17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਲੈਕਮੇ ਸੈਲੂਨ ਵਲੋਂ ਪਾਰਟੀ ਮੇਕਅਪ ਤੇ ਕਾਸਮੈਟੋਲੋਜੀ ਵਰਕਸ਼ਾਪ <br/>

Ad Position 21
No active advertisement
ਅਜੀਤ ਡੈਸਕ 30-12-2025
ਅੰਮਿ੍ਤਸਰ, 29 ਦਸੰਬਰ (ਰਾਜੇਸ਼ ਕੁਮਾਰ ਸ਼ਰਮਾ)-ਬੀ. ਬੀ. ਕੇ. ਡੀ. ਏ. ਵੀ. ਕਾਲਜ ਫਾਰ ਵੂਮੈਨ, ਅੰਮਿ੍ਤਸਰ ਦੇ ਕਾਸਮੈਟੋਲੋਜੀ ਵਿਭਾਗ ਵਲੋਂ ਪਾਰਟੀ ਮੇਕਅਪ 'ਤੇ ਇਕ ਦਿਲਚਸਪ ਅਤੇ ਹੁਨਰ ਵਧਾਉਣ ਵਾਲੀ ਵਰਕਸ਼ਾਪ ਕਰਵਾਈ ਗਈ | ਵਰਕਸ਼ਾਪ 'ਚ ਕੁੱਲ 100 ਵਿਦਿਆਰਥੀਆਂ ਨੇ ਹਿੱਸਾ ਲਿਆ | ਲੈਕਮੇ ਸੈਲੂਨ ਦੀ ਮੇਕਅਪ ਇੰਸਟਰਕਟਰ ਸ੍ਰੀਮਤੀ ਨਿਧੀ ਸ਼ਰਮਾ ਸੈਸ਼ਨ ਦੇ ਸਰੋਤ ਵਕਤਾ ਰਹੇ | ਉਨ੍ਹਾਂ ਨੇ ਵੱਖ-ਵੱਖ ਪਾਰਟੀ ਮੇਕਅਪ ਲੁੱਕ ਦਿਖਾਉਂਦਿਆਂ ਪੇਸ਼ੇਵਰ ਸੁਝਾਅ ਸਾਂਝੇ ਕੀਤੇ ਅਤੇ ਵਿਦਿਆਰਥੀਆਂ ਅੰਦਰ ਵਿਹਾਰਕ ਸਿਖਲਾਈ ਦੇ ਤਜ਼ਰਬੇ ਨੂੰ ਅਮੀਰ ਬਣਾਇਆ | ਪਿ੍ੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਲੈਕਮੇ ਸੈਲੂਨ ਟੀਮ ਦਾ ਨਿੱਘਾ ਸਵਾਗਤ ਕੀਤਾ ਅਤੇ ਕਿਹਾ ਕਿ ਕਾਲਜ ਵਿਦਿਆਰਥੀਆਂ ਨੂੰ ਸਸ਼ਕਤ ਬਣਾਉਣ ਲਈ ਹੁਨਰ-ਅਧਾਰਤ ਸਿਖਲਾਈ ਦੇ ਮੌਕੇ ਪ੍ਰਦਾਨ ਕਰਨ ਲਈ ਵਚਨਬੱਧ ਹੈ | ਇਸ ਤਰ੍ਹਾਂ ਦੀਆਂ ਵਰਕਸ਼ਾਪਾਂ ਅਕਾਦਮਿਕ ਗਿਆਨ ਅਤੇ ਇੰਡਸਟਰੀ ਅਕਸਪੈਂਸ਼ਨ ਦਰਮਿਆਨ ਦੂਰੀ ਨੂੰ ਘੱਟ ਕਰਨ ਲਈ ਪੁਲ ਦਾ ਕੰਮ ਕਰਦੀਆਂ ਹਨ | ਇਸ ਮੌਕੇ ਡਾ. ਬੇਨੂ ਕਪੂਰ, ਡਾ. ਸਵੀਟੀ ਬਾਲਾ ਕੋਆਰਡੀਨੇਟਰ, ਕਾਸਮੈਟੋਲੋਜੀ ਵਿਭਾਗ ਅਤੇ ਡਾ. ਅਮਨਦੀਪ ਆਦਿ ਮੌਜੂਦ ਰਹੇ |

Ad Position 22
No active advertisement
ਪਿਛਲੀ ਖ਼ਬਰ ਮਾਂ, ਧੀ, ਅਤੇ ਸੱਸ ਨੇ ਵੱਖ-ਵੱਖ ਸ਼ੇ੍ਰਣੀਆਂ 'ਚ ਕੌਮੀ ਪੇਜੈਂਟ ਖ਼ਿਤਾਬ ਜਿੱਤੇ <br/> ਅਗਲੀ ਖ਼ਬਰ ਛੋਟੇ ਹਾਥੀ ਵਲੋਂ ਟੱਕਰ ਮਾਰੇ ਜਾਣ ਕਾਰਨ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ, ਚਾਲਕ ਗਿ੍ਫਤਾਰ
Ad Position 24