਤੀ ਦਰਖਾਸਤ ਦਿੱਤੀ ਗਈ ਹੈ | ਇਸ ਸੰਬੰਧੀ ਦੂਜੀ ਧਿਰ ਦੇ ਲੱਖਾ ਸਿੰਘ ਨੇ ਲੱਗੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਲੱਕੀ ਨਾਲ ਹੋਰਨਾਂ ਨੇ ਪਹਿਲਾਂ ਵੀ ਪਿੰਡ ਵਿਚ ਲੜਾਈ ਝਗੜੇ ਕੀਤੇ | ਮੈਂ ਘਰ ਵਿਚ ਬੈਠਾ ਸੀ ਤਾਂ ਲੱਕੀ ਤੇ ਨਾਲ ਹੋਰਨਾਂ ਹਮਲਾ ਕਰਕੇ ਮੈਨੂੰ ਗੰਭੀਰ ਜ਼ਖਮੀ ਕਰ ਦਿੱਤਾ | ਮੈਨੂੰ ਹਸਪਤਾਲ ਦਾਖਲ ਕਰਵਾਇਆ ਗਿਆ | ਅਸੀਂ ਕੋਈ ਝਗੜਾ ਨਹੀਂ ਕੀਤਾ | ਇਸ ਸਬੰਧੀ ਪੁਲਿਸ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਕਿਹਾ ਕਿ ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ ਤੇ ਛਾਣਬੀਣ ਕਰਕੇ ਕਾਰਵਾਈ ਕੀਤੀ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਗ੍ਰੇਟ ਇੰਡੀਆ ਪ੍ਰੈਜ਼ੀਡੈਂਸੀ ਸਕੂਲ ਵਿਚ ਖੇਡ ਦਿਵਸ ਮਨਾਇਆ <br/> ਅਗਲੀ ਖ਼ਬਰ ਚੋਰੀ ਦੇ ਮੋਟਰਸਾਈਕਲ ਸਮੇਤ 2 ਗਿ੍ਫਤਾਰ
Ad Position 24