ਦੱਸੇਗਾ 2100 ਤੱਕ 'ਨਵੇਂ ਸਾਲ ਦੇ ਪਹਿਲੇ ਦਿਨ' ਹੋਵੇਗਾ 'ਕਿਹੜਾ ਵਾਰ'
ਅੰਮਿ੍ਤਸਰ, 29 ਦਸੰਬਰ (ਜਸਵੰਤ ਸਿੰਘ ਜੱਸ)-ਸਾਬਕਾ ਬਲਾਕ ਸਿੱਖਿਆ ਅਧਿਕਾਰੀ (ਪ੍ਰਾ:) ਸ੍ਰੀ ਦਰਸ਼ਨ ਲਾਲ ਵਲੋਂ 21ਵੀਂ ਸਦੀ ਦਾ ਇਕ ਵਿਸ਼ੇਸ਼ ਕੈਲੰਡਰ ਤਿਆਰ ਕੀਤਾ ਗਿਆ ਹੈ, ਜਿਸ ਤੋਂ ਪਤਾ ਲੱਗੇਗਾ ਕਿ ਸੰਨ 2100 ਤੱਕ ਕਿਹੜੇ ਨਵੇਂ ਸਾਲ ਦਾ ਪਹਿਲਾ ਦਿਨ, ਭਾਵ 1 ਜਨਵਰੀ ਕਿਸ ਵਾਰ ਨੂੰ ਹੋਵੇਗੀ | 'ਅਜੀਤ' ਉੱਪ ਦਫ਼ਤਰ ਵਿਖੇ ਗੱਲਬਾਤ ਕਰਦਿਆਂ ਸ੍ਰੀ ਦਰਸ਼ਨ ਲਾਲ ਨੇ ਦੱਸਿਆ ਕਿ ਉਸ ਵਲੋਂ ਸੰਨ 2100 ਤੱਕ ਅਜਿਹਾ ਵਿਸ਼ੇਸ਼ ਕੈਲੰਡਰ ਤਿਆਰ ਕੀਤਾ ਗਿਆ ਹੈ, ਜਿਸ ਤੋਂ ਅਸਾਨੀ ਨਾਲ ਹੀ ਹਰ ਨਵੇਂ ਸਾਲ ਦੇ ਪਹਿਲੇ ਦਿਨ ਦਾ ਵਾਰ ਪਤਾ ਲੱਗ ਜਾਂਦਾ ਹੈ | ਉਨ੍ਹਾਂ ਦੱਸਿਆ ਕਿ ਕੁਝ ਦਿਨਾਂ ਤੱਕ ਸ਼ੁਰੂ ਹੋਣ ਵਾਲੇ ਸੰਨ 2026 ਦਾ ਪਹਿਲਾ ਦਿਨ ਵੀਰਵਾਰ ਹੋਵੇਗਾ | 2027 ਦਾ ਪਹਿਲਾ ਦਿਨ ਸ਼ੁੱਕਰਵਾਰ, 2028 ਦਾ ਪਹਿਲਾ ਦਿਨ ਸ਼ਨੀਵਾਰ, 2029 ਦਾ ਸੋਮਵਾਰ, 2030 ਦਾ ਮੰਗਲਵਾਰ, 2031 ਦਾ ਬੁੱਧਵਾਰ, 2032 ਦਾ ਵੀਰਵਾਰ, 2033 ਦਾ ਸ਼ਨਿਵਾਰ, 2034 ਦਾ ਐਤਵਾਰ, 2035 ਦਾ ਸੋਮਵਾਰ, 2036 ਦਾ ਮੰਗਲਵਾਰ, 2037 ਦਾ ਵੀਰਵਾਰ, 2038 ਦਾ ਸ਼ੁੱਕਰਵਾਰ, 2039 ਦਾ ਸ਼ਨੀਵਾਰ ਤੇ 2040 ਦਾ ਪਹਿਲਾ ਦਿਨ ਐਤਵਾਰ ਹੋਵੇਗਾ | ਉਨ੍ਹਾਂ ਦੱਸਿਆ ਕਿ ਇਸ ਕੈਲੰਡਰ ਅਨੁਸਾਰ 2050 ਦਾ ਪਹਿਲਾ ਦਿਨ ਸ਼ਨੀਵਾਰ, 2060 ਦਾ ਪਹਿਲਾ ਦਿਨ ਵੀਰਵਾਰ, 2070 ਦਾ ਬੁੱਧਵਾਰ, 2080 ਦਾ ਸੋਮਵਾਰ, 2090 ਦਾ ਐਤਵਾਰ ਅਤੇ ਸੰਨ 2100 ਦਾ ਪਹਿਲਾ ਦਿਨ ਸ਼ੁੱਕਰਵਾਰ ਹੋਵੇਗਾ |
ਸਾਬਕਾ ਬਲਾਕ ਸਿੱਖਿਆ ਅਫਸਰ ਨੇ ਤਿਆਰ ਕੀਤਾ 21ਵੀਂ ਸਦੀ ਦਾ ਕੈਲੰਡਰ <br/>
ਅਜੀਤ ਡੈਸਕ
30-12-2025