ਅੰਮਿ੍ਤਸਰ, 29 ਦਸੰਬਰ (ਗਗਨਦੀਪ ਸ਼ਰਮਾ)-ਸੰਘਣੀ ਧੁੰਦ ਕਰਕੇ ਰੇਲਾਂ ਦੀ ਰਫਤਾਰ ਮੱਧਮ ਪੈਣ ਦਾ ਸਿਲਸਿਲਾ ਜਾਰੀ ਹੈ | ਅੱਜ ਵੀ ਵੱਖ-ਵੱਖ ਰੂਟਾਂ ਦੀ ਕੁੱਲ 9 ਰੇਲ ਗੱਡੀਆਂ ਨਿਰਧਾਰਿਤ ਸਮੇਂ ਤੋਂ ਪਛੜ ਕੇ ਚੱਲੀਆਂ, ਜਿਸ ਦੇ ਚਲਦਿਆਂ ਯਾਤਰੀਆਂ ਨੂੰ ਭਾਰੀ ਖੱਜਲ-ਖੁਆਰੀ ਹੋਈ | ਜਾਣਕਾਰੀ ਅਨੁਸਾਰ ਅੱਜ ਅੰਮਿ੍ਤਸਰ ਤੋਂ ਰੇਲ ਗੱਡੀ ਨੰਬਰ (12054) ਅੰਮਿ੍ਤਸਰ-ਹਰਿਦੁਆਰ ਜਨ ਸ਼ਤਾਬਦੀ ਐਕਸਪ੍ਰੈੱਸ ਸਵੇਰੇ 6.50 ਵਜੇ ਦੀ ਜਗ੍ਹਾ 6.59 ਵਜੇ (9 ਮਿੰਟ), (22488) ਅੰਮਿ੍ਤਸਰ-ਨਵੀਂ ਦਿੱਲੀ ਵੰਦੇ ਭਾਰਤ ਐਕਸਪ੍ਰੈੱਸ ਨਿਰਧਾਰਤਿ ਸਮੇਂ ਸਵੇਰੇ 8.20 ਵਜੇ ਦੀ ਜਗ੍ਹਾ 8.29 ਵਜੇ (9 ਮਿੰਟ), (12716) ਅੰਮਿ੍ਤਸਰ-ਸ੍ਰੀ ਹਜ਼ੂਰ ਸਾਹਿਬ ਨਾਂਦੇੜ ਸੱਚਖੰਡ ਐਕਸਪ੍ਰੈੱਸ ਸਵੇਰੇ 5.30 ਵਜੇ ਦੀ ਜਗ੍ਹਾ 7.17 ਵਜੇ (1 ਘੰਟਾ 47 ਮਿੰਟ), (22430) ਪਠਾਨਕੋਟ-ਦਿੱਲੀ ਸੁਪਰਫਾਸਟ ਐਕਸਪ੍ਰੈੱਸ ਅੰਮਿ੍ਤਸਰ ਤੋਂ ਸਵੇਰੇ 9.25 ਵਜੇ ਦੀ ਜਗ੍ਹਾ 10.58 ਵਜੇ (1 ਘੰਟਾ 33 ਮਿੰਟ), (11058) ਅੰਮਿ੍ਤਸਰ-ਸੀਐੱਸਐੱਮਟੀ ਦਾਦਰ ਐਕਸਪ੍ਰੈੱਸ ਸਵੇਰੇ 8.50 ਵਜੇ ਦੀ ਜਗ੍ਹਾ 8.57 ਵਜੇ (7 ਮਿੰਟ), (15708) ਅੰਮਿ੍ਤਸਰ-ਕਟਿਹਾਰ ਆਮਰਪਾਲੀ ਐਕਸਪ੍ਰੈੱਸ ਸਵੇਰੇ 7.40 ਵਜੇ ਦੀ ਜਗ੍ਹਾ 8.12 ਵਜੇ (32 ਮਿੰਟ), (18238) ਅੰਮਿ੍ਤਸਰ-ਛੱਤੀਸਗੜ੍ਹ ਐਕਸਪ੍ਰੈੱਸ ਸ਼ਾਮ 16.10 ਵਜੇ ਦੀ ਜਗ੍ਹਾ 16.17 ਵਜੇ (7 ਮਿੰਟ) ਅਤੇ (12030) ਅੰਮਿ੍ਤਸਰ-ਨਵੀਂ ਦਿੱਲੀ ਸਵਰਣਾ ਜੈਅੰਤੀ ਸ਼ਤਾਬਦੀ ਐਕਸਪ੍ਰੈੱਸ ਸ਼ਾਮ 16.50 ਵਜੇ ਦੀ ਜਗ੍ਹਾ 16.56 ਵਜੇ (6 ਮਿੰਟ) ਦੇਰੀ ਨਾਲ ਰਵਾਨਾ ਹੋਈ, ਜਦੋਂਕਿ (12498) ਅੰਮਿ੍ਤਸਰ-ਨਵੀਂ ਦਿੱਲੀ ਸ਼ਾਨ-ਏ-ਪੰਜਾਬ ਐਕਸਪ੍ਰੈੱਸ ਖ਼ਬਰ ਲਿਖੇ ਜਾਣ ਤੱਕ ਅੰਮਿ੍ਤਸਰ ਤੋਂ ਦੁਪਹਿਰ 15.10 ਵਜੇ ਦੀ ਜਗ੍ਹਾ ਰਾਤ 22.30 ਵਜੇ (7 ਘੰਟੇ 20 ਮਿੰਟ) ਦੇਰੀ ਨਾਲ ਚੱਲਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ |