• ਹਲਕੇ 'ਚ ਹੋਏ ਵਿਕਾਸ ਕਾਰਜਾਂ ਦੀ ਹੋਵੇਗੀ ਸਮੀਖਿਆ
ਅਜਨਾਲਾ, 29 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਆਮ ਆਦਮੀ ਪਾਰਟੀ ਪੰਜਾਬ ਦੇ ਮੁੱਖ ਬੁਲਾਰੇ ਤੇ ਹਲਕਾ ਅਜਨਾਲਾ ਦੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਵਲੋਂ ਇਕ ਹੋਰ ਪਹਿਲਕਦਮੀ ਕਰਦਿਆਂ ਆਪਣੇ ਹਲਕੇ ਅੰਦਰ ਹੋਏ ਵਿਕਾਸ ਕਾਰਜਾਂ ਦੀ ਸਮੀਖਿਆ ਕਰਨ ਅਤੇ ਰਹਿੰਦੇ ਕੰਮਾਂ ਲਈ ਉਸਾਰੂ ਵਿਚਾਰ ਵਟਾਂਦਰਾ ਕਰਨ ਦੇ ਮਕਸਦ ਨਾਲ ਪਾਰਟੀ ਦੇ ਵਲੰਟੀਅਰਾਂ ਦੇ ਘਰਾਂ 'ਚ ਜਾ ਕੇ ਚਾਹ ਦਾ ਕੱਪ ਸਾਂਝਾ ਕਰਨ ਦੀ ਮੁਹਿੰਮ ਦਾ ਆਗਾਜ਼ ਨਵੇਂ ਸਾਲ ਦੇ ਪਹਿਲੇ ਹਫ਼ਤੇ ਸਰਹੱਦੀ ਪਿੰਡ ਪੰਜਗਰਾਈਾ ਵਾਹਲਾ ਤੋਂ ਕੀਤਾ ਜਾਵੇਗਾ | ਪ੍ਰਾਪਤ ਜਾਣਕਾਰੀ ਅਨੁਸਾਰ ਵਿਧਾਇਕ ਧਾਲੀਵਾਲ ਵਲੋਂ ਇਸ ਸੰਬੰਧੀ ਉਲੀਕੀ ਗਈ ਵਿਉਂਤਬੰਦੀ ਅਨੁਸਾਰ ਹਲਕੇ ਦੇ ਸਾਰੇ ਪਿੰਡਾਂ 'ਚ ਮੌਜੂਦ ਪਾਰਟੀ ਦੇ ਸਰਗਰਮ ਵਰਕਰਾਂ ਦੀਆਂ ਲਿਸਟਾਂ ਤਿਆਰ ਕਰ ਲਈਆਂ ਗਈਆਂ ਹਨ ਅਤੇ ਹਰ ਰੋਜ਼ ਉਹ ਇਕ ਵਲੰਟੀਅਰ ਦੇ ਘਰ ਜਾ ਕੇ ਜਿੱਥੇ ਉਨ੍ਹਾਂ ਵਲੋਂ ਚਾਹ ਦਾ ਕੱਪ ਸਾਂਝਾ ਕੀਤਾ ਜਾਵੇਗਾ, ਉੱਥੇ ਹੀ ਹਲਕੇ ਖ਼ਾਸਕਰ ਉਸ ਵਲੰਟੀਅਰ ਦੇ ਖੇਤਰ ਅੰਦਰ ਹੋ ਚੁੱਕੇ ਵਿਕਾਸ ਅਤੇ ਰਹਿੰਦੇ ਵਿਕਾਸ ਕਾਰਜਾਂ ਦੀ ਸਮੀਖਿਆ ਕਰਦਿਆਂ ਅਗਲੀ ਵਿਉਂਤਬੰਦ ਉਲੀਕਦਿਆਂ ਰਹਿੰਦੇ ਕੰਮਾਂ ਨੂੰ ਯੋਜਨਾਬੱਧ ਅਤੇ ਸਮਾਂਬੱਧ ਤਰੀਕੇ ਨਾਲ ਨੇਪਰੇ ਚੜ੍ਹਾਉਣ ਲਈ ਵਿਚਾਰ ਸਾਂਝੇ ਕੀਤੇ ਜਾਣਗੇ ਤੇ ਮੁਸ਼ਕਿਲਾਂ ਵੀ ਸੁਣੀਆਂ ਜਾਣਗੀਆਂ | ਮਿਲੀ ਜਾਣਕਾਰੀ ਅਨੁਸਾਰ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ 4 ਜਨਵਰੀ ਨੂੰ ਇਸ ਮੁਹਿੰਮ ਦੀ ਰਸਮੀ ਸ਼ੁਰੂਆਤ ਮਜ਼ਦੂਰ ਪਰਿਵਾਰ ਨਾਲ ਸੰਬੰਧਿਤ ਪਿੰਡ ਪੰਜਗਰਾਈਾ ਵਾਹਲਾ ਤੋਂ ਪਾਰਟੀ ਦੀ ਸਰਗਰਮ ਮਹਿਲਾ ਵਲੰਟੀਅਰ ਪਰਮਜੀਤ ਕੌਰ ਦੇ ਘਰ ਤੋਂ ਕਰਨਗੇ |
ਵਿਧਾਇਕ ਧਾਲੀਵਾਲ ਪਾਰਟੀ ਵਲੰਟੀਅਰਾਂ ਨਾਲ ਘਰ-ਘਰ ਜਾ ਕੇ ਕਰਨਗੇ ਚਾਹ ਦਾ ਕੱਪ ਸਾਂਝਾ <br/>
ਅਜੀਤ ਡੈਸਕ
30-12-2025